ਇਨੈਲੋ ਨੇਤਾ ਦੇ ਘਰ ED ਦਾ ਛਾਪਾ, 5 ਕਰੋੜ ਰੁਪਏ ਨਕਦ, 5 ਕਿਲੋ ਸੋਨਾ, 300 ਕਾਰਤੂਸ ਬਰਾਮਦ

ED Raid

ਚੰਡੀਗੜ੍ਹ। ਹਰਿਆਣਾ ਤੋਂ ਵੱਡੀ ਖਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਡੀ ਦੇ ਸੂਤਰਾਂ ਨੇ ਸ਼ੁੱਕਰਵਾਰ ਸਵੇਰੇ ਦੱਸਿਆ ਕਿ ਸਾਬਕਾ ਵਿਧਾਇਕ ਦਿਲਬਾਗ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਘਰੋਂ ਗੈਰ-ਕਾਨੂੰਨੀ ਵਿਦੇਸ਼ੀ ਹਥਿਆਰ, 300 ਕਾਰਤੂਸ, 100 ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਅਤੇ 5 ਕਰੋੜ ਰੁਪਏ ਨਕਦ, 4/5 ਕਿਲੋ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਦਿਲਬਾਗ ਸਿੰਘ ਇਨੈਲੋ ਨੇਤਾ ਅਭੈ ਸਿੰਘ ਚੌਟਾਲਾ ਦੇ ਕਰੀਬੀ ਦੋਸਤ ਵੀ ਹਨ। (ED Raid)

ਇਹ ਵੀ ਪੜ੍ਹੋ : WTC Point Table ’ਤੇ ਫਿਰ ਨੰਬਰ 1 ਬਣਿਆ ਭਾਰਤ, ਹੁਣ ਇੰਗਲੈਂਡ-ਅਸਟਰੇਲੀਆ ਦੀ ਚੁਣੌਤੀ

ਕਰੀਬ 4 ਸਾਲ ਪਹਿਲਾਂ ਦਿਲਬਾਗ ਸਿੰਘ ਦੀ ਲੜਕੀ ਦਾ ਵਿਆਹ ਅਭੈ ਸਿੰਘ ਚੌਟਾਲਾ ਦੇ ਬੇਟੇ ਅਰਜੁਨ ਚੌਟਾਲਾ ਨਾਲ ਹੋਇਆ ਸੀ। ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਵਿਵਸਥਾਵਾਂ ਦੇ ਤਹਿਤ, ਈਡੀ ਦੀਆਂ ਟੀਮਾਂ ਨੇ ਵੀਰਵਾਰ ਸਵੇਰੇ ਸੋਨੀਪਤ ’ਚ ਕਾਂਗਰਸ ਵਿਧਾਇਕ ਸੁਰਿੰਦਰ ਪੰਵਾਰ ਦੀ ਸੈਕਟਰ-15 ਸਥਿਤ ਰਿਹਾਇਸ਼, ਉਨ੍ਹਾਂ ਦੇ ਸਾਥੀ ਸੁਰੇਸ਼ ਦੇ ਘਰ, ਭਾਜਪਾ ਨੇਤਾ ਅਤੇ ਸਾਬਕਾ ਡਿਪਟੀ ਡੀ. ਕਰਨਾਲ ਦੇ ਮੇਅਰ ਮਨੋਜ ਵਧਵਾ ਅਤੇ ਯਮੁਨਾਨਗਰ ’ਚ ਇਨੈਲੋ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਦੇ ਘਰ, ਦਫਤਰ ਅਤੇ ਫਾਰਮ ਹਾਊਸ ’ਤੇ ਛਾਪੇਮਾਰੀ ਕੀਤੀ। (ED Raid)

ਭਾਜਪਾ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਦੇ ਟਿਕਾਣਿਆਂ ’ਤੇ ਵੀ ਛਾਪੇਮਾਰੀ | ED Raid

ਹਰਿਆਣਾ ਦੇ ਯਮੁਨਾਨਗਰ ਤੋਂ ਇਲਾਵਾ ਫਰੀਦਾਬਾਦ, ਸੋਨੀਪਤ, ਕਰਨਾਲ, ਮੋਹਾਲੀ ਅਤੇ ਚੰਡੀਗੜ੍ਹ ’ਚ ਵੀ ਈਡੀ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਈਡੀ ਨੇ ਕਰਨਾਲ ’ਚ ਭਾਜਪਾ ਨੇਤਾ ਮਨੋਜ ਵਧਵਾ ਦੇ ਘਰ ਛਾਪਾ ਮਾਰਿਆ ਹੈ। ਭਾਜਪਾ ਆਗੂ ਮਨੋਜ ਵਧਵਾ ਦਾ ਘਰ ਸੈਕਟਰ 13 ਵਿੱਚ ਹੈ, ਜਿੱਥੇ ਈਡੀ ਦੀ ਟੀਮ ਦਸਤਾਵੇਜ਼ਾਂ ਦੀ ਸਕੈਨਿੰਗ ਕਰ ਰਹੀ ਹੈ। ਈਡੀ ਦੀ ਟੀਮ ਨੇ ਸੋਨੀਪਤ ’ਚ ਕਾਂਗਰਸ ਵਿਧਾਇਕ ਸੁਰਿੰਦਰ ਪੰਵਾਰ ਅਤੇ ਉਨ੍ਹਾਂ ਦੇ ਸਾਥੀ ਸੁਰੇਸ਼ ਤਿਆਗੀ ਦੇ ਘਰ ਵੀ ਦਸਤਕ ਦਿੱਤੀ ਹੈ। (ED Raid)