ਬਿਜਲੀ ਚੋਰੀ : ਪਾਵਰਕੌਮ ਨੇ ਸੈਵਨ ਸਟਾਰ ਹੋਟਲ ਨੂੰ 28.45 ਲੱਖ ਦਾ ਠੋਕਿਆ ਜੁਰਮਾਨਾ

Electricity Theft

ਮੀਟਰ ਨਾਲ ਛੇੜ ਛਾੜ ਕਰਕੇ ਕੀਤੀ ਜਾ ਰਹੀ ਬਿਜਲੀ ਚੋਰੀ

  • ਹੋਟਲ ਮਾਲਕ ਤੇ ਬਿਜਲੀ ਅਧਿਕਾਰੀਆਂ ਨੂੰ ਧਮਕਾਉਣ ਦੇ ਵੀ ਦੋਸ਼

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ ਦੇ ਇੰਨਫੋਰਸਮੈਂਟ ਸੁਕੈਡ ਵੱਲੋਂ ਤਰਨਤਾਰਨ ਏਰੀਆਂ ’ਚ ਮੈਰਿਜ ਪੈਲਿਸਾਂ ਦੀ ਰੂਟੀਨ ਚੈਕਿੰਗ ਕੀਤੀ ਗਈ। ਇਸ ਦੌਰਾਨ ਤਰਨਤਾਰਨ ਵਿਖੇ ਸੈਵਨ ਸਟਾਰ ਨਾਮ ਦੇ ਹੋਟਲ ਦੀ ਚੈਕਿੰਗ ਕੀਤੀ ਗਈ ਤਾਂ ਮੌਕੇ ਤੇ ਪਾਇਆ ਗਿਆ ਕਿ ਖਪਤਕਾਰ ਮੀਟਰ ਨਾਲ ਛੇੜ-ਛਾੜ ਕਰਕੇ ਬਿਜਲੀ ਦੀ ਚੋਰੀ ਕਰ ਰਿਹਾ ਸੀ। (Electricity Theft)

ਇਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਇਸ ਹੋਟਲ ਨੂੰ ਬਿਜਲੀ ਚੋਰੀ ਦੇ ਦੋਸ਼ ਹੇਠ 28.45 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਐਂਟੀ ਪਾਵਰ ਥੇਫਟ ਥਾਣਾ ਵੇਰਕਾ ਵੱਲੋਂ ਬਿਜਲੀ ਐਕਟ 2003 ਦੇ ਤਹਿਤ ਐਫਆਈਆਰ ਵੀ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਹੋਟਲ ਦੇ ਮਾਲਕ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਚੈਕਿੰਗ ਅਧਿਕਾਰੀ ਨੂੰ ਧਮਕਾਇਆ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਗਿਆ, ਉਸ ਖਪਤਕਾਰ ਵੱਲੋਂ ਆਪਣਾ ਹਥਿਆਰ ਕੱਢ ਕੇ ਮਾਰਨ ਦੀ ਧਮਕੀ ਵੀ ਦਿੱਤੀ ਗਈ। (Electricity Theft)

Electricity

ਇਸ ਸਬੰਧੀ ਲੋਕਲ ਥਾਣੇ ਵਿੱਚ ਬਣਦੀ ਐਫ.ਆਈ.ਆਰ. ਦਰਜ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਖਪਤਕਾਰ ਦਾ ਬਿਜਲੀ ਕੁਨੈਕਸ਼ਨ ਤੁਰੰਤ ਕੱਟਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲਾ ਇਹ ਕੁੰਢੀ ਕਿਸ ਸਹਿ ਤੇ ਚੱਲਦੀ ਰਹੀ, ਇਸ ਸਬੰਧੀ ਵੀ ਇਸ ਕੇਸ ਵਿੱਚ ਜਿੰਮੇਵਾਰ ਪਾਏ ਜਾਣ ਵਾਲੇ ਕਰਮਚਾਰੀਆਂ, ਅਧਿਕਾਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪਾਵਰਕੌਮ ਦੇ ਅਧਿਕਰੀਆਂ ਦਾ ਕਹਿਣਾ ਹੈ ਕਿ ਬਿਜਲੀ ਚੋਰੀ ਦੇ ਮਾਮਲੇ ਵਿੱਚ ਕਿਸੇ ਨੂੰ ਵੀ ਬਖਸਿਆਂ ਨਹੀਂ ਜਾਵੇਗਾ, ਇਸ ਲਈ ਖਪਤਕਾਰ ਅਜਿਹੇ ਅਪਰਾਧ ਤੋਂ ਦੂਰ ਰਹਿਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ