ਸਾਡੇ ਨਾਲ ਸ਼ਾਮਲ

Follow us

16.5 C
Chandigarh
Saturday, February 14, 2026
More
    Home ਦੇਸ਼ ਐਨਕਾਊਂਟਰ ਸਪੈਸ਼...

    ਐਨਕਾਊਂਟਰ ਸਪੈਸ਼ਲਿਸਟ ਸ਼ਰਮਾ ਦਾ ਅਸਤੀਫ਼ਾ 

    Encounter, Specialist, Sharma, Resigns

    ਭਾਜਪਾ ‘ਚ ਸ਼ਾਮਲ ਹੋਣ ਦੀਆਂ ਅਟਕਲਾਂ

    ਏਜੰਸੀ, ਮੁੰਬਈ

    ਮਹਾਂਰਾਸ਼ਟਰ ਪੁਲਿਸ ਦੇ ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਨੇ ਅਚਾਲਕ ਪੁਲਿਸ ਸੇਵਾ ਤੋਂ ਅਸਤੀਫ਼ਾ ਦੇ ਦਿੱਤਾ ਹੈ ਤੇ ਹੁਣ ਉਨ੍ਹਾਂ ਦੇ ਭਾਜਪਾ ‘ਚ ਸ਼ਾਮਲ ਹੋ ਕੇ ਸਿਆਸਤ ‘ਚ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਦੱਸਿਆ ਜਾਂਦਾ ਹੈ ਕਿ 100 ਤੋਂ ਵੱਧ ਐਨਕਾਊਂਟਰ ਕਰ ਚੁੱਕੇ ਸ਼ਰਮਾ ਨੇ 4 ਜੁਲਾਈ ਨੂੰ ਠਾਣੇ ਪੁਲਿਸ ਕਮਿਸ਼ਨਰ ਨੂੰ ਆਪਣਾ ਅਸਤੀਫ਼ਾ ਭੇਜਿਆ ਸੀ। ਫਿਲਹਾਲ ਠਾਣੇ ਐਂਟੀ ਐਕਸਟਾਰਸ਼ਨ ਸੇਲ ‘ਚ ਸੀਨੀਅਰ ਪੁਲਿਸ ਅਫ਼ਸਰ ਦੇ ਅਹੁਦੇ ‘ਤੇ ਤਾਇਨਾਤ ਸ਼ਰਮਾ ਦੇ ਅਸਤੀਫ਼ੇ ਨੂੰ ਹਾਲੇ ਤੱਕ ਕਬੂਲ ਨਹੀਂ ਕੀਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਸ਼ਰਮਾ ਸਿਆਸਤ ‘ਚ ਇੰਟਰੀ ਕਰਕੇ ਮਹਾਂਰਾਸ਼ਟਰ ‘ਚ ਹੋਣ ਵਾਲੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ ਸਿਆਸੀ ਨਿਗਰਾਨਾਂ ਦਾ ਮੰਨਣਾ ਹੈ ਕਿ ਸ਼ਰਮਾ ਭਾਜਪਾ ਦੀ ਟਿਕਟ ‘ਤੇ ਚੋਣ ਲੜ ਸਕਦੇ ਹਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here