ਬਜਟ ਤੋਂ ਬਾਅਦ ਸ਼ੇਅਰ ਬਜ਼ਾਰ ‘ਚ ਭੂਚਾਲ

ਸੈਂਸੇਕਸ ‘ਚ 850 ਤੇ ਨਿਫਟੀ ‘ਚ 255 ਅੰਕ ਗਿਰਾਵਟ

ਨਵੀਂ ਦਿੱਲੀ (ਏਜੰਸੀ)। ਸ਼ੁੱਕਰਵਾਰ ਨੂੰ ਸ਼ੇਅਰ ਬਜ਼ਾਰ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਸੈਂਸੇਕਸ ਲਗਭਗ 850 ਅੰਕ ਖਿਸਕ ਕੇ 35,066 ਤੋਂ ਹੇਠਾਂ ਟ੍ਰੇਡ ਕਰ ਰਿਹਾ ਹੈ ਨਿਫਟੀ ‘ਚ ਵੀ ਲਗਭਗ 255 ਅੰਕਾਂ ਦੀ ਗਿਰਾਵਟ ਨਾਲ 10,760 ਦੇ ਹੇਠਾਂ ਟ੍ਰੇਡ ਰਿਹਾ ਹੈ ਅਗਸਤ 2017 ਤੋਂ ਬਾਅਦ ਪਹਿਲੀ ਵਾਰ ਮਾਰਕਿਟ ਇੰਨਾ ਹੇਠਾਂ ਗਿਆ ਹੈ ਇਸ ਦਰਮਿਆਨ ਕ੍ਰੇਡਿਟ ਰੇਟਿੰਗ ਏਜੰਸੀ ਫਿਚ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ‘ਤੇ ਕਰਜ਼ ਦੇ ਭਾਰੀ ਦਬਾਅ ਕਾਰਨ ਭਾਰਤ ਦੀ ਰੇਟਿੰਗ ‘ਚ ਸੁਧਾਰ ਰੁਕ ਗਿਆ ਹੈ।

ਫਿਚ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਇੱਕ ਹੀ ਦਿਨ ਪਹਿਲਾ ਪੇਸ਼ ਬਜਟ ‘ਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਮਾਲੀਆ ਘਾਟੇ ਦਾ ਟੀਚਾ ਜੀਡੀਪੀ ਦੇ 3.2 ਫੀਸਦੀ ਤੋਂ ਵਧਾ ਕੇ 3.5 ਫੀਸਦੀ ਕੀਤਾ ਹੈ ਸ਼ੇਅਰ ਬਜ਼ਾਰ ‘ਚ ਗਿਰਾਵਟ ਦਾ ਕਾਰਨ ਕੌਮਾਂਤਰੀ ਬਜ਼ਾਰ ‘ਚ ਦਬਾਅ, ਸਥਾਨਕ ਕਾਰਨ, ਬਜਟ ਤੇ ਫਿਚ ਦੀ ਰੇਟਿੰਗ ਦਾ ਅਸਰ ਵੀ ਮੰਨਿਆ ਜਾ ਰਿਹਾ ਹੈ ਬੈਂਕ ਨਿਫਟੀ ‘ਚ ਕਾਫ਼ੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਜ਼ਿਆਦਾਤਰ ਬੈਂਕਾਂ ਦੇ ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰ ਰਹੇ ਹਨ।

ਬਜਟ ਤੋਂ ਨਿਰਾਸ਼ ਚੰਦਰਬਾਬੂ ਨਾਇਡੂ ਛੱਡਣਗੇ ਭਾਜਪਾ ਦਾ ਸਾਥ!

ਆਮ ਬਜਟ ‘ਚ ਆਂਧਰਾ ਪ੍ਰਦੇਸ਼ ਨੂੰ ਅਣਗੌਲਿਆ ਕਰਨ ਤੇ ਉਮੀਦ ਅਨੁਸਾਰ ਫੰਡ ਨਾ ਮਿਲਣ ਤੋਂ ਬੌਖਲਾਏ ਤੇਲੁਗੂ ਦੇਸ਼ਮ ਪਾਰਟੀ (ਟੀਡੀਪੀ) ਨੇ ਸਹਿਯੋਗੀ ਭਾਜਪਾ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਪਾਰਟੀ ਦੇ ਮੁਖੀ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਲ. ਚੰਦਰਬਾਬੂ ਨਾਇਡੂ ਨੇ ਅੱਜ ਪਾਰਟੀ ਦੀ ਐਮਰਜੈਂਸੀ ਮੀਟਿੰਗ ਸੱਦੀ ਹੈ ਓਧਰ ਪਾਰਟੀ ਦੇ ਇੱਕ ਸਾਂਸਦ ਨੇ ਭਾਜਪਾ ਖਿਲਾਫ ‘ਜੰਗ’ ਛੇੜਨ ਦਾ ਐਲਾਨ ਕਰ ਦਿੱਤਾ ਨਾਇਡੂ ਦੀ ਮੀਟਿੰਗ ‘ਚ ਇਹ ਤੈਅ ਹੋਵੇਗਾ।

ਕਿ ਕੇਂਦਰ ਤੇ ਸੂਬੇ ‘ਚ ਐਨਡੀਏ ਨਾਲ ਗਠਜੋੜ ਜਾਰੀ ਰੱਖਿਆ ਜਾਵੇ ਜਾਂ ਫਿਰ ਤੋੜ ਦਿੱਤਾ ਜਾਵੇ ਪਹਿਲਾਂ ਹੀ ਚੰਦਰਬਾਬੂ ਨਾਇਡੂ ਇਹ ਸੰਕੇਤ ਦੇ ਚੁੱਕੇ ਹਨ ਕਿ ਉਹ ਐਨਡੀਏ ਨਾਲ ਦੋਸਤੀ ਖਤਮ ਕਰ ਸਕਦੇ ਹਨ ਚੰਦਰਬਾਬੂ ਨਾਇਡੂ ਨੇ ਇਸ ਮੀਟਿੰਗ ਸਬੰਧੀ ਦਿੱਲੀ ‘ਚ ਵੀਰਵਾਰ ਨੂੰ ਆਪਣੇ ਸਾਂਸਦਾਂ ਤੋਂ ਟੇਲੀਕਾਨਫਰੰਸ ਰਾਹੀਂ ਗੱਲਬਾਤ ਕੀਤੀ ਐਤਵਾਰ ਨੂੰ ਟੀਡੀਪੀ ਦੇ ਸੰਸਦੀ ਬੋਰਡ ਦੀ ਮੀਟਿੰਗ ਵੀ ਹੋਣੀ ਹੈ।