Welfare: ਲੋੜਵੰਦ ਨੂੰ ਖੂਨਦਾਨ ਕਰਕੇ ਨਿਭਾਇਆ ਇਨਸਾਨੀਅਤ ਦਾ ਫਰਜ਼

Welfare
Welfare: ਲੋੜਵੰਦ ਨੂੰ ਖੂਨਦਾਨ ਕਰਕੇ ਨਿਭਾਇਆ ਇਨਸਾਨੀਅਤ ਦਾ ਫਰਜ਼

(ਗੁਰਪ੍ਰੀਤ ਸਿੰਘ) ਬਰਨਾਲਾ। Welfare: ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਬਰਨਾਲਾ ਦੇ ਡੇਰਾ ਸ਼ਰਧਾਲੂਆਂ ਨੇ ਲੋੜਵੰਦ ਨੂੰ ਖੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ। ਜਾਣਕਾਰੀ ਅਨੁਸਾਰ ਪ੍ਰਿਤਪਾਲ ਦੇ ਪਰਿਵਾਰਿਕ ਮੈਂਬਰ ਨੂੰ ਤਕਰੀਬਨ ਰਾਤ 2 ਵਜੇ ਏ ਬੀ ਪੌਜੀਟਿਵ ਖੂਨ ਦੀ ਲੋੜ ਪੈ ਗਈ ਤੇ ਉਹ ਬਲੱਡ ਗਰੁੱਪ ਮਿਲਣ ’ਚ ਸਮਾਂ ਲੱਗ ਗਿਆ ਸੀ।

ਇਹ ਵੀ ਪੜ੍ਹੋ: Body Donation: ਜਾਂਦੇ-ਜਾਂਦੇ ਵੀ ਮਾਨਵਤਾ ਦੇ ਲੇਖੇ ਲੱਗੇ ਪ੍ਰੇਮ ਚੰਦ ਸਿੰਗਲਾ

ਇਸ ਤੋਂ ਬਾਅਦ ਉਨ੍ਹਾਂ ਨੇ ਬਲਾਕ ਬਰਨਾਲਾ ਦੇ ਡੇਰਾ ਸ਼ਰਧਾਲੂ ਕੁਲਦੀਪ ਸਿੰਘ ਧਨੌਲਾ ਖੁਰਦ ਤੇ ਗੁਰਚਰਨ ਸਿੰਘ ਇੰਸਾਂ ਬੈਟਰੀਆਂ ਵਾਲਿਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਤੁਰੰਤ ਪਹੁੰਚ ਕੇ ਖੂਨਦਾਨ ਕੀਤਾ। ਪ੍ਰਿੰਸੀਪਲ ਸਿੰਘ ਨੇ ਡੇਰਾ ਸ਼ਰਧਾਲੂਆਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਧੰਨ ਹਨ ਤੁਹਾਡੇ ਗੁਰ ਜੀ ਜੋ ਤੁਹਾਨੂੰ ਇਨਸਾਨੀਅਤ ਦੀ ਸੱਚੀ ਸੁੱਚੀ ਸਿੱਖਿਆ ਦਿੰਦੇ ਹਨ।

LEAVE A REPLY

Please enter your comment!
Please enter your name here