ਅਬੋਹਰ ’ਚ ਬਜ਼ੂਰਗ ਦਾ ਕਤਲ

Murder
ਮੌਕੇ 'ਤੇ ਹਾਜਰ ਪੁਲਿਸ ਮੁਲਾਜਮ।

ਪਿੰਡ ਸੀਡ ਫਾਰਮ ਦੇ ਜੀਵਨ ਸਿੰਘ ਨਗਰ ਦੀ ਘਟਨਾ | Murder

ਅਬੋਹਰ (ਸੁਧੀਰ ਅਰੋੜਾ)। ਨੇੜਲੇ ਪਿੰਡ ਸੀਡ ਫਾਰਮ ਦੇ ਬਾਬਾ ਜੀਵਨ ਸਿੰਘ ਨਗਰ ਵਿੱਚ ਬੀਤੀ ਰਾਤ ਲੁਟੇਰਿਆਂ ਨੇ ਇੱਕ ਬਜੁਰਗ ਦਾ ਕਤਲ (Murder) ਕਰਕੇ ਟਰੈਕਟਰ-ਟਰਾਲੀ ਲੈ ਕੇ ਫਰਾਰ ਹੋ ਗਏ। ਬਜੁਰਗ ਦੇ ਕਤਲ ਦਾ ਸਵੇਰੇ ਪਤਾ ਲੱਗਣ ’ਤੇ ਆਸਪਾਸ ਦੇ ਇਲਾਕੇ ’ਚ ਦਹਿਸਤ ਦਾ ਮਾਹੌਲ ਬਣ ਗਿਆ। ਦੂਜੇ ਪਾਸੇ ਬਜੁਰਗ ਦੇ ਕਤਲ ਅਤੇ ਲੁੱਟ-ਖੋਹ ਦੇ ਮਾਮਲੇ ਦਾ ਪਤਾ ਲੱਗਦਿਆਂ ਹੀ ਥਾਣਾ ਸਿਟੀ ਇੰਚਾਰਜ ਸੰਜੀਵ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਐੱਸਐੱਸਪੀ ਅਤੇ ਡੀਏਸੀ ਨੂੰ ਸੂਚਿਤ ਕੀਤਾ।

ਜਿਸ ਤੋਂ ਬਾਅਦ ਐੱਸਐੱਸਪੀ ਅਵਨੀਤ ਕੌਰ ਸਿੱਧੂ ਅਤੇ ਡੀ.ਐੱਸ.ਪੀ. ਸੁਖਵਿੰਦਰ ਸਿੰਘ ਬਰਾੜ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ ਅਤੇ ਜਾਂਚ ਸ਼ਰੂ ਕਰ ਦਿੱਤੀ। ਐੱਸਐੱਸਪੀ ਅਵਨੀਤ ਕੌਰ ਨੇ ਦੱਸਿਆ ਕਿ ਲੁਟੇਰੇ ਕਿਸ ਤਰੀਕੇ ਨਾਲ ਟਰੈਕਟਰ-ਟਰਾਲੀ ਲੈ ਕੇ ਗਏ ਸਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰਿਆਂ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਮੁਲਜਮਾਂ ਨੂੰ ਕਾਬੂ ਕਰ ਲਿਆ ਜਾਵੇਗਾ ਅਤੇ ਇਸ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਦੋ ਹਜ਼ਾਰ ਦੇ ਨੋਟ ਨੂੰ ਲੈ ਕੇ ਵੱਡੀ ਅਪਡੇਟ, ਵੇਖੋ

ਜਾਣਕਾਰੀ ਅਨੁਸਾਰ 80 ਸਾਲਾ ਬਜੁਰਗ ਕਰਤਾਰ ਸਿੰਘ ਪੁੱਤਰ ਸੌਦਾਗਰ ਸਿੰਘ ਵਾਸੀ ਕੱਚਾ ਸੀਡ ਫਾਰਮ ਬਾਬਾ ਜੀਵਨ ਸਿੰਘ ਨਗਰ ਖੇਤਾਂ ’ਚ ਬਣੇ ਕਮਰਿਆਂ ’ਚ ਸੁੱਤੇ ਪਏ ਸਨ ਤਾਂ ਉਸ ਨੂੰ ਬੰਨ੍ਹ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਹ ਉਥੇ ਖੜ੍ਹੇ ਟਰੈਕਟਰ-ਟਰਾਲੀ ਸਮੇਤ ਫਰਾਰ ਹੋ ਗਿਆ। ਰਿਸਤੇਦਾਰਾਂ ਨੂੰ ਸਵੇਰੇ ਕਤਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਥਾਣਾ ਇੰਚਾਰਜ ਨੇ ਮੌਕੇ ‘ਤੇ ਪਹੁੰਚ ਕੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਐਸਐਸਪੀ ਅਵਨੀਤ ਕੌਰ ਸਿੱਧੂ ਨੇ ਮੌਕੇ ’ਤੇ ਪਹੁੰਚ ਕੇ ਜਾਇਜਾ ਲਿਆ ਅਤੇ ਖੇਤਾਂ ਨੂੰ ਜਾਂਦੀ ਸੜਕ ’ਤੇ ਬੈਰੀਕੇਡ ਲਗਾ ਕੇ ਜਾਂਚ ਸੁਰੂ ਕੀਤੀ।

ਉਨ੍ਹਾਂ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਦੂਜੇ ਪਾਸੇ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸਤ ਦਾ ਮਾਹੌਲ ਹੈ ਅਤੇ ਲੁੱਟ ਦੀ ਨੀਅਤ ਨਾਲ ਕੀਤੇ ਗਏ ਕਤਲ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਹੈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੂਜੇ ਪਾਸੇ ਪੁਲੀਸ ਨੇ ਮਿ੍ਰਤਕ ਦੀ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ।