ਤੁਰਕੀ-ਸੀਰੀਆ ‘ਚ ਭੂਚਾਲ : ਰੂਹ ਦੀ ਹਨੀਪ੍ਰੀਤ ਇੰਸਾਂ ਨੇ ਪ੍ਰਗਟਾਇਆ ਦੁੱਖ

World Asthma Day

ਤੁਰਕੀ-ਸੀਰੀਆ ‘ਚ 12 ਘੰਟਿਆਂ ‘ਚ 3 ਵੱਡੇ ਭੂਚਾਲ ਦੇ ਝਟਕੇ, 2300 ਤੋਂ ਵੱਧ ਮੌਤਾਂ

ਅੰਕਾਰਾ (ਏਜੰਸੀ)। ਡਿਲ ਈਸਟ ਦੇ ਚਾਰ ਦੇਸ਼ ਤੁਰਕੀਏ (ਪੁਰਾਣਾ ਨਾਂਅ ਤੁਰਕੀ), ਸੀਰੀਆ, ਲੈਬਨਾਨ ਅਤੇ ਇਜਰਾਈਲ ਸੋਮਵਾਰ ਸਵੇਰੇ ਭੂਚਾਲ ਨਾਲ ਹਿੱਲ ਗਏ। ਸਭ ਤੋਂ ਜ਼ਿਆਦਾ ਤਬਾਹੀ ਏਪੀਸੈਂਟਰ ਤੁਰਕੀਏ ਦੇ ਨੇੜੈ ਸੀਰੀਆ ਦੇ ਇਲਾਕਿਆਂ ’ਚ ਦੇਖੀ ਜਾ ਰਹੀ ਹੈ। ਨਿਊਜ਼ ਏਜੰਸੀ ਰਾਇਟਰਜ਼ ਦੇ ਮੁਤਾਬਕ- ਤੁਰਕੀ ਅਤੇ ਸੀਰੀਆ ‘ਚ ਹੁਣ ਤੱਕ 2300 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਤੇ ਹਜ਼ਾਰਾਂ ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਉੱਥੇ ਹੀ ਸੀਰੀਆ ’ਚ 237 ਲੋਕ ਮਾਰੇ ਗੲੈ ਅਤੇ 639 ਜਖ਼ਮੀ ਹਨ। ਲੈਬਨਾਨ ਅਤੇ ਇਜਰਾਈਲ ’ਚ ਵੀ ਝਟਕੇ ਮਹਿਸੂਸ ਕੀਤੇ ਗਏ, ਪਰ ਇੱਥੇ ਨੁਕਸਾਨ ਦੀ ਖ਼ਬਰ ਨਹੀਂ ਹੈ। (Earthquake in Turkey)

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਟਵੀਟ ਕਰਕੇ ਤੁਰਕੀ-ਸੀਰੀਆ ‘ਚ ਭੂਚਾਲ ਨਾਲ ਹੋਈ ਤਬਾਹੀ ’ਤੇ ਦੁੱਖ ਪ੍ਰਗਟਾਇਆ। ਦੀਦੀ ਨੇ ਟਵੀਟ ਕਰਕੇ ਕਿਹਾ ਕਿ ਭੂਚਾਲ ਨਾਲ ਹੋਈਆਂ ਮੌਤਾਂ ਦੀ ਖਬਰ ਨਾਲ ਬਹੁਤ ਦੁੱਖ ਹੋਇਆ। ਜਾਨ ਗਵਾਉਣ ਵਾਲੇ ਹਜ਼ਾਰਾਂ ਲੋਕਾਂ ਦੇ ਪਰਿਵਾਰ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ। ਪਰਮਾਤਮਾ ਉਨਾਂ ਨੂੰ ਇਸ ਦੁੱਖ ਸਹਿਣ ਕਰਨ ਦੀ ਸ਼ਕਤੀ ਦੇਵੇ ਤੇ ਜੋ ਇਸ ਹਾਦਸੇ ’ਚ ਜਖਮੀ ਹੋਏ ਹਨ ਛੇਤੀ ਤੰਦਰੁਸਤ ਹੋਣ ਦੀ ਕਾਮਨਾ ਕਰਦੀ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ