ਬੈਂਕ ਦੇ ਕਰੇਡਿਟ ਕਾਰਡ ’ਚੋਂ ਘਰ ਬੈਠੇ ਨਿੱਕਲੇ 85 ਹਜ਼ਾਰ, ਪੁਲਿਸ ਨੇ ਕੀਤੀ ਜਾਂਚ ਸ਼ੁਰੂ

caredit

ਬੈਂਕ ਦੇ ਕਰੇਡਿਟ ਕਾਰਡ ’ਚੋਂ ਘਰ ਬੈਠੇ ਨਿੱਕਲੇ 85 ਹਜ਼ਾਰ, ਪੁਲਿਸ ਨੇ ਕੀਤੀ ਜਾਂਚ ਸ਼ੁਰੂ

(ਸੰਜੀਵ ਤਾਇਲ) ਬੁਢਲਾਡਾ। ਸਥਾਨਕ ਸ਼ਹਿਰ ਨਿਵਾਸੀ ਦੀ ਐਕਸਿਸ ਬੈਂਕ ਦੇ ਕਰੇਡਿਟ ਕਾਰਡ (Credit Card ) ਵਿੱਚੋਂ 85 ਹਜ਼ਾਰ ਦੀ ਠੱਗੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਰੈਡਿਟ ਕਾਰਡ (Credit Card) ਧਾਰਕ ਸੁਭਾਸ਼ ਚੰਦ ਪੁੱਤਰ ਵਿਲਾਇਤ ਰਾਮ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਮੇਰੇ ਕਰੈਡਿਟ ਕਾਰਡ ਨਾਲ ਰਜਿਸ਼ਟਰਡ ਮੋਬਾਇਲ ਨੰਬਰ ਤੇ ਕਰੀਬ ਸ਼ਾਮ ਦੇ 6.20 ਤੇ 49588 ਅਤੇ 35420 ਰੁਪਏ ਦੀਆਂ ਐਂਟਰੀ ਨਿਕਲ ਜਾਣ ਦੇ ਮੈਸੇਜ਼ ਆਏ।

ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਮੈਂ ਬੈਂਕ ਬੰਦ ਹੋ ਜਾਣ ਕਾਰਨ ਬੈਂਕ ਨੂੰ ਆਨਲਾਇਨ ਕੰਪਲੇਟ ਦੇ ਕੇ ਆਪਣਾ ਕਰੇਡਿਟ ਕਾਰਡ ਤੁਰੰਤ ਬੰਦ ਕਰਵਾਇਆ। ਜਦੋਂ ਸੋੋਮਵਾਰ ਨੂੰ ਬੈਂਕ ਖੁੱਲ੍ਹਣ ਤੇ ਮੈਂ ਬੈਂਕ ਵਿੱਚ ਖੁਦ ਪਹੁੰਚ ਕੇ ਇਨ੍ਹਾਂ ਐਂਟਰੀਆਂ ਰਾਹੀਂ ਨਿੱਕਲੇ 85008 ਰੁਪਏ ਸੰਬੰਧੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦੇ ਪੂਰੇ ਦਸਤਾਵੇਜ਼ ਦੇ ਦਿੱਤੇ। ਇਸ ਉਪਰੰਤ ਇਸ ਦੀ ਜਾਣਕਾਰੀ ਪੁਲਿਸ ਸਾਇਬਰ ਸੈੱਲ ਨੂੰ ਆਨ ਲਾਇਨ ਦੇ ਦਿੱਤੀ ਗਈ।

ਇਸ ਸੰਬੰਧੀ ਬੈਂਕ ਮੈਨੇਜ਼ਰ ਮੋਨਿਤ ਕੁਮਾਰ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸ਼ਿਕਾਇਤ ਪ੍ਰਾਪਤ ਹੋਈ ਹੈ। ਜਿਨ੍ਹਾਂ ਪੈਸਿਆ ਸੰਬੰਧੀ ਕੰਪਲੇਟ ਉੱਪਰ ਹੈਡ ਆਫਿਸ ਭੇਜ ਦਿੱਤੀ ਗਈ ਹੈ। ਕਾਰਡ ਧਾਰਕ ਸੁਭਾਸ਼ ਚੰਦ ਦਾ ਕਹਿਣਾ ਹੈ ਕਿ ਉਸ ਦੀ ਇਸ ਠੱਗੀ ਵੱਲ ਧਿਆਨ ਦੇ ਕੇ ਉਸ ਨੂੰ ਉਸ ਦੇ ਪੈਸੇ ਦਿਵਾਏ ਜਾਣ ਅਤੇ ਠੱਗੀ ਕਰਨ ਵਾਲਿਆ ਖਿਲਾਫ ਕਾਰਵਾਈ ਕੀਤੀ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ