ਇੰਜੀਨੀਅਰ ਹੈਦਰਾਬਾਦ ਤੋਂ ਆਪਣੇ ਦੋਸਤ ਨੂੰ ਮਿਲਣ ਆਏ ਸਨ
ਬੈਂਗਲੁਰੂ, (ਏਜੰਸੀ)। ਕਰਨਾਟਕ ਦੇ ਬੀਦਰ ਜ਼ਿਲ੍ਹੇ ਦੇ ਮੁਰਕੀ ‘ਚ ਬੱਚਾ ਚੋਰੀ ਦੀ ਅਫ਼ਵਾਹ ਕਾਰਨ ਭੀੜ ਨੇ ਕਥਿਤ ਤੌਰ ‘ਤੇ ਇੱਕ ਸਾਫ਼ਟਵੇਅਰ ਇੰਜੀਨੀਅਰ ਕੁੱਟ-ਮਾਰ ਕਰਕੇ ਕਤਲ ਕਰ ਦਿੱਤਾ। ਇਸ ਘਟਨਾ ‘ਚ ਤਿੰਨ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਪੁਲਿਸ ਨੇ ਇਸ ਮਾਮਲੇ ‘ਚ 32 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹੈਦਰਾਬਾਦ ਤੋਂ ਇੰਜੀਨੀਅਰ ਸਮੇਤ ਤਿੰਨ ਲੋਕ ਆਪਣੇ ਦੋਸਤ ਨੂੰ ਮਿਲਣ ਲਈ ਮੁਰਕੀ ਆਏ ਸਨ। ਇੱਥੋਂ ਵਾਪਸ ਜਾਂਦਿਆਂ ਇਨ੍ਹਾਂ ‘ਚੋਂ ਇੱਕ ਵਿਅਕਤੀ ਇੱਥੇ ਬੱਚਿਆਂ ਨੂੰ ਚਾਕਲੇਟ ਵੰਡਣ ਲੱਗ ਪਿਆ ਕਿ ਇਸ ਦੌਰਾਨ ਸੋਸ਼ਲ ਮੀਡਆ ‘ਤੇ ਬੱਚਾ ਚੋਰੀ ਦੀ ਅਫ਼ਵਾਹ ਫੈਲ ਗਈ। (Murder)
ਇਸ ਤੋਂ ਬਾਅਦ ਵੱਡੀ ਗਿਣਤੀ ‘ਚ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਚਾਰਾਂ ‘ਤੇ ਹਮਲਾ ਕਰ ਦਿੱਤਾ। ਖ਼ਤਰੇ ਕਾਰਨ ਚਾਰੇ ਕਾਰ ‘ਚ ਬੈਠ ਕੇ ਉੱਥੋਂ ਭੱਜਣ ਲੱਗੇ, ਜਿਸ ‘ਤੇ ਪਿੰਡ ਵਾਲਿਆਂ ਨੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਉਨ੍ਹਾਂ ਦਾ ਪਿੱਛਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਨ੍ਹਾਂ ਦੀ ਕਾਰ ਕਿਸੇ ਵਾਹਨ ਨਾਲ ਟਕਰਾਅ ਕੇ ਇੱਕ ਖੱਡੇ ‘ਚ ਡਿੱਗ ਪਈ। ਇਸ ਤੋਂ ਬਾਅਦ ਲੋਕਾਂ ਨੇ ਕਾਰ ‘ਚੋਂ ਖਿੱਚ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।