ਸਾਬਕਾ ਕਾਂਗਰਸੀ ਵਿਧਾਇਕ ਕੋਟਭਾਈ ’ਤੇ ਪਰਲਜ ਗਰੁੱਪ ਦੇ ਪ੍ਰਮੋਟਰ ਭੰਗੂ ਨਾਲ ਸਾਢੇ 3 ਕਰੋੜ ਦੀ ਠੱਗੀ ਮਾਰਨ ਦਾ ਦੋਸ਼

Perlj Group

ਥਾਣਾ ਸਰਾਭਾ ਦੀ ਪੁਲਿਸ ਵੱਲੋਂ ਵਿਧਾਇਕ ਸਮੇਤ 6 ਖਿਲਾਫ਼ ਮਾਮਲਾ ਦਰਜ਼, 3 ਗ੍ਰਿਫਤਾਰ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਸਮੇਤ 6 ਜਣਿਆਂ ਖਿਲਾਫ਼ ਪਰਲਜ ਕੰਪਨੀ ਦੇ ਪ੍ਰਮੋਟਰ ਨਿਰਮਲ ਸਿੰਘ ਭੰਗੂ ਨਾਲ ਠੱਗੀ ਮਾਰਨ ਦੇ ਦੋਸ਼ ਤਹਿਤ ਮਾਮਲਾ ਦਰਜ਼ ਕੀਤਾ ਹੈ। ਦੋਸ਼ ਹੈ ਕਿ ਉਕਤਾਨ ਨੇ ਥਾਣੇ ’ਚ ਦਰਜ਼ ਕੇਸਾਂ ਤੋਂ ਛੁਟਕਾਰਾ ਦਿਵਾਉਣ ਦੇ ਨਾਂਅ ’ਤੇ ਭੰਗੂ ਤੋਂ ਸਾਢੇ 3 ਕਰੋੜ ਰੁਪਏ ਲਏ ਹਨ।

ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਸਿੰਦਰ ਸਿੰਘ ਵਾਸੀ ਲੁਧਿਆਣਾ ਨੇ ਦੱਸਿਆ ਹੈ ਕਿ ਉਸ ਦਾ ਚਾਚਾ ਨਿਰਮਲ ਸਿੰਘ ਭੰਗੂ ਬਠਿੰਡਾ ਜੇਲ ’ਚ ਬੰਦ ਹੈ। ਦਰਜ਼ ਅਪਰਾਧਿਕ ਮਾਮਲਿਆਂ ਵਿੱਚੋਂ ਨਿਰਮਲ ਸਿੰਘ ਭੰਗੂ ਨੂੰ ਰਾਹਤ ਦਿਵਾਉਣ ਦੇ ਨਾਂਅ ’ਤੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਉਸ ਪਾਸੋਂ 5 ਕਰੋੜ ਰੁਪਏ ਮੰਗੇ ਹਨ। ਕੋਟਭਾਈ ਮੁਤਾਬਕ ਉਸਦੇ ਸਰਕਾਰ ਵਿੱਚ ਹਨ ਤੇ ਉਹ ਭੰਗੂ ਨੂੰ ਵੱਖ ਵੱਖ ਕੇਸਾਂ ’ਚੋਂ ਰਿਹਾਅ ਕਰਵਾ ਸਕਦਾ ਹੈ। ਸਿੰਦਰ ਸਿੰਘ ਮੁਤਾਬਕ ਨਿਰਮਲ ਸਿੰਘ ਭੰਗੂ ਨੇ ਪ੍ਰੀਤਮ ਸਿੰਘ ਕੋਟਭਾਈ ਨੂੰ ਸਾਢੇ 3 ਕਰੋੜ ਰੁਪਏ ਅਡਵਾਂਸ ’ਚ ਅਤੇ ਬਾਕੀ ਕੰਮ ਹੋਣ ਤੋਂ ਬਾਅਦ ਦੇਣ ’ਤੇ ਸਹਿਮਤੀ ਪ੍ਰਗਟਾਈ।

ਇਹ ਵੀ ਪੜ੍ਹੋ : ਟਾਈਟੈਨਿਕ ਨੂੰ ਦੇਖਣ ਸਮੁੰਦਰ ’ਚ ਗਏ 5 ਅਰਬਪਤੀ, ਅੰਤ ਦੇਖ ਕੇ ਕੰਬੀ ਪੂਰੀ ਦੂਨੀਆਂ?

ਜਿਸ ਕਰਕੇ ਉਸਨੇ ਆਪਣੇ ਚਾਚਾ ਨਿਰਮਲ ਸਿੰਘ ਭੰਗੂ ਦੇ ਕਹਿਣ ’ਤੇ ਗਿਰਧਾਰੀ ਲਾਲ ਤੋਂ ਸਾਢੇ 3 ਕਰੋੜ ਰੁਪਏ ਵਿਆਜ ’ਤੇ ਫ਼ੜੇ ਅਤੇ ਜਿਉਂ ਹੀ ਡੀਡੀ ਬਣਾ ਕੇ ਪ੍ਰੀਤਮ ਸਿੰਘ ਕੋਟਭਾਈ ਨੂੰ ਵੱਖ ਵੱਖ ਫ਼ਰਮਾਂ ਰਾਹੀਂ ਪੈਸੇ ਟਰਾਂਸਫ਼ਰ ਕਰ ਦਿੱਤੇ ਤਾਂ ਉਸ ਨੂੰ ਪਤਾ ਲੱਗਾ ਕਿ ਜਿਸ ਫਰਮਾਂ ’ਤੇ ਉਸ ਨੇ ਪੈਸੇ ਟਰਾਂਸਫ਼ਰ ਕੀਤੇ ਹਨ ਸਭ ਫ਼ਰਜੀ ਹਨ।

ਜਿਸ ਤੋਂ ਬਾਅਦ ਉਨਾਂ ਪੁਲਿਸ ਨੂੰ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤ ਮਿਲਣ ’ਤੇ ਥਾਣਾ ਸਰਾਭਾ ਦੀ ਪੁਲਿਸ ਨੇ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਸਮੇਤ ਸੰਜੇ ਸ਼ਰਮਾ ਫਰੀਦਾਬਾਦ (ਹਰਿਆਣਾ), ਜੀਵਨ ਸਿੰਘ ਵਾਸੀ ਧੌਲਾ ਤੇ ਧਰਮਵੀਰ ਵਾਸੀ (ਗਿੱਦੜਬਾਹਾ), ਸਈਦ ਪ੍ਰਵੇਜ਼ ਹੇਮਾਨੀ ਤੇ ਦਲੀਪ ਕੁਮਾਰ ਤਿ੍ਰਪਾਝੀ ਕਾਨਪੁਰ ਰੋਡ ਲਖਨਊ ਖਿਲਾਫ਼ ਵੱਖ ਵੱਖ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਨ ਪਿੱਛੋਂ ਧਰਮਵੀਰ ਸਿੰਘ, ਦਲੀਪ ਸਿੰਘ ਤੇ ਜੀਵਨ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਜਦਕਿ ਬਾਕੀ ਪੁਲਿਸ ਦੀ ਗਿ੍ਰਫ਼ਤ ’ਚੋਂ ਬਾਹਰ ਹਨ।