ਆਤਮਵਿਸ਼ਵਾਸ ਵਧਾਉਣ ਦਾ ਟਾਨਿਕ ਹੈ ਰਾਮ-ਨਾਮ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼, ਸਰਸਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਸੰਗ ਅਜਿਹਾ ਸਥਾਨ ਹੁੰਦਾ ਹੈ ਜਿੱਥੇ ਮਾਲਕ ਦੇ ਨਾਮ ਦੀ ਚਰਚਾ ਹੁੰਦੀ ਹੈ, ਜਿੱਥੇ ਇਨਸਾਨ ਨੂੰ ਮਾਲਕ ਨਾਲ ਜੁੜਣ ਦਾ ਤਰੀਕਾ ਦੱਸਿਆ ਜਾਂਦਾ ਹੈ ਇਨਸਾਨ ਅੰਦਰ ਇਨਸਾਨੀਅਤ ਦਾ ਗੁਣ, ਜੋ ਅੱਜ ਦੇ ਯੁੱਗ ‘ਚ ਮਰਦਾ ਜਾ ਰਿਹਾ ਹੈ, ਉਸ ਨੂੰ ਮੁੜ ਜਿਉਂਦਾ ਕੀਤਾ ਜਾਂਦਾ ਹੈ ਅੱਜ ਇਨਸਾਨ ਖ਼ੁਦਗਰਜ਼, ਮਤਲਬਪ੍ਰਸਤ ਬਣ ਗਿਆ ਹੈ ਆਪਣੇ ਮਤਲਬ ਲਈ ਇਨਸਾਨ ਕਿਸੇ ਵੀ ਹੱਦ ਤੱਕ ਡਿੱਗ ਸਕਦਾ ਹੈ ਅਜਿਹੇ ਮਤਲਬਪ੍ਰਸਤੀ ਭਰੇ ਸਮੇਂ ‘ਚ ਇਨਸਾਨ ਮਾਲਕ ਦੀਆਂ ਖੁਸ਼ੀਆਂ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਅੰਦਰ ਦੀ ਇਨਸਾਨੀਅਤ ਨੂੰ ਜਿੰਦਾ ਕਰਨਾ ਹੋਵੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਲੋਕਾਂ ਅੰਦਰ ਜਦੋਂ ਇਨਸਾਨੀਅਤ ਦੀ ਭਾਵਨਾ ਪੈਦਾ ਹੁੰਦੀ ਹੈ ਤਾਂ ਆਪਸੀ ਪਿਆਰ-ਮੁਹੱਬਤ ਵਧ ਜਾਂਦਾ ਹੈ
ਇਸ ਧਰਤੀ ‘ਤੇ ਸਵਰਗ-ਜੰਨਤ ਦੇ ਨਜ਼ਾਰੇ ਆਉਣ ਲੱਗਦੇ ਹਨ ਅਤੇ ਜਿਉਂ ਹੀ ਇਹ ਭਾਵਨਾ ਖ਼ਤਮ ਹੁੰਦੀ ਹੈ ਤਾਂ ਇਨਸਾਨ ਈਰਖ਼ਾ, ਨਫ਼ਰਤ ਕਰਨ ਲੱਗਦੇ ਹਨ ਅਤੇ ਤੜਫ਼ਦੇ ਹੋਏ ਬੇਚੈਨ ਰਹਿਣ ਲੱਗਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸਤਿਸੰਗ ਸੁਣਨਾ ਚਾਹੀਦਾ ਹੈ ਸਤਿਸੰਗ ‘ਚ ਕੋਈ ਪੈਸਾ ਨਹੀਂ ਲੱਗਦਾ, ਧਰਮ, ਜਾਤ, ਪਹਿਰਾਵਾ, ਕੰਮ-ਧੰਦਾ, ਘਰ-ਬਾਰ ਆਦਿ ਕੁਝ ਵੀ ਨਹੀਂ ਛੱਡਣਾ ਪੈਂਦਾ ਜੇਕਰ ਇਨਸਾਨ ਸਤਿਸੰਗ ਸੁਣਦੇ ਹੋਏ ਆਪਣਾ ਕੰਮ-ਧੰਦਾ ਕਰਦਾ ਹੈ ਤਾਂ ਉਸ ਨੂੰ ਕੰਮ-ਧੰਦੇ ‘ਚ ਵੀ ਲਾਭ ਹੁੰਦਾ ਹੈ ਇਸ ਲਈ ਸਤਿਸੰਗ ਸੁਣਦੇ ਹੋਏ ਤੁਸੀਂ ਆਪਣੇ ਨੇਕ ਕੰਮ, ਦੁਨਿਆਵੀ ਕੰਮ ਕਰਦੇ ਰਹੋ ਤਾਂ ਅੰਦਰੋਂ-ਬਾਹਰੋਂ ਅਤੇ ਕੰਮ-ਧੰਦੇ ‘ਚ ਵੀ ਸਫ਼ਲਤਾ ਜ਼ਰੂਰ ਮਿਲੇਗੀ ਆਪ ਜੀ ਨੇ ਅੱਗੇ ਫ਼ਰਮਾਇਆ ਕਿ ਮਾਲਕ ਦੇ ਨਾਮ ਨਾਲ ਕੰਮ-ਧੰਦੇ ‘ਚ ਸਫ਼ਲਤਾ ਇਸ ਲਈ ਮਿਲਦੀ ਹੈ ਕਿਉਂਕਿ ਮਾਲਕ ਦਾ ਨਾਮ ਜਪਣ ਨਾਲ ਆਦਮੀ ਦੇ ਅੰਦਰ ਆਤਮ ਵਿਸ਼ਵਾਸ, ਆਤਮਬਲ ਆ ਜਾਂਦਾ ਹੈ ਉਸ ਆਤਮਬਲ ਦੇ ਸਹਾਰੇ ਇਨਸਾਨ ਦੁਨੀਆਂ ਦੀਆਂ ਵੱਡੀਆਂ ਤੋਂ ਵੱਡੀਆਂ ਮੁਸ਼ਕਿਲਾਂ ਨੂੰ ਚੁਟਕੀਆਂ ‘ਚ ਹੱਲ ਕਰ ਦਿੰਦਾ ਹੈ ਪਹਾੜ ਵਰਗੇ ਭਿਆਨਕ ਕਰਮਾਂ ਨੂੰ ਕੰਕੜ ‘ਚ ਬਦਲ ਦਿੰਦਾ ਹੈ ਕੋਈ ਵੀ ਅਜਿਹਾ ਕੰਮ ਨਹੀਂ ਰਹਿੰਦਾ, ਜਿਸ ਨੂੰ ਉਹ ਇਨਸਾਨ ਨਾ ਕਰ ਸਕਦਾ ਹੋਵੇ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਤਮ ਵਿਸ਼ਵਾਸ ਵਧਾਉਣ ਦਾ ਟਾਨਿਕ ਕਿਸੇ ਦਵਾਈ ‘ਚ ਨਹੀਂ ਹੈ ਆਤਮਬਲ ਹਰ ਇਨਸਾਨ ਦੇ ਅੰਦਰ ਹੁੰਦਾ ਹੈ ਅਤੇ ਅੰਦਰੋਂ ਆਤਮਬਲ ਨੂੰ ਹਾਸਿਲ ਕਰਨ ਲਈ ਤੁਹਾਡਾ ਧਿਆਨ ਇਕਾਗਰ ਹੋਣਾ ਜ਼ਰੂਰੀ ਹੈ ਧਿਆਨ ਨੂੰ ਇਕਾਗਰ ਕਰਨ ਲਈ ਪ੍ਰਭੂ ਦਾ ਨਾਮ, ਗੁਰੂ ਮੰਤਰ, ਮੈਥਡ ਆਫ਼ ਮੈਡੀਟੇਸ਼ਨ, ਉਹ ਸ਼ਬਦ ਲੈਣਾ ਜ਼ਰੂਰੀ ਹੈ ਅਤੇ ਨਾਮ ਲੈ ਕੇ ਉਸਦਾ ਸਿਮਰਨ ਕੀਤਾ ਜਾਵੇ ਮਾਲਕ ਦੀ ਭਗਤੀ ਕੀਤੀ ਜਾਵੇ ਤਾਂ ਇਨਸਾਨ ਦੇ ਅੰਦਰ ਸ਼ਕਤੀ ਪੈਦਾ ਹੁੰਦੀ ਹੈ ਉਹ ਸ਼ਕਤੀ ਤੁਹਾਡੀਆਂ ਤਮਾਮ ਆਦਤਾਂ ਨੂੰ ਵੀ ਬਦਲ ਦਿੰਦੀ ਹੈ ਮੰਨ ਲਓ ਕਿ ਤੁਸੀਂ ਆਪਣੀ ਕਿਸੇ ਆਦਤ ਤੋਂ ਦੁਖੀ ਹੋ ਤਾਂ ਤੁਸੀਂ ਮਾਲਕ ਦਾ ਨਾਮ ਲਓ, ਸਿਮਰਨ ਕਰੋ ਤੁਸੀਂ ਆਪਣੀ ਉਸ ਆਦਤ ਦੇ ਗੁਲਾਮ ਨਹੀਂ ਰਹੋਗੇ ਸਗੋਂ ਆਦਤਾਂ ਤੁਹਾਡੀਆਂ ਗੁਲਾਮ ਹੋ ਜਾਣਗੀਆਂ ਕਹਿਣ ਦਾ ਮਤਲਬ ਹੈ ਕਿ ਤੁਹਾਡਾ ਮਨ ਤੁਹਾਡੇ ‘ਤੇ ਹਾਵੀ ਨਹੀਂ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।