ਚੰਡੀਗੜ੍ਹ ’ਚ ਅਵਤਾਰ ਮਹੀਨੇ ਦਾ ਗ਼ਜ਼ਬ ਉਤਸ਼ਾਹ

Naamcharcha

ਸਾਧ ਸੰਗਤ ਨੇ ਨਾਮ ਚਰਚਾ (Naamcharcha) ਕਰਕੇ ਮਨਾਈਆਂ ਖੁਸ਼ੀਆਂ

  •  ਇੱਕ ਲੋੜਵੰਦ ਪਰਿਵਾਰ ਨੂੰ ਦਿੱਤਾ ਇੱਕ ਮਹੀਨੇ ਦਾ ਰਾਸ਼ਨ।

ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਪੱਧਰੀ ਨਾਮ ਚਰਚਾ (Naamcharcha) ਬੜੀ ਧੂਮਧਾਮ ਨਾਲ ਕੀਤੀ ਗਈ । ਨਾਮ ਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਰਣਬੀਰ ਇੰਸਾਂ ਵੱਲੋਂ ਪਵਿੱਤਰ ਨਾਅਰੇ ਨਾਲ ਕੀਤੀ ਗਈ। ਇਸ ਉਪਰੰਤ ਕਵੀਰਾਜ ਭਰਾਵਾਂ ਨੇ ਜਨਮ ਮਹੀਨੇ ਨਾਲ ਸਬੰਧਤ ਸੁੰਦਰ ਭਜਨ ਸੁਣਾ ਕੇ ਸਤਿਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ।

ਕਵੀਰਾਜਾਂ ਨੇ ‘ਸੱਚਾ ਸੌਦਾ ਤਾਰਾ ਅਖੀਆਂ ਦਾ’, ‘ਆਇਆ ਆਇਆ ਜੀ ਜਨਮ ਭੰਡਾਰਾ’ ਆਦਿ ਸ਼ਬਦ ਲਗਾ ਕੇ ਸਾਧ-ਸੰਗਤ ਨੂੰ ਝੂਮਣ ਲਗਾ ਦਿੱਤਾ। ਸੰਗਤ ਨੇ ਗੁਬਾਰੇ ਲਹਿਰਾ ਕੇ ਅਤੇ ਤਾੜੀਆਂ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਨਾਮ ਚਰਚਾ ਵਿੱਚ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਭੇਜੀ ਗਈ ਸ਼ਾਹੀ ਚਿੱਠੀ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਈ ਗਈ, ਜਿਸ ਨੂੰ ਪੂਰੀ ਸਾਧ ਸੰਗਤ ਨੇ ਸ਼ਰਧਾ ਭਾਵਨਾ ਨਾਲ ਸਰਵਣ ਕੀਤਾ ਗਿਆ।

Naamcharcha

ਸਾਧ-ਸੰਗਤ ਨੇ ਹੱਥ ਚੁੱਕ ਕੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦਾ ਪ੍ਰਣ ਲਿਆ

ਸਾਧ ਸੰਗਤ ਨਾਲ-ਨਾਲ ਨਾਮ ਚਰਚਾ ‘ਚ ਆਏ ਨਵੇਂ ਜੀਵਾਂ ਨੂੰ ਦੇਖ ਕੇ ਇੰਝ ਲੱਗਦਾ ਸੀ ਕਿ ਡੇਰਾ ਸੱਚਾ ਸੌਦਾ ਵੱਲੋਂ ਸ਼ੁਰੂ ਕੀਤੀ ਗਈ ਡੈਪਥ ਮੁਹਿੰਮ ਦਾ ਸਾਰਿਆਂ ‘ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਹੁਣ ਉਹ ਦਿਨ ਦੂਰ ਨਹੀਂ ਜਦੋਂ ਨਸ਼ਾ ਮੁਕਤ ਸਮਾਜ ਸਿਰਜਿਆ ਜਾਵੇਗਾ। ਨਾਮ ਚਰਚਾ ਵਿੱਚ ਹਾਜ਼ਰ ਸਮੂਹ ਸੰਗਤ ਨੇ ਹੱਥ ਚੁੱਕ ਕੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦਾ ਪ੍ਰਣ ਲਿਆ। ਇਸ ਦੇ ਨਾਲ ਹੀ ਨਾਮਚਰਚਾ (Naamcharcha) ਵਿੱਚ ਹਾਜ਼ਰ ਸਾਧ ਸੰਗਤ ਨੂੰ ਕਮੇਟੀ ਜ਼ਿੰਮੇਵਾਰਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ 147 ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਦੇ ਨਾਲ ਹੀ ਅਖੰਡ ਸਿਮਰਨ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ। ਸਮਾਪਤੀ ਮੌਕੇ ਪਵਿੱਤਰ ਗ੍ਰੰਥ ਵਿੱਚੋਂ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ ਜਿਸ ਨੂੰ ਸਾਧ-ਸੰਗਤ ਨੇ ਇਕਾਗਰਤਾ ਨਾਲ ਸੁਣਿਆ। ਨਾਮ ਚਰਚਾ ਉਪਰੰਤ ਇਕ ਬਹੁਤ ਹੀ ਲੋੜਵੰਦ ਪਰਿਵਾਰ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡਿਆ ਗਿਆ ਅਤੇ ਬਾਅਦ ਵਿੱਚ ਹਾਜ਼ਰ ਸਾਧ-ਸੰਗਤ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਬਲਾਕ ਦੇ 15 ਮੈਂਬਰਾਂ ਦੇ ਜਿੰਮੇਵਾਰ ਅਸ਼ੋਕ ਗਰਗ ਇੰਸਾਂ, 15 ਮੈਂਬਰ ਵਿੱਕੀ ਇੰਸਾਂ, ਰਵੀ ਇੰਸਾਂ, ਧਰਮਪਾਲ ਇੰਸਾਂ, ਨਰਿੰਦਰ ਇੰਸਾਂ ਸਮੇਤ ਹੋਰ ਸੰਮਤੀਆਂ ਦੇ ਜਿੰਮੇਵਾਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ