ਵਿਸ਼ਵ ਸ਼ਾਂਤੀ ਲਈ ਹੋਣ ਸਾਰਥਿਕ ਯਤਨ

War

ਦੁਨੀਆ ਦੇ ਸਭ ਤੋਂ ਜ਼ਿਆਦਾ ਸੁਰੱਖਿਆ ਘੇਰੇ ’ਚ ਰਹਿਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਦਾ ਜੰਗ ਗ੍ਰਸਤ ਇਜ਼ਰਾਈਲ ’ਚ ਜਾਣਾ ਕੋਈ ਆਮ ਗੱਲ ਨਹੀਂ ਹੈ ਇਸ ਦੇ ਪਿੱਛੇ ਕੋਈ ਵੱਡਾ ਅਤੇ ਵਿਸ਼ੇਸ਼ ਮਕਸਦ ਹੈ ਅਮਰੀਕਾ ਕੋਈ ਵੀ ਅਜਿਹਾ ਜੋਖ਼ਿਮ ਨਹੀਂ ਲੈਂਦਾ ਜਿਸ ’ਚ ਉਸ ਦਾ ਫਾਇਦਾ ਨਾ ਹੋਵੇ ਸੰਨ 1973 ’ਚ ਅਰਬ ਦੇਸ਼ਾਂ ਨੇ ਇਜ਼ਰਾਈਲ ’ਤੇ ਹਮਲੇ ਕੀਤੇ ਇਸ ਦੌਰਾਨ ਅਮਰੀਕਾ ਅਤੇ ਕੁਝ ਹੋਰ ਦੇਸ਼ ਖੁੱਲ੍ਹ ਕੇ ਇਜ਼ਰਾਈਲ ਦੀ ਹਮਾਇਤ ’ਚ ਆਏ ਅਰਬ ਦੇਸ਼ਾਂ ਨੇ ਪ੍ਰਤੀਕਿਰਿਆ ਵਜੋਂ ਅਮਰੀਕਾ ’ਤੇ ਤੇਲ ਪਾਬੰਦੀ ਲਾ ਦਿੱਤੀ।

ਜਿਸ ਨਾਲ ਅਮਰੀਕਾ ਨੂੰ ਮਹਿਸੂਸ ਹੋਇਆ ਕਿ ਫਿਲਸਤੀਨੀ ਰਾਜ ਦੀ ਮੰਗ ਦਾ ਸਥਾਈ ਹੱਲ ਅਮਰੀਕਾ ਦੇ ਹਿੱਤ ’ਚ ਹੈ ਪਰ ਓਸਲੋ ਦੇ ਸਮਝੌਤੇ ਤੋਂ ਬਾਅਦ ਅਮਰੀਕਾ ਨੇ ਫਿਲਸਤੀਨ ਰਾਜ ਦੇ ਮਾਮਲੇ ਨੂੰ ਠੰਢੇ ਬਸਤੇ ’ਚ ਪਾ ਦਿੱਤਾ ਸੀ। ਇਜ਼ਰਾਈਲ ਵੀ ਇਸ ਮਾਮਲੇ ਨੂੰ ਦਬਾ ਕੇ ਰੱਖਣਾ ਚਾਹੁੰਦਾ ਸੀ ਇਸ ਕਾਰਨ ਸੰਨ 2014 ਤੋਂ ਬਾਅਦ ਇਜ਼ਰਾਈਲ ਨੇ ਕਦੇ ਵੀ ਫਲਸਤੀਨ ਨਾਲ ਗੱਲਬਾਤ ਨਹੀਂ ਕੀਤੀ ਹਮਾਸ ਇਸ ਗੱਲ ਤੋਂ ਨਰਾਜ ਸੀ। (World Peace)

ਇਹ ਵੀ ਪੜ੍ਹੋ : ਪੇਂਟ ਦੀ ਦੁਕਾਨ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

ਉਸ ਨੂੰ ਲੱਗਦਾ ਸੀ ਕਿ ਦੁਨੀਆ ਦਾ ਧਿਆਨ ਫਲਸਤੀਨ ਮੁੱਦੇ ਵੱਲ ਖਿੱਚਣ ਦਾ ਇੱਕੋ-ਇੱਕ ਰਸਤਾ ਜੰਗ ਹੈ ਅਤੇ ਇਸ ਲਈ ਉਸ ਨੇ ਇੱਕ ਵੱਡੇ ਫਲਸਤੀਨ ਯੁਵਾ ਵਰਗ ਨੂੰ ਆਪਣੇ ਪੱਖ ’ਚ ਕਰ ਲਿਆ ਹਮਾਸ ਨੂੰ ਲੱਗਦਾ ਸੀ ਕਿ ਦੁਨੀਆ ਦੇ ਦਬਾਅ ’ਚ ਇਜ਼ਰਾਈਲ ਐਨਾ ਤਿੱਖਾ ਰੁਖ ਨਹੀਂ ਅਪਣਾਏਗਾ ਇਹੀ ਗਲਤੀ ਹਮਾਸ ਨੂੰ ਭਾਰੀ ਪਈ ਅਮਰੀਕਾ ਨੇ ਇਜ਼ਰਾਈਲ ਨੂੰ ਖੁੱਲ੍ਹੀ ਹਮਾਇਤ ਦੇ ਦਿੱਤੀ ਦੂਜੇ ਪਾਸੇ ਅਮਰੀਕਾ ਨੇ ਆਪਣੇ ਵਿਦੇਸ਼ ਮੰਤਰੀ ਨੂੰ ਇਜ਼ਰਾਈਲ ਭੇਜ ਕੇ ਜੰਗ ਨੂੰ ਤੇਜ਼ ਹੋਣ ਤੋਂ ਰੋਕਿਆ ਕਿਉਂਕਿ ਇਜ਼ਰਾਈਲ ਗਾਜਾ ’ਤੇ ਜ਼ਮੀਨੀ ਮਾਰ ਕਰਨ ਲਈ ਫੌਜ ਭੇਜ ਰਿਹਾ ਸੀ ਤੀਜਾ ਅਮਰੀਕਾ ਨੇ ਗਾਜਾ ਦੇ ਨਿਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਸਮਾਂ ਅਤੇ ਰਸਤਾ ਦਿਵਾਇਆ ਇਨ੍ਹਾਂ ਯਤਨਾਂ ਨਾਲ ਅਮਰੀਕਾ ਨੇ ਇੱਕ ਰਣਨੀਤੀ ਤਹਿਤ ਇਰਾਨ ਨੂੰ ਸਿੱਧੀ ਜੰਗ ’ਚ ਆਉਣ ਤੋਂ ਰੋਕ ਲਿਆ। (World Peace)

ਹੁਣ ਅਮਰੀਕੀ ਰਾਸ਼ਟਰਪਤੀ ਨੇ ਇਜ਼ਰਾਈਲ ਵਿਚ ਆ ਕੇ ਜਿੱਥੇ ਇਜ਼ਰਾਈਲ ਨੂੰ ਖੁਸ਼ ਕਰ ਲਿਆ, ਉੱਥੇ ਅਰਬ ਦੇਸ਼ਾਂ ਨੂੰ ਵੀ ਇਹ ਸੰੇਦੇਸ਼ ਦੇਣ ਦੀ ਕੋਸ਼ਿਸ਼ ਕਰੇਗਾ ਕਿ ਉਸ ਦੇ ਯਤਨਾਂ ਨਾਲ ਫਲਸਤੀਨੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਹੋਈ ਹੈ ਅਮਰੀਕਾ ਦਾ ਇਹ ਯਤਨ ਬੇਸ਼ੱਕ ਇਜ਼ਰਾਈਲ-ਫਲਸਤੀਨ ਮਸਲੇ ਨੂੰ ਪਹਿਲਾਂ ਵਾਂਗ ਲਟਕਾਉਣ ਦਾ ਹੋਵੇ ਪਰ ਇਜ਼ਰਾਈਲ ਦੀ ਇਹ ਕੋਸ਼ਿਸ਼ ਹੋਵੇਗੀ ਕਿ ਹਮਾਸ ਦਾ ਨਾਮੋ-ਨਿਸ਼ਾਨ ਮਿਟ ਜਾਵੇ ਅਤੇ ਭਵਿੱਖ ’ਚ ਕੋਈ ਵੀ ਹਮਾਸ ਵਰਗੀ ਹਿੰਮਤ ਨਾ ਕਰ ਸਕੇ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦਾ ਗੁਰਗਾ ਫੜਿਆ

ਪਰ ਫਲਸਤੀਨ ਆਗੂ ਯਾਸਿਰ ਅਰਾਫਾਤ ਨੇ ਕਿਹਾ ਸੀ ਕਿ ਫਿਲਸਤੀਨੀ ਉਹ ਨਹੀਂ ਹਨ ਜੋ ਮਿਊਜ਼ੀਅਮ ’ਚ ਇੱਕ ਨਿਸ਼ਾਨੀ ਜਾਂ ਯਾਦਗਾਰ ਬਣ ਕੇ ਰਹਿ ਜਾਣਗੇ ਜਦੋਂ ਤੱਕ ਫਲਸਤੀਨ ਦਾ ਸਥਾਈ ਹੱਲ ਨਹੀਂ ਹੁੰਦਾ ਕੋਈ ਵੀ ਟਾਲ-ਮਟੋਲ ਦੀ ਨੀਤੀ ਮੱਧ ਪੂਰਬ ’ਚ ਸਥਾਈ ਸ਼ਾਂਤੀ ਬਹਾਲ ਨਹੀਂ ਕਰ ਸਕਦੀ ਅਮਰੀਕਾ ਸਮੇਤ ਹੋਰ ਦੇਸ਼ਾਂ ਨੂੰ ਵੀ ਆਪਣੇ ਸਵਾਰਥਾਂ ਤੋਂ ਉੱਪਰ ਉੱਠ ਕੇ ਨਾ ਸਿਰਫ਼ ਮੱਧ ਪੂਰਬ ਸਗੋਂ ਵਿਸ਼ਵ ਸ਼ਾਂਤੀ ਲਈ ਟਾਲ-ਮਟੋਲ ਦੀ ਨੀਤੀ ਨੂੰ ਛੱਡ ਕੇ ਸਾਰਥਿਕ ਯਤਨ ਕਰਨੇ ਚਾਹੀਦੇ ਹਨ। (World Peace)