ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰਾਂ ਤੇ ਦਿੱਲੀ ਪੁਲਿਸ ਵਿਚਾਲੇ ਮੁਕਾਬਲਾ, ਦੋ ਕਾਬੂ

Delhi Police

ਨਵੀਂ ਦਿੱਲੀ। ਰਾਜਧਾਨੀ ਦਿੱਲੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ (Delhi Police) ਦੇ ਵਸੰਤਕੁੰਜ ਇਲਾਕੇ ’ਚ ਗੋਲੀਬਾਰੀ ਕਾਰਨ ਸਨਸਨੀ ਫੈਲ ਗਈ। ਦਰਅਸਲ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰਾਂ ਨਾਲ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨਾਲ ਮੁਕਾਬਲਾ ਹੋਇਆ ਹੈ। ਇਸ ਦੌਰਾਨ ਦੋਹਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ। ਐਨਕਾਊਂਟਰ ’ਚ ਲਾਰੈਂਸ ਦੇ ਦੋ ਸ਼ੂਟਰ ਫੜੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਸ਼ੂਟਰਾਂ ਵਿੱਚੋਂ ਇੱਕ ਨਾਬਾਲਗ ਹੈ। ਇਨ੍ਹਾਂ ਸ਼ੂਟਰਾਂ ’ਤੇ ਕਈ ਪੁਰਾਣੇ ਮੁਕੱਦਮੇ ਦਰਜ਼ ਹਨ।

ਦੱਸਿਆ ਜਾ ਰਿਹਾ ਹੈ ਕਿ ਕਿ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਬੀਤੇ ਕੱਲ੍ਹ ਭਾਵ ਸ਼ੁੱਕਰਵਾਰ ਨੂੰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸ਼ੂਟਰਾਂ ਨੂੰ ਗਿ੍ਰਫ਼ਤਾਰ ਕੀਤਾ ਸੀ। ਇਹ ਸ਼ੂਟਰ 3 ਸਦੰਬਰ 2023 ਨੂੰ ਪੰਜਾਬ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਦਿੱਲੀ ਵਿੱਚ ਪੰਜਾਬੀ ਬਾਗ ਘਰ ਦੇ ਸਾਹਰ ਫਾਇਰਿੰਗ ਘਟਨਾ ਵਿੱਚ ਸ਼ਾਮਲ ਸਨ। ਦੋਹਾਂ ਸ਼ੂਟਰਾਂ ਦੇ ਨਾਂਅ ਆਕਾਸ਼ ਅਤੇ ਅਖਿਲ ਹਨ, ਜੋ ਹਰਿਆਣਾ ਦੇ ਚਰਖੀ ਦਾਦਰੀ ਅਤੇ ਸੋਨੀਪਤ ਦੇ ਰਹਿਣ ਵਾਲੇ ਹਨ। (Delhi Police)

Also Read : ਰਿਸ਼ਤਿਆਂ ਦੇ ਸਹੀ ਸੰਦੇਸ਼ ਦੀ ਲੋੜ