ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਕਰਮਚਾਰੀ ਜਾਣਗੇ ਕੰਮ ਛੋੜ ਹੜਤਾਲ ਤੇ

Medical College Employees Sachkahoon

ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਕਰਮਚਾਰੀ ਜਾਣਗੇ ਕੰਮ ਛੋੜ ਹੜਤਾਲ ਤੇ

(ਸੱਚ ਕਹੂੰ ਨਿਊਜ਼) ਪਟਿਆਲਾ। ਰਾਜਿੰਦਰਾ ਹਸਪਤਾਲ, ਮੈਡੀਕਲ ਕਾਲਜ ਅਤੇ ਟੀ ਬੀ ਹਸਪਤਾਲ ਪਟਿਆਲਾ ਦੇ ਕੰਟਰੈਕਟ, ਆਊਟਸੋਰਸ, ਮਲਟੀਟਾਸਕ ਵਰਕਰ ਅਤੇ ਕਰੌਨਾ ਯੋਧੇ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਨੂੰ ਲੈ ਕੇ ਅਫਸਰਸ਼ਾਹੀ, ਉਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੀ ਲਾਰੇਬਾਜੀ ਤੋਂ ਦੁਖੀ ਹੋ ਕੇ ਇਕ ਵਾਰ ਫਿਰ ਸ਼ੰਘਰਸ ਦੇ ਰਾਹ ਤੇ ਉੱਤਰੇ ਹੋਏ ਹਨ।

ਕਰਮਚਾਰੀ ਆਗੂਆਂ ਨੇ ਕਿਹਾ ਕਿ ਪ੍ਰਮੁੱਖ ਸਕੱਤਰ ਖੋਜ ਅਤੇ ਮੈਡੀਕਲ ਸਿੱਖਿਆ ਅਲੋਕ ਸ਼ੇਖਰ ਨਾਲ 13 ਜੁਲਾਈ ਨੂੰ ਹੋਈ ਮੀਟਿੰਗ ਦੌਰਾਨ ਕੰਟਰੈਕਟ ਕਰਮਚਾਰੀਆਂ ਨੂੰ ਰੈਗੂਲਰ ਕਰਨ, ਆਊਟਸੋਰਸ ਅਤੇ ਕੋਰੋਨਾ ਯੋਧਿਆਂ ਸਮੇਤ ਨਰਸਿੰਗ ਅਤੇ ਟੈਕਨੀਕਲ ਕਰਮਚਾਰੀਆਂ ਨੂੰ ਵਿਭਾਗ ਅਧੀਨ ਲੈਣਾ, ਪੁਨਰਗਠਨ ਦੇ ਨਾਂ ਹੇਠ ਖਤਮ ਕੀਤੀਆਂ ਆਸਾਮੀਆਂ ਬਹਾਲ ਕਰਨ ਆਦਿ ਫੈਸਲਿਆਂ ਵਿਚੋਂ ਇਕ ਵੀ ਫੈਸਲਾ ਲਾਗੂ ਨਹੀਂ ਹੋਇਆ। ਇਸ ਲਈ ਸਮੂਹ ਕੰਟਰੈਕਟ ਅਤੇ ਆਊਟਸੋਰਸ ਕਰਮਚਾਰੀਆਂ ਨੇ ਸ਼ਾਮ ਅਤੇ ਰਾਤ ਦੀਆਂ ਡਿਊਟੀਆਂ ਦਾ ਬਾਈਕਾਟ ਕਰਕੇ ਸਿਰਫ ਸਵੇਰੇ ਦੀਆਂ ਡਿਊਟੀਆਂ ਕਰ ਰਹੇ ਹਨ ਤੇ ਲਗਾਤਾਰ ਰੋਸ ਰੈਲੀਆਂ ਕਰ ਰਹੇ ਹਨ।

ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸਵਰਨ ਸਿੰਘ ਬੰਗਾ ਅਤੇ ਚੇਅਰਮੈਨ ਰਾਮ ਕਿਸ਼ਨ ਨੇ ਕਿਹਾ ਕਿ ਜੇਕਰ ਕੰਟਰੈਕਟ ਅਤੇ ਆਊਟਸੋਰਸ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਕਾਰਵਾਈ ਜਲਦੀ ਸੁਰੂ ਨਹੀਂ ਹੁੰਦੀ ਤਾਂ ਇਹ ਸੰਘਰਸ਼ ਹੋਰ ਤਿੱਖੇ ਹੋਣਗੇ ਇਹ ਰੈਲੀਆਂ 18 ਅਗਸਤ ਤੋਂ ਫਿਰ ਕੰਮ ਛੋੜ ਹੜਤਾਲ ਵਿੱਚ ਤਬਦੀਲ ਕਰਾਂਗੇ ਤੇ ਇਸ ਵਾਰ ਐਮਰਜੈਂਸੀ ਡਿਊਟੀਆਂ ਦਾ ਬਾਈਕਾਟ ਕਰਨ ਤੋਂ ਵੀ ਗੁਰੇਜ਼ ਨਹੀਂ ਕਰਾਂਗੇ ਫਿਰ ਜੋ ਵੀ ਵਾਧਾ ਘਾਟਾ ਹੋਵੇਗਾ ਉਸ ਦੀ ਸਾਰੀ ਜਿੰਮੇਵਾਰੀ ਉਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਅਰੁਨ ਕੁਮਾਰ ਪ੍ਰਧਾਨ ਮੈਡੀਕਲ ਕਾਲਜ,ਅਜੈ ਕੁਮਾਰ ਸੀਪਾ, ਗਗਨਦੀਪ ਕੌਰ, ਸੰਦੀਪ ਕੌਰ ਸਟਾਫ ਨਰਸ,ਗੁਰਵਿੰਦਰ ਸਿੰਘ, ਰਘਬੀਰ ਸਿੰਘ , ਰੇਨੂ ਖੋਖਰ ,ਅਮਨ,ਗੁਰਲਾਲ ਸਿੰਘ,ਪਰਦੀਪ ਕੁਮਾਰ ਅਤੇ ਕਿਸ਼ੋਰ ਕੁਮਾਰ ਟੋਨੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ