ਡੀਐੱਸਪੀ ਭਰਪੂਰ ਸਿੰਘ ਨੇ ਥਾਣਾ ਲੌਂਗੋਵਾਲ ਵਿਖੇ ਬੂਟੇ ਲਾ ਕੇ ਵਾਤਾਵਰਨ ਸ਼ੁੱਧਤਾ ਦਾ ਦਿੱਤਾ ਸੰਦੇਸ਼

dsp
ਡੀਐਸਪੀ ਸੁਨਾਮ ਭਰਪੂਰ ਸਿੰਘ ਬੂਟੇ ਲਾਉਂਦੇ ਹੋਏ। ਫੋਟੋ : ਹਰਪਾਲ

ਲੌਂਗੋਵਾਲ,(ਹਰਪਾਲ)। ਸਥਾਨਕ ਪੁਲਿਸ ਸਟੇਸ਼ਨ ਵਿਖੇ ਅੱਜ ਡੀਐਸਪੀ ਸੁਨਾਮ ਸ. ਭਰਪੂਰ ਸਿੰਘ ਨੇ ਬੂਟੇ ਲਗਾਏ । ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਧਰਤੀ ਤੇ ਨਿੱਤ ਵਧਦੇ ਜਾ ਰਹੇ ਪ੍ਰਦੂਸ਼ਣ ਕਾਰਨ ਵਾਤਾਵਰਣ ਦਿਨੋਂ ਦਿਨ ਪ੍ਰਦੂਸ਼ਿਤ ਹੋ ਰਿਹਾ ਹੈ ਤੇ ਪ੍ਰਿਥਵੀ ਦਾ ਤਾਪਮਾਨ ਵੀ ਰੋਜ਼ਾਨਾ ਵਧ ਰਿਹਾ ਹੈ, ਜਿਸ ਕਰਕੇ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ।

ਦਰੱਖਤਾਂ ਦੀ ਘਾਟ ਹੀ ਇਸ ਸਭ ਲਈ ਜ਼ਿੰਮੇਵਾਰ ਹੈ । ਉਨ੍ਹਾਂ ਕਿਹਾ ਕਿ ਬੂਟੇ ਵਾਤਾਵਰਨ ਵਿੱਚੋਂ ਕਾਰਬਨ ਡਾਈਆਕਸਾਈਡ ਤੇ ਪ੍ਰਦੂਸ਼ਣ ਨੂੰ ਸੋਖ ਕੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ ਜਿਸ ਨਾਲ ਅਸੀਂ ਸਾਹ ਲੈ ਸਕਦੇ ਹਾਂ ਅਤੇ ਪ੍ਰਿਥਵੀ ਤੇ ਬਰਸਾਤ ਲਈ ਵੀ ਦਰੱਖਤ ਬਹੁਤ ਜ਼ਿਆਦਾ ਸਹਾਇਕ ਹੁੰਦੇ ਹਨ। ਇਸ ਲਈ ਸਭ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵੱਧ ਤੋਂ ਵੱਧ ਬੁੂਟੇ ਲਗਾਕੇ ਉਨ੍ਹਾਂ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ। ਇਸ ਮੌਕੇ ਐਸਐਚਓ ਥਾਣਾ ਸੁਨਾਮ ਇੰਸਪੈਕਟਰ ਸੁਖਦੇਵ ਸਿੰਘ,ਸਬ ਇੰਸਪੈਕਟਰ ਰਾਮ ਸਿੰਘ ਥਾਣਾ ਲੌਂਗੋਵਾਲ, ਮੁਨਸ਼ੀ ਜਗਸੀਰ ਸਿੰਘ ਵੱਡੀ ਗਿਣਤੀ ਵਿਚ ਪੁਲਿਸ ਕਰਮਚਾਰੀ ਤੇ ਪਤਵੰਤੇ ਸੱਜਣ ਵੀ ਮੌਜੂਦ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ