ਨਿਯੁਕਤੀਆਂ ਦੇ ਨਾਲ ਜ਼ਮੀਨੀ ਪੱਧਰ ’ਤੇ ਵੀ ਹੋਣ ਯਤਨ

Climate Crisis

ਜਲਵਾਯੂ ਸੰਕਟ ਨਾਲ ਨਜਿੱਠਣ ਦੀ ਦਿਸ਼ਾ ’ਚ ਸ਼ਹਿਰਾਂ ’ਚ ‘ਮੁੱਖ ਤਾਪ ਅਧਿਕਾਰੀ’ (ਚੀਫ਼ ਹੀਟ ਆਫ਼ੀਸਰ) ਦੀ ਨਿਯੁਕਤੀ ਦੀ ਧਾਰਨਾ ਦੁਨੀਆ ਲਈ ਬਹੁਤ ਪੁਰਾਣੀ ਨਹੀਂ ਹੈ ਮਈ, 2021 ’ਚ ਉੱਤਰੀ ਅਮਰੀਕਾ ਦੇ ਫਲੋਰਿਡਾ ਰਾਜ ਦੇ ਮਿਆਮੀ ਸ਼ਹਿਰ ਦੇ ਜਿਲ੍ਹਾ ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਇਸ ਅਹੁਦੇ ਦੀ ਸਿਰਜਣਾ ਕੀਤੀ ਅਤੇ ਜੇਨ ਗਿਲਬਰਟ ਨੂੰ ਇਸ ਦਾ ਪਹਿਲਾ ਅਧਿਕਾਰੀ ਨਿਯੁਕਤ ਕੀਤਾ ਇਸ ਨਿਯੁਕਤੀ ਤੋਂ ਬਾਅਦ ਗ੍ਰੀਸ ਦੀ ਰਾਜਧਾਨੀ ਅਥੈਂਸ ਯੂਰਪ ਦਾ ਪਹਿਲਾ ਸ਼ਹਿਰ ਬਣਿਆ, ਜਿਸ ਨੇ ਜੁਲਾਈ, 2021 ’ਚ ਇਸ ਅਹੁਦੇ ’ਤੇ ਐਲੇਨੀ ਮਾਈਰੀਵਿਲੀ ਨੂੰ ਨਿਯੁਕਤ ਕੀਤਾ। (Climate Crisis)

ਅਫ਼ਰੀਕਾ ਦੇ ਸਿਏਰਾ ਲਿਓਨ ਦੇ ਫ੍ਰੀਟਾਊਨ ਸ਼ਹਿਰ ਨੇ ਵੀ ਉਸ ਸਾਲ ਯੂਜੇਨੀਆ ਕਾਰਗਬੋ ਨੂੰ ਮੁੱਖ ਤਾਪ ਅਧਿਕਾਰੀ ਨਿਯੁਕਤ ਕੀਤਾ ਇਸੇ ਤਰ੍ਹਾਂ, ਦੱਖਣੀ ਅਮਰੀਕਾ ਦੇ ਚਿਲੀ ਦੇ ਸੈਂਟੀਆਗੋ ਸ਼ਹਿਰ ’ਚ ਸੀਐਚਓ ਦਾ ਅਹੁਦਾ ਪਹਿਲੀ ਵਾਰ ਕ੍ਰਿਸਟੀਨਾ ਹੁਈਡੋਬ੍ਰੋ ਨੇ ਸੰਭਾਲਿਆ ਉੱਥੇ ਅਸਟਰੇਲੀਆ ਦੇ ਮੈਲਬੌਰਨ ਸ਼ਹਿਰ ’ਚ ਸਾਂਝੇ ਰੂਪ ’ਚ ਇਸ ਅਹੁਦੇ ਦੀ ਜਿੰਮੇਵਾਰੀ ਕ੍ਰਿਸਟਾ ਮਿਲਨੇ ਅਤੇ ਟਿਫਨੀ ਕ੍ਰਾਫਰਡ ਨੂੰ ਸੌਂਪੀ ਗਈ ਦੁਨੀਆ ਦੇ ਮੁੱਖ ਦੇਸ਼ਾਂ ’ਚ ਹੋ ਰਹੇ ਇਸ ਨਵੇਂ ਪ੍ਰਯੋਗ ਨਾਲ ਏਸ਼ਿਆਈ ਦੇਸ਼ ਵੀ ਬਹੁਤੇ ਸਮੇਂ ਤੱਕ ਅਣਛੋਹੇ ਨਹੀਂ ਰਹੇ। (Climate Crisis)

ਪਿਛਲੇ ਹੀ ਸਾਲ ਬੰਗਲਾਦੇਸ਼ ’ਚ ਪਹਿਲੀ ਵਾਰ ਏਸ਼ੀਆ ਦੀ ਪਹਿਲੀ ਮੁੱਖ ਤਾਪ ਅਧਿਕਾਰੀ ਦੇ ਰੂਪ ’ਚ ਬੁਸ਼ਰਾ ਆਫਰੀਨ ਦੀ ਨਿਯੁਕਤੀ ਢਾਕਾ ਸ਼ਹਿਰ ’ਚ ਕੀਤੀ ਗਈ ਇਨ੍ਹਾਂ ਸਾਰੇ ਅਧਿਕਾਰੀਆਂ ਦੀ ਨਿਯੁਕਤੀ ਸ਼ਹਿਰਾਂ ’ਚ ਵਧਦੇ ਤਾਪਮਾਨ ਦਾ ਮੁਕਾਬਲਾ ਕਰਨ ਲਈ ਵਿਸੇਸ਼ ਤੌਰ ’ਤੇ ਕੀਤੀ ਗਈ ਹੈ ਦਿਲਚਸਪ ਇਹ ਹੈ ਕਿ ਮੁੱਖ ਤਾਪ ਅਧਿਕਾਰੀ ਦੇ ਅਹੁਦੇ ’ਤੇ ਹੁਣ ਤੱਕ ਦੁਨੀਆ ਭਰ ’ਚ ਜਿੰਨੀਆਂ ਵੀ ਨਿਯੁਕਤੀਆਂ ਹੋਈਆਂ ਹਨ, ਉਹ ਸਾਰੀਆਂ ਔਰਤਾਂ ਦੀਆਂ ਹਨ ਔਰਤਾਂ ਨੂੰ ਇਹ ਅਹੁਦਾ ਦੇਣ ਦੇ ਪਿੱਛੇ ਮਨਸ਼ਾ ਇਹ ਹੋ ਸਕਦੀ ਹੈ ਕਿ ਜਿਸ ਤਰ੍ਹਾਂ ਔਰਤਾਂ ਵਧਦੀ ਗਰਮੀ ਤੋਂ ਆਪਣੇ ਪੂਰੇ ਪਰਿਵਾਰ ਦੀ ਹਿਫਾਜ਼ਤ ਕਰਨ ਦਾ ਯਤਨ ਕਰਦੀਆਂ ਹਨ। (Climate Crisis)

ਉਸ ਸਨੇਹ ਨਾਲ ਉਹ ਪੂਰੇ ਸ਼ਹਿਰ ਨੂੰ ਭਿਆਨਕ ਗਰਮੀ ਦੀ ਮਾਰ ਤੋਂ ਮਹਿਫੂਜ਼ ਰੱਖਣਗੀਆਂ ਸ਼ਹਿਰਾਂ ’ਚ ਵਧਦੀ ਗਰਮੀ ਦੇ ਹੱਲ ਲੱਭਣ ਅਤੇ ਇਸ ਤੋਂ ਸ਼ਹਿਰਵਾਸੀਆਂ ਦੀਆਂ ਪ੍ਰੇਸ਼ਾਨੀਆਂ ਨੂੰ ਘੱਟ ਕਰਨ ਲਈ ਹੀ ‘ਮੁੱਖ ਤਾਪ ਅਧਿਕਾਰੀ’ ਦੀ ਨਿਯੁਕਤੀ ਕੀਤੀ ਜਾ ਰਹੀ ਹੈ ਇਸ ਅਹੁਦੇ ਦਾ ਮਹੱਤਵ ਇਸ ਰੂਪ ’ਚ ਹੈ ਕਿ ਹੁਣ ਤੱਕ ਵਧਦੇ ਤਾਪਮਾਨ ਸਬੰਧੀ ਵਿਸ਼ੇਸ਼ ਰੂਪ ਨਾਲ ਕਿਸੇ ਵਿਅਕਤੀ ਨੂੰ ਕੋਈ ਅਹੁਦਾ ਜਾਂ ਜਿੰਮੇਵਾਰੀ ਨਹੀਂ ਸੌਂਪੀ ਜਾਂਦੀ ਸੀ ਪਰ ਹੁਣ ਇਸ ਲਈ ਸ਼ਹਿਰ ਪੱਧਰ ’ਤੇ ਇੱਕ ਵੱਖਰੇ ਅਹੁਦੇ ਦੀ ਸਿਰਜਣ ਕੀਤੀ ਜਾ ਰਹੀ ਹੈ ਇਨ੍ਹਾਂ ਦੀ ਨਿਯੁਕਤੀ ਉਂਜ ਮੇਅਰ ਜਾਂ ਹੋਰ ਸਥਾਨਕ ਅਧਿਕਾਰੀਆਂ ਵੱਲੋਂ ਕੀਤੀ ਜਾਂਦੀ ਹੈ। (Climate Crisis)

ਇਹ ਵੀ ਪੜ੍ਹੋ : Lok Sabha Election Voting: ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ’ਚ ਸਵੇਰੇ 9 ਵਜੇ ਤੱਕ 10.82 ਫ਼ੀਸਦੀ ਵੋਟਿੰਗ

ਜਿਵੇਂ-ਜਿਵੇਂ ਵਿਸ਼ਵੀ ਤਾਪਮਾਨ ਵਧ ਰਿਹਾ ਹੈ, ਮੁੱਖ ਤਾਪ ਅਧਿਕਾਰੀ ਦੀ ਪ੍ਰਾਸੰਗਿਕਤਾ ਅਤੇ ਭੂਮਿਕਾ ਵੀ ਵਧਦੀ ਜਾ ਰਹੀ ਹੈ ਇੱਕ ਮੁੱਖ ਤਾਪ ਅਧਿਕਾਰੀ ਉਹ ਹੁੰਦਾ ਹੈ, ਜੋ ਜਲਵਾਯੂ ਬਦਲਾਅ ਕਾਰਨ ਬੇਹੱਦ ਗਰਮੀ ਦੇ ਵਧਦੇ ਖਤਰੇ ਨਾਲ ਨਜਿੱਠਣ ਦੇ ਯਤਨਾਂ ਦੀ ਅਗਵਾਈ ਕਰਦਾ ਹੈ ਉਹ ਵਾਤਾਵਰਣਕ ਜੋਖਿਮਾਂ ਨੂੰ ਸਮਝਦੇ ਉਨ੍ਹਾਂ ਦਾ ਹੱਲ ਲੱਭਣ ’ਤੇ ਧਿਆਨ ਕੇਂਦਰਿਤ ਕਰਦਾ ਹੈ ਐਥੈਂਸ ਦੀ ਵਰਤਮਾਨ ਮੁੱਖ ਤਾਪ ਅਧਿਕਾਰੀ ਐਲੇਨੀ ਮਾਈਰੀਵਿਲੀ ਦਾ ਮੰਨਣਾ ਹੈ ਕਿ ਇੱਕ ਸਫਲ ਤਾਪ ਅਧਿਕਾਰੀ ਉਹ ਹੈ, ਜੋ ਗਰਮੀ ਦੇ ਵਿਗਿਆਨ ਨੂੰ ਸਮਝਦਾ ਹੈ ਅਤੇ ਇਸ ਨੂੰ ਨੀਤੀ-ਘਾੜਿਆਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ। (Climate Crisis)

ਇੱਕ ਮੁੱਖ ਤਾਪ ਅਧਿਕਾਰੀ ਇਸ ਜਿੰਮੇਵਾਰੀ ਨਾਲ ਬੱਝਾ ਹੁੰਦਾ ਹੈ ਕਿ ਉਹ ਸ਼ਹਿਰੀ ਗਰਮੀ ’ਚ ਵਾਧੇ ਦੇ ਜਿੰਮੇਵਾਰ ਕਾਰਨਾਂ ਦੀ ਪਛਾਣ ਕਰੇ, ਉਨ੍ਹਾਂ ਦਾ ਹੱਲ ਲੱਭੇ ਅਤੇ ਵੱਖ-ਵੱਖ ਹਰੇ ਯਤਨਾਂ ਨੂੰ ਲਾਗੂ ਕਰਨ ’ਤੇ ਜ਼ੋਰ ਦੇਵੇ ਉਹ ਸ਼ਹਿਰਾਂ ਨੂੰ ਭਿਆਨਕ ਗਰਮੀ ਤੋਂ ਨਿਜਾਤ ਦਿਵਾਉਣ ਲਈ ਹਰ ਸੰਭਵ ਯਤਨ ਕਰਦਾ ਹੈ ਉਸ ਦਾ ਕੰਮ ਸ਼ਹਿਰ ’ਚ ਉੱਚ ਤਾਪਮਾਨ ਵਾਲੇ ਖੇਤਰਾਂ ਦੀ ਪਛਾਣ ਕਰਨਾ ਅਤੇ ਪਾਰਕ, ਛੱਤ ਤੇ ਫੁੱਟਪਾਥ ਵਰਗੇ ਬੁਨਿਆਦੀ ਢਾਂਚੇ ’ਚ ਸੁਧਾਰ ਕਰਨਾ ਵੀ ਹੈ ਉਹ ਸ਼ਹਿਰ ਨੂੰ ਜ਼ਿਆਦਾ ਰਹਿਣਯੋਗ ਅਤੇ ਹਰਿਆ-ਭਰਿਆ ਬਣਾਉਣ ’ਤੇ ਜ਼ੋਰ ਦਿੰਦਾ ਹੈ ਉਹ ਸ਼ਹਿਰ ਦੇ ਉਨ੍ਹਾਂ ਤਬਕਿਆਂ ਨੂੰ ਗਰਮੀ ਤੋਂ ਬਚਾਉਣ ਬਾਰੇ ਵੀ ਸੋਚਦਾ ਹੈ। (Climate Crisis)

ਜੋ ਗਰਮੀ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੁੰਦੇ ਹਨ, ਜਿਵੇਂ ਬੱਚੇ, ਔਰਤਾਂ, ਬਜ਼ੁਰਗ ਤੇ ਬਿਮਾਰ ਉਹ ਵਧੇਰੇ ਗਰਮੀ ਬਾਰੇ ਸਭ ਤੋਂ ਜਿਆਦਾ ਜਾਗਰੂਕਤਾ ਵਧਾਉਣ ’ਤੇ ਜ਼ੋਰ ਦਿੰੰਦਾ ਹੈ ਨਾਲ ਹੀ ਸ਼ਹਿਰਾਂ ਨੂੰ ਗਰਮ ਭਵਿੱਖ ਲਈ ਤਿਆਰ ਕਰਨ ਲਈ ਜ਼ਰੂਰ ਲੰਮੇ ਸਮੇਂ ਦੀ ਯੋਜਨਾ ’ਤੇ ਵੀ ਕੰਮ ਕਰਦਾ ਹੈ ਵਧੇਰੇ ਗਰਮੀ ਨਾਲ ਲੋਕਾਂ ਅਤੇ ਉਨ੍ਹ੍ਹਾਂ ਦੀ ਆਮਦਨੀ ਦੀ ਰੱਖਿਆ ਕਰਨਾ ਵੀ ਉਸ ਦਾ ਫਰਜ਼ ਹੁੰਦਾ ਹੈ ਅੱਜ ਦੇਸ਼ ’ਚ ਗਰਮੀ ਦੇ ਦਿਨਾਂ ’ਚ ਸੈਂਕੜੇ ਸ਼ਹਿਰਾਂ ਦਾ ਔਸਤ ਤਾਪਮਾਨ 45 ਡਿਗਰੀ ਦੇ ਆਸ-ਪਾਸ ਚਲਾ ਜਾਂਦਾ ਹੈ, ਅਜਿਹੇ ’ਚ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ’ਚ ਅਜਿਹੇ ਅਧਿਕਾਰੀ ਦੀ ਨਿਯੁਕਤੀ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ ਹੈ। (Climate Crisis)

ਵਧੇਰੇ ਗਰਮੀ ਕਈ ਦੇਸ਼ਾਂ ’ਚ ਇੱਕ ਮੁੱਖ ਜਲਵਾਯੂ ਜੋਖ਼ਿਮ ਦੇ ਰੂਪ ’ਚ ਉੱਭਰੀ ਹੈ ਇਹ ਵਿਸ਼ੇਸ਼ ਰੂਪ ਨਾਲ ਸ਼ਹਿਰਾਂ ਲਈ ਜ਼ਿਆਦਾ ਖਤਰਨਾਕ ਹੈ। ਗੈਰ-ਯੋਜਨਾਬੱਧ ਰੂਪ ਨਾਲ ਵੱਸੇ ਸ਼ਹਿਰਾਂ ’ਚ ਲੋੜੀਂਦੇ ਰੁੱਖਾਂ ਦੀ ਕਮੀ, ਵਿਕਾਸ ਪ੍ਰਾਜੈਕਟਾਂ ਦੀ ਬਹੁਤਾਤ, ਜਲ ਸਰੋਤਾਂ ਦੀ ਘਾਟ ਤੇ ਵਾਤਾਵਰਣਕ ਹਾਨੀ ਮੁੱਖ ਰੂਪ ਨਾਲ ਤਾਪਮਾਨ ’ਚ ਵਾਧੇ ਲਈ ਜਿੰਮੇਵਾਰ ਹਨ ਸ਼ਹਿਰਾਂ ’ਚ ਤਾਪਮਾਨ ਚਿੰਤਾਜਨਕ ਦਰ ਨਾਲ ਵਧ ਰਿਹਾ ਹੈ ਤੇ ਇਸ ਦੇ ਨਤੀਜੇ ਵਜੋਂ ਘੱਟ ਆਮਦਨ ਵਾਲੇ ਮਜ਼ਦੂਰ, ਝੁੱਗੀਆਂ-ਝੌਂਪੜੀਆਂ ’ਚ ਰਹਿਣ ਵਾਲੇ, ਪ੍ਰਵਾਸੀ, ਔਰਤਾਂ ਅਤੇ ਬੱਚੇ ਵਿਸ਼ੇਸ਼ ਰੂਪ ਨਾਲ ਅਸੁਰੱਖਿਅਤ ਹਨ। ਵਾਤਾਵਰਨ ਦੀ ਅਣਦੇਖੀ ਕਰਕੇ ਲਾਪਰਵਾਹੀ ਦੀ ਬੁਨਿਆਦ ’ਤੇ ਚਲਾਈਆਂ ਜਾ ਰਹੀਆਂ ਸ਼ਹਿਰੀ ਯੋਜਨਾਵਾਂ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। (Climate Crisis)

ਫਿਲਹਾਲ, ਵਧੇਰੇ ਗਰਮੀ ਨਾਲ ਨਜਿੱਠਣ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ ਦੀ ਲੋੜ ਹੈ। ਨਾਲ ਹੀ ਹੀਟਵੇਵ ਤੋਂ ਬਚਣ ਲਈ ਜਾਗਰੂਕਤਾ ਦਾ ਪ੍ਰਸਾਰ ਵੀ ਕਰਨਾ ਹੋਵੇਗਾ ਹਾਲਾਂਕਿ, ਇੱਕ ਮੁੱਖ ਤਾਪ ਅਧਿਕਾਰੀ ਸਮੁੱਚੇ ਸ਼ਹਿਰ ਨੂੰ ਕੁਦਰਤੀ ਦੀ ਮਾਰ ਤੋਂ ਨਹੀਂ ਬਚਾ ਸਕਦਾ ਆਖਰ ਕੁਦਰਤ ਨੂੰ ਸੁਰੱਖਿਤ ਕਰਨ ਦੇ ਕੰਮ ਹਰੇਕ ਪੱਧਰ ’ਤੇ ਜਾਰੀ ਰੱਖਣੇ ਹੋਣਗੇ ਗਰਮੀ ਤੋਂ ਬਚਣ ਲਈ ਇੱਕ ਪਾਸੇ ਜਿੱਥੇ ਚੌਕਸ ਰਹਿਣ ਦੀ ਲੋੜ ਹੈ, ਉੁਥੇ ਦੂਜੇ ਪਾਸੇ ਪੌਦੇ ਲਾਉਣਾ, ਪਲਾਸਟਿਕ ਦੀ ਵਰਤੋਂ ’ਚ ਕਮੀ, ਜਨਤਕ ਆਵਾਜਾਈ ਨੂੰ ਹੱਲਾਸ਼ੇਰੀ, ਅਕਸ਼ੈ ਊਰਜਾ ਦੇ ਸਰੋਤਾਂ ਨੂੰ ਅਪਣਾਉਣ ਵਰਗੇ ਕੰਮ ਵੀ ਜਾਰੀ ਰੱਖਣੇ ਹੋਣਗੇ ਕੁਦਰਤ ਨੂੰ ਸੁਰੱਖਿਅਤ ਕਰਨ ਦੇ ਕੰਮ ਹਰੇਕ ਪੱਧਰ ’ਤੇ ਜਾਰੀ ਰੱਖਣੇ ਹੋਣਗੇ ਫਿਰ ਜਾ ਕੇ ਇਸ ਧਰਤੀ ਨੂੰ ਮਨੁੱਖੀ ਜੀਵਨ ਦੇ ਅਨੁਕੂਲ ਬਣਾਇਆ ਜਾ ਸਕਦਾ ਹੈ। (Climate Crisis)

ਸੁਧੀਰ ਕੁਮਾਰ
(ਇਹ ਲੇਖਕ ਦੇ ਆਪਣੇ ਵਿਚਾਰ ਹਨ)

LEAVE A REPLY

Please enter your comment!
Please enter your name here