ਹਾਈਜੈੱਕ ਹੋਇਆ ਕਾਰਗੋ ਜਹਾਜ਼, 15 ਭਾਰਤੀ ਵੀ ਹਨ ਸਵਾਰ

Somalia Cargo Ship

15 ਭਾਰਤੀ ਚਾਲਕ ਦਲ ਦੇ ਮੈਂਬਰ ਹਨ ਸਵਾਰ | Somalia Cargo Ship

  • ਹਥਿਆਰ ਲੈ ਕੇ ਉਤਰੇ 5-6 ਲੋਕ | Somalia Cargo Ship

ਅਰਬ ਸਾਗਰ ’ਚ ਸੋਮਾਲੀਆ ਤੱਟ ਤੋਂ ਦੂਰ ਇੱਕ ਹੋਰ ਜਹਾਜ਼ ਹਾਈਜੈਕ ਕਰ ਲਿਆ ਗਿਆ ਹੈ। ਇਸ ਜਹਾਜ਼ ’ਚ 15 ਭਾਰਤੀ ਚਾਲਕ ਦਲ ਦੇ ਮੈਂਬਰ ਸਵਾਰ ਹਨ। ਮਾਮਲਾ 4 ਜਨਵਰੀ ਦਾ ਹੈ, ਪਰ ਇਸ ਦੀ ਜਾਣਕਾਰੀ ਅੱਜ ਹੀ ਸਾਹਮਣੇ ਆਈ ਹੈ। ਲਾਇਬੇਰੀਅਨ ਦੇ ਝੰਡੇ ਵਾਲੇ ਇਸ ਜਹਾਜ਼ ਦਾ ਨਾਂਅ ਲੀਲਾ ਨਾਰਫੋਕ ਹੈ। ਭਾਰਤੀ ਜਲ ਸੈਨਾ ਨੇ ਦੱਸਿਆ ਕਿ ਜਹਾਜ਼ ਨੇ ਬ੍ਰਿਟੇਨ ਦੇ ਮੈਰੀਟਾਈਮ ਟ੍ਰੇਡ ਆਪ੍ਰੇਸ਼ਨ ਪੋਰਟਲ ’ਤੇ ਇੱਕ ਸੰਦੇਸ਼ ਭੇਜਿਆ ਸੀ। ਇਸ ਵਿੱਚ ਕਿਹਾ ਗਿਆ ਸੀ ਕਿ 4 ਜਨਵਰੀ ਦੀ ਸ਼ਾਮ ਨੂੰ ਕਰੀਬ 5-6 ਲੋਕ ਹਥਿਆਰਾਂ ਨਾਲ ਜਹਾਜ਼ ’ਚ ੳੁੱਤਰੇ। ਨੇਵੀ ਨੇ ਕਿਹਾ- ਅਸੀਂ ਮਾਮਲੇ ’ਤੇ ਨਜ਼ਰ ਰੱਖੀ ਹੋਈ ਹੈ। ਵਪਾਰੀ ਜਹਾਜ਼ ਦੀ ਸੁਰੱਖਿਆ ਲਈ ਜਲ ਸੈਨਾ ਨੇ ਆਈਐੱਨਐੱਸ ਚੈੱਨਈ ਨੂੰ ਜਹਾਜ਼ ਵੱਲ ਭੇਜਿਆ ਹੈ। ਸਮੁੰਦਰੀ ਆਵਾਜਾਹੀ ਮੁਤਾਬਿਕ, ਜਹਾਜ਼ ਬ੍ਰਾਜੀਲ ਦੇ ਪੋਰਟੋ ਡੋ ਅਕੂ ਤੋਂ ਬਹਿਰੀਨ ਦੇ ਖਲੀਫਾ ਬਿਨ ਸਲਮਾਨ ਬੰਦਰਗਾਹ ਵੱਲ ਜਾ ਰਿਹਾ ਸੀ। 11 ਜਨਵਰੀ ਨੂੰ ਇਸ ਟਿਕਾਣੇ ’ਤੇ ਪਹੁੰਚਣਾ ਸੀ। (Somalia Cargo Ship)

INS ਚੈੱਨਈ ਨੂੰ ਲਗਾਤਾਰ ਟਰੈਕ ਕਰ ਰਹੇ ਹਨ ਜਲ ਸੈਨਾ ਦੇ ਜਹਾਜ਼ | Somalia Cargo Ship

ਭਾਰਤੀ ਜਲ ਸੈਨਾ ਨੇ ਕਿਹਾ- ਹਾਈਜੈਕ ਦੀ ਸੂਚਨਾ ਮਿਲਦੇ ਹੀ ਸਮੁੰਦਰੀ ਪੈਟਰੋÇਲੰਗ ਏਅਰਕ੍ਰਾਫਟ ਨੂੰ ਜਹਾਜ਼ ਵੱਲ ਭੇਜਿਆ ਗਿਆ ਹੈ। ਏਅਰਕ੍ਰਾਫਟ ਨੇ ਸਵੇਰੇ ਜਹਾਜ਼ ਦੇ ਟਿਕਾਣੇ ’ਤੇ ਪਹੁੰਚ ਕੇ ਚਾਲਕ ਦਲ ਨਾਲ ਸੰਪਰਕ ਕੀਤਾ ਹੈ। ਸਾਰੇ ਸੁਰੱਖਿਅਤ ਹਨ। ਜਲ ਸੈਨਾ ਦੇ ਜਹਾਜ਼ ਲਗਾਤਾਰ ਆਈਐੱਨਐੱਸ ਚੈੱਨਈ ਦੀ ਸਥਿਤੀ ਦਾ ਪਤਾ ਲਾ ਰਹੇ ਹਨ। ਵੈਸਲ ਫਾਈਡਰ ਮੁਤਾਬਿਕ, ਜਹਾਜ਼ ਦਾ ਆਖਿਰੀ ਵਾਰ 30 ਦਸੰਬਰ ਨੂੰ ਸੰਪਰਕ ਹੋਇਆ ਸੀ। ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਿਸ ਨੇ ਕੀਤੀ ਹੈ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। (Somalia Cargo Ship)

ਇਹ ਵੀ ਪੜ੍ਹੋ : WTC Point Table ’ਤੇ ਫਿਰ ਨੰਬਰ 1 ਬਣਿਆ ਭਾਰਤ, ਹੁਣ ਇੰਗਲੈਂਡ-ਅਸਟਰੇਲੀਆ ਦੀ ਚੁਣੌਤੀ