ਟਰਾਲਾ ਤੇ ਬੋਲੈਰੋ ‘ਚ ਟੱਕਰ, 11 ਜਣਿਆਂ ਦੀ ਮੌਤ

Eleven People Killed In Trailer And Bolero Collision

ਟਰਾਲਾ ਤੇ ਬੋਲੈਰੋ ‘ਚ ਟੱਕਰ, 11 ਜਣਿਆਂ ਦੀ ਮੌਤ
ਮੁੱਖ ਮੰਤਰੀ ਤੇ ਉਪ ਮੰਤਰੀ ਨੇ ਘਟਨਾ ‘ਤੇ ਪ੍ਰਗਟਾਇਆ ਦੁੱਖ

ਜੋਧਪੁਰ, ਏਜੰਸੀ। ਰਾਜਸਥਾਨ ‘ਚ ਜੋਧਪੁਰ ਜ਼ਿਲ੍ਹੇ ਦੇ ਸ਼ੇਰਗੜ ਥਾਣਾ ਇਲਾਕੇ ‘ਚ ਅੱਜ ਸਵੇਰੇ ਟਰਾਲੇ ਤੇ ਬੋਲੈਰੋ ਕੈਂਪਰ ਦੀ ਟੱਕਰ (Collision) ਵਿੱਚ ਛੇ ਮਹਿਲਾਵਾਂ ਅਤੇ ਇੱਕ ਬੱਚੀ ਸਮੇਤ 11 ਜਣਿਆਂ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਹੋਰ ਗੰਭੀਰ ਜ਼ਖਮੀ ਹਨ। ਪੁਲਿਸ ਨੇ ਦੱਸਿਆ ਕਿ ਸਵੇਰੇ ਲਗਭਗ ਅੱਠ ਵਜੇ ਮੇਗਾ ਹਾਈਵੇ ‘ਤੇ ਇਲਾਕੇ ਦੇ ਸੋਇੰਤਰਾ ਪਿੰਡ ਕੋਲ ਬਾਲੋਤਰਾ ਤੋਂ ਆ ਰਹੀ ਬੋਲੇਰੋ ਕੈਂਪਰ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਟਕਰਾ ਗਈ। ਹਾਦਸੇ ‘ਚ 11 ਜਣਿਆਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਜਦੋਂ ਕਿ ਗੰਭੀਰ ਰੂਪ ‘ਚ ਜ਼ਖਮੀ ਤਿੰਨ ਵਿਅਕਤੀਆਂ ਨੂੰ ਜੋਧਪੁਰ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬਾੜਮੇਰ ਜ਼ਿਲ੍ਹੇ ਨਾਲ ਸਬੰਧਿਤ ਇਹ ਲੋਕ ਬਾਬਾ ਰਾਮਦੇਵ ਮੰਦਰ ‘ਚ ਦਰਸ਼ਨਾਂ ਲਈ ਰਾਮਦੇਵਰਾ ਜਾ ਰਹੇ ਸਨ। ਹਾਦਸੇ ‘ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੁੱਖ ਪ੍ਰਗਟਾਇਆ ਹੈ। ਸ੍ਰੀ ਗਹਿਲੋਤ ਨੇ ਸੋਸ਼ਲ ਮੀਡੀਆ ਰਾਹੀਂ ਹਮਦਰਦੀ ਪ੍ਰਗਟ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੁੱਖ ਸਹਿਣ ਕਰਨ ਦੀ ਸ਼ਕਤੀ ਪ੍ਰਦਾਨ ਕਰਨ ਅਤੇ ਜ਼ਖਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ।

ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਵੀ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਕਿਹਾ ਕਿ ਜੋਧਪੁਰ ‘ਚ ਸ਼ੇਰਗੜ ਇਲਾਕੇ ਦੇ ਬਾਲੋਤਰਾ ਫਲੋਦੀ ਮੇਗਾ ਹਾਈਵੇ ‘ਤੇ ਸੋਇੰਤਰਾ ਪਿੰਡ ‘ਚ ਹੋਏ ਭਿਆਨਕ ਸੜਕ ਹਾਦਸੇ ‘ਚ ਕਈ ਲੋਕਾਂ ਦੀ ਮੌਤ ਬਹੁਤ ਹੀ ਦੁਖਦਾਈ ਘਟਨਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।