ਵਿਰਾਸਤ ਦੀ ਰੰਗਾਰੰਗ ਝਲਕ ਦਿਖਾਉਂਦਾ ਈਸਟਰ ਆਈਲੈਂਡ

Easter Island Heritage

ਵਿਰਾਸਤ ਦੀ ਰੰਗਾਰੰਗ ਝਲਕ ਦਿਖਾਉਂਦਾ ਈਸਟਰ ਆਈਲੈਂਡ

ਦੱਖਣੀ ਅਮਰੀਕੀ ਦੇਸ਼ ਚਿੱਲੀ ਤੋਂ 2500 ਮੀਲ ਦੂਰ ਸਥਿਤ ਹੈ ਈਸਟਰ ਆਈਲੈਂਡ ਇਹ ਦੁਨੀਆ ਦੀ ਨਜ਼ਰ ਤੋਂ ਕਾਫੀ ਰਹੱਸਮਈ ਹੈ ਪ੍ਰਸ਼ਾਂਤ ਮਹਾਂਸਾਗਰ ’ਚ ਫੈਲਿਆ 64 ਵਰਗਮੀਲ ਇਹ ਟਾਪੂ ਆਪਣੇ ਅੰਦਰ ਕਈ ਖ਼ੂਬੀਆਂ ਸਮੋਈ ਬੈਠਾ ਹੈ।

Easter Island Heritage

ਈਸਟਰ ਆਈਲੈਂਡ ’ਚ 887 ਮੋਆਈ (ਪੱਥਰ ਦੀਆਂ ਮੂਰਤੀਆਂ) ਹਨ ਇੱਥੋਂ ਦੀ ਅਬਾਦੀ ਛੇ ਹਜ਼ਾਰ ਦੇ ਕਰੀਬ ਹੈ ਇਹ ਟਾਪੂ ਖੁਦ ’ਚ ਇੱਕ ਰੌਚਕ ਖੋਜ ਹੈ ਇਸੇ ਕਾਰਨ ਯੂਨੈਸਕੋ ਨੇ ਇਸ ਸਥਾਨ ਨੂੰ ਵਿਸ਼ਵ ਵਿਰਾਸਤ ਸੂਚੀ ’ਚ ਰੱਖਿਆ ਹੈ ਇੱਥੇ ਮੁੱਖ ਤੌਰ ’ਤੇ ਸਪੈਨਿਸ਼ ਤੇ ਰਾਪਾ ਨੂਈ ਬੋਲੀ ਜਾਂਦੀ ਹੈ ਈਸਟਰ ਆਈਲੈਂਡ ਦਾ ਸਪੈਨਿਸ਼ ਨਾਂਅ ‘ਇਸਲਾ ਡੀ ਪਸਕੂਆ’ ਹੈ, ਜਿਸ ਨੂੰ ਸਥਾਨਕ ਭਾਸ਼ਾ ’ਚ ‘ਰਾਪਾ ਨੁੂਈ’ ਵੀ ਕਿਹਾ ਜਾਂਦਾ ਹੈ।

ਇਸ ਟਾਪੂ ’ਚ ਮੋਆਈ ਮੂਰਤੀਆਂ ਦੀ ਖਾਸੀਅਤ ਇਨ੍ਹਾਂ ਦੀਆਂ ਅੱਖਾਂ ਤੇ ਨੱਕ ਹਨ, ਜੋ ਕਾਫੀ ਵੱਡੀਆਂ ਹਨ ਇਨ੍ਹਾਂ ਦਾ ਐਕਸਪਰੈਸ਼ਨ ਵੀ ਥੋੜ੍ਹਾ ਅਜੀਬ ਤੇ ਰਹੱਸਮਈ ਹੈ ਇਨ੍ਹਾਂ ’ਚੋਂ ਕੁਝ ਅਧੂਰੀਆਂ ਵੀ ਹਨ ਇਨ੍ਹਾਂ ਦੀ ਔਸਤ ਉੱਚਾਈ 13 ਫੁੱਟ ਤੇ ਗੋਲਾਈ ਕਰੀਬ 5 ਫੁੱਟ ਹੈ ਇਨ੍ਹਾਂ ਦਾ ਔਸਤ ਵਜ਼ਨ 13.8 ਟਨ ਦੇ ਕਰੀਬ ਹੈ ਸਭ ਤੋਂ ਵੱਡੀ ਮੂਰਤੀ 33 ਫੁੱਟ ਦੀ ਹੈ, ਜਿਸ ਦਾ ਵਜ਼ਨ 82 ਟਨ ਹੈ ਇੱਕ ਅੰਦਾਜ਼ੇ ਅਨੁਸਾਰ ਅਧੂਰੀਆਂ ਮੂਰਤੀਆਂ ਨੂੰ ਪੂਰਾ ਕੀਤਾ ਜਾਂਦਾ ਤਾਂ ਇਹ ਸਭ ਤੋਂ ਵੱਡੀ ਮੂਰਤੀ ਤੋਂ ਦੁੱਗਣੀਆਂ ਲੰਬੀਆਂ ਤੇ ਵਜ਼ਨੀ ਹੁੰਦੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.