ਹੜ੍ਹਾਂ ਦੇ ਤੇਜ ਵਹਾਅ ਕਾਰਨ ਭਾਦਸੋਂ ਚੋਅ ਨਾਲ ਲਗਦੀ 300 ਵਿੱਘੇ ਦੇ ਕਰੀਬ ਜਮੀਨ ਹੋਈ ਬੰਜ਼ਰ

Flood Punjab
ਆਪਣੀ ਫਸਲ ’ਚ ਪਾਣੀ ਦੇ ਤੇਜ ਵਹਾਅ ਨਾਲ ਦੋ-ਦੋ ਫੁੱਟ ਰੇਤ ਆ ਜਾਣ ਤੇ ਤਸਵੀਰ ਦਿਖਾਓਦਾ ਹੋਏ ਕਿਸਾਨ ਬਲਵਿੰਦਰ ਸਿੰਘ।

ਖੇਤਾਂ ’ਚ ਦੋ-ਦੋ ਫੁੱਟ ਰੇਤ ਚੜ੍ਹੀ | Flood Punjab

ਭਾਦਸੋਂ (ਸੁਸੀਲ ਕੁਮਾਰ)। ਪੰਜਾਬ ਦਾ ਵੱਡਾ ਹਿੱਸਾ ਇਸ ਸਮੇਂ ਹੜ੍ਹਾਂ ਦੀ ਮਾਰ ਹੇਠਾਂ ਆਇਆ ਹੋਇਆ ਹੈ। ਇਹਨਾਂ ਹੜ੍ਹਾਂ ਕਾਰਨ ਪੂਰਾ ਪਟਿਆਲਾ ਜ਼ਿਲ੍ਹਾ ਪਾਣੀ ਦੀ ਮਾਰ ਹੇਠ ਆਉਣ ਨਾਲ ਇਸ ਜ਼ਿਲ੍ਹੇ ਦੀ ਸਬ ਤਹਿਸੀਲ ਭਾਦਸੋਂ ਦੀ ਸਥਿਤੀ ਨਾਲ ਲੰਘਦੇ ਚੋਏ ’ਚ ਅਥਾਹ ਪਾਣੀ ਆ ਜਾਣ ਕਾਰਨ ਬਹੁਤ ਗੰਭੀਰ ਬਣੀ ਹੋਈ ਹੈ। ਲੋਕਾਂ ਦੇ ਘਰਾਂ ’ਚ ਕਈ ਦਿਨਾਂ ਤੱਕ ਪਾਣੀ ਭਰਿਆ ਰਹਿਣ ਕਾਰਨ ਜਿਥੇ ਘਰਾਂ ਦਾ ਬਹੁਤ ਨੁਕਸਾਨ ਹੋਇਆ, ਉਥੇ ਹੀ ਕਿਸਾਨਾਂ ਦੀਆਂ ਫਸਲਾਂ ਵੀ ਬਰਬਾਦ ਹੋ ਗਈਆਂ। ਪਾਣੀ ਦਾ ਵਹਾਅ ਘੱਟ ਜਾਣ ਤੇ ਵੀ ਚੋਏ ਦੇ ਨਾਲ ਲਗਦੇ ਕਿਸਾਨਾਂ ਦੇ ਖੇਤਾਂ ’ਚ ਬਿਜਾਈ ਨਹੀਂ ਹੋ ਸਕਦੀ।

ਇਹ ਵੀ ਪੜ੍ਹੋ : ਮੇਥੀ-ਪਾਲਕ ਖਾਣ ਵਾਲੇ ਸਾਵਧਾਨ! ਜ਼ਰਾ ਇਸ ਪਾਸੇ ਵੀ ਦਿਓ ਧਿਆਨ!

ਭਾਦਸੋਂ ਦੇ ਕਿਸਾਨ ਬਲਵਿੰਦਰ ਸਿੰਘ, ਅਮਰਜੀਤ ਸਿੰਘ ਅਤੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਓਹਨਾਂ ਦੇ ਖੇਤ ਭਾਦਸੋਂ ’ਚੋਂ ਲੰਘ ਰਹੇ ਚੋਏ ਨਾਲ ਲੱਗਦੇ ਹਨ, ਪਾਣੀ ਜ਼ਿਆਦਾ ਅਤੇ ਵਹਾਅ ਤੇਜ ਹੋਣ ਕਾਰਨ ਉਹਨਾਂ ਦੇ 300 ਵਿੱਘੇ ਦੇ ਕਰੀਬ ਖੇਤਾਂ ’ਚ ਪਾਣੀ ਦੇ ਤੇਜ ਵਹਾਅ ਨਾਲ ਦੋ-ਦੋ ਫੁੱਟ ਰੇਤ ਆ ਜਾਣ ਕਾਰਨ ਬਿਜਾਈ ਨਹੀਂ ਹੋ ਸਕਦੀ। ਅਸੀਂ ਮੰਗ ਕਰਦੇ ਹਾਂ ਕਿ ਕਿਸਾਨਾ ਦੇ ਹੋਏ ਨੁਕਸਾਨ ਦਾ ਸਰਵੇਖਣ ਕਰਵਾ ਕਿ ਸਰਕਾਰ ਨੂੰ ਬਣਦਾ ਮੁਆਵਜੇ ਲਈ ਭੇਜਿਆ ਜਾਵੇਗਾ।