ਕੁਆਰਟਰ ਫਾਈਨਲ ਚ ਸਵੀਡਨ ਨੂੰ 2-0 ਨਾਲ ਹਰਾਇਆ
ਸਮਾਰਾ, (ਸੱਚ ਕਹੂੰ ਨਿਊਜ਼)। ਰੂਸ’ਚ ਚੱਲ ਰਹੇ 21ਵੇਂ ਫੀਫਾ ਵਿਸ਼ਵ ਕੱਪ ‘ਚ ਇੰਗਲੈਂਡ ਨੇ ਵਿਸ਼ਵ ਕੱਪ ‘ਚ ਆਪਣੇ ਸੈਮੀਫਾਈਨਲ ਦੇ 28 ਸਾਲ ਦੇ ਸੋਕੇ ਨੂੰ ਖ਼ਤਮ ਕਰਦੇ ਹੋਏ ਸਵੀਡਨ ਨੂੰ 2-0 ਨਾਲ ਹਰਾ ਕੇ ਟੂਰਨਾਮੈਂਟ ਦੇ ਆਖ਼ਰੀ ਚਾਰ ‘ਚ ਪ੍ਰਵੇਸ਼ ਕਰ ਲਿਆ ਹੈ ਇੰਗਲੈਂਡ ਵੱਲੋਂ ਪਹਿਲਾ ਗੋਲ 30ਵੇਂ ਮਿੰਟ ‘ਚ ਐਚ ਮੈਗਵਾਇਰ ਨੇ ਜਦੋਂਕਿ ਦੂਸਰਾ ਗੋਲ ਡੇਲੇ ਅਲੀ ਨੇ 58ਵੇਂ ਮਿੰਟ ‘ਚ ਕੀਤਾ ਅੱਧੇ ਸਮੇਂ ਤੱਕ ਸਕੋਰ 1-0 ਸੀ ਇੰਗਲਿਸ਼ ਟੀਮ 1990 ਤੋਂ ਬਾਅਦ ਪਹਿਲੀ ਵਾਰ ਸੈਮੀਫਾਈਨਲ ‘ਚ ਪਹੁੰਚੀ ਅਤੇ ਇਸ ਤਰ੍ਹਾਂ ਉਸਦਾ 28 ਸਾਲ ਦਾ ਸੋਕਾ ਖ਼ਤਮ ਹੋ ਗਿਆ। (Sports News)
ਦੂਜੇ ਅੱਧ ਦੀ ਸ਼ੁਰੂਆਤ ‘ਚ ਵੀ ਇੰਗਲਿਸ਼ ਖਿਡਾਰੀਆਂ ਨੇ ਪਹਿਲੇ ਅੱਧ ਵਾਂਗ ਰਫ਼ਤਾਰ ਅਤੇ ਹਮਲੇ ਜਾਰੀ ਰੱਖੇ ਤੇ ਖੇਡ ਦੇ 54ਵੇਂ ਮਿੰਟ ‘ਚ ਇੰਗਲੈਂਡ ਨੂੰ ਇੱਕ ਹੋਰ ਮੌਕਾ ਮਿਲਿਆ ਜਦੋਂ ਪਹਿਲਾ ਗੋਲ ਕਰਨ ਵਾਲੇ ਮੈਗਵਾਇਰ ਨੇ ਦੋ ਵਾਰ ਚੰਗਾ ਮੂਵ ਬਣਾਉਂਦੇ ਹੋਏ ਪਾਸ ਦਿੱਤੇ ਪਰ ਇਹਨਾਂ ਪਾਸਾਂ ਨੂੰ ਲੈਣ ਸਮੇਂ ਕੋਈ ਖਿਡਾਰੀ ਮੌਜ਼ੂਦ ਨਹੀਂ ਸੀ ਪਰ ਛੇਤੀ ਹੀ 58ਵੇਂ ਮਿੰਟ ‘ਚ ਜੇ ਲਿੰਗਾਰਡ ਵੱਲੋਂ ਦਾਗੀ ਗਈ ਕਿੱਕ ‘ਤੇ ਡੇਲੇ ਅਲੀ ਨੇ ਇੱਕ ਸ਼ਾਨਦਾਰ ਹੈਡਰ ਨਾਲ ਗੋਲ ਕਰਕੇ ਇੰਗਲੈਂਡ ਨੂੰ 2-0 ਨਾਲ ਅੱਗੇ ਕਰ ਦਿੱਤਾ। (Sports News)
ਅਲੀ ਵਿਸ਼ਵ ਕੱਪ ਇਤਿਹਾਸ ‘ਚ ਇੰਗਲੈਂਡ ਲਈ ਗੋਲ ਕਰਨ ਵਾਲੇ ਦੂਸਰੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਹਨ ਪਹਿਲੇ ਨੰਬਰ ‘ਤੇ ਮਾਈਕਲ ਓਵਨ ਹਨ ਇੰਗਲੈਂਡ ਨੇ 1966 ‘ਚ ਆਪਣੀ ਮੇਜ਼ਬਾਨੀ ‘ਚ ਇੱਕੋ ਇੱਕ ਵਿਸ਼ਵ ਕੱਪ ਜਿੱਤਿਆ ਸੀ ਅਤੇ ਉਸ ਤੋਂ 24 ਸਾਲ ਬਾਅਦ ਸੈਮੀਫਾਈਨਲ ‘ਚ ਜਗ੍ਹਾ ਬਣਾਈ ਸੀ। ਇਸ ਤਰ੍ਹਾਂ ਇੰਗਲੈਂਡ ਦਾ ਇਹ ਤੀਸਰਾ ਸੈਮੀਫਾਈਨਲ ਹੋਵੇਗਾ ਅਤੇ ਚਾਰ ਵਿੱਚੋਂ ਦੋ ਸੈਮੀਫਾਈਨਲ ‘ਚ ਦੋ ਟੀਮਾਂ ਅਜਿਹੀਆਂ ਹਨ ਜੋ ਪਹਿਲਾਂ ਵਿਸ਼ਵ ਕੱਪ ਜਿੱਤ ਚੁੱਕੀਆਂ ਹਨ। (Sports News)