ਡੀਐੱਸਪੀ ਅਤੁਲ ਸੋਨੀ ਜਾ ਬੈਠੇ ਪਾਰਕ ਵਿੱਚ, ਲੋਕਾਂ ਕੀ ਕਿਹਾ?

Jalalabad News
ਜਲਾਲਾਬਾਦ। ਡੀਐੱਸਪੀ ਅਤੁਲ ਸੋਨੀ ਸਵੇਰੇ ਪਾਰਕ ਵਿੱਚ ਜਾ ਕੇ ਸ਼ਹਿਰ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ।

ਜਲਾਲਾਬਾਦ (ਰਜਨੀਸ਼ ਰਵੀ)। ਜਲਾਲਾਬਾਦ (Jalalabad News) ਦੇ ਸ਼ਹੀਦ ਊਧਮ ਸਿੰਘ ਪਾਰਕ ’ਚ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧ ’ਚ ਅੱਜ ਡੀਐੱਸਪੀ ਅਤੁਲ ਸੋਨੀ ਸਵੇਰੇ ਪਾਰਕ ਵਿੱਚ ਜਾ ਕੇ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਮੁਸਕਿਲਾਂ ਸੁਣੀਆਂ। ਇਸ ਮੌਕੇ ਸ਼ਹਿਰ ਵਾਸੀਆਂ ਨੂੰ ਉਨ੍ਹਾਂ ਨੂੰ ਯਕੀਨ ਦੁਆਇਆ ਜਾ ਕੇ ਕਿਸੇ ਵੀ ਗਲਤ ਅਨਸਰ ਨੂੰ ਪਾਰਕ ਵਿੱਚ ਬਰਦਾਸਤ ਨਹੀਂ ਕੀਤਾ ਜਾਵੇਗਾ। ਇੱਥੇ ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਸ਼ਹੀਦ ਊਧਮ ਸਿੰਘ ਪਾਰਕ ਵੈਲਫੇਅਰ ਸੁਸਾਇਟੀ ਦੇ ਦੇ ਬੈਨਰ ਹੇਠ ਸ਼ਹਿਰ ਵਾਸੀਆਂ ਵੱਲੋਂ ਡੀਐਸਪੀ ਨਾਲ ਮੁਲਾਕਾਤ ਕਰਕੇ ਸਾਰੀਆਂ ਸਮੱਸਿਆਵਾਂ ਸੰਬਧੀ ਮੰਗ ਪੱਤਰ ਦਿੱਤਾ ਸੀ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਲਈ ਵੋਟਾਂ ਅੱਜ, 9 ਵਜੇ ਤੱਕ ਹੋਈ 5.21 ਫ਼ੀਸਦੀ ਵੋਟਿੰਗ

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਵਲ ਸੁਖੀਜਾ ਗਗਨਦੀਪ ਰਾਕੇਸ਼ ਕੁਕੜ ਪ੍ਰਮੋਦ ਝਾਬ ਦਰਸ਼ਨ ਲਾਲ ਪਿ੍ਰਥੀ ਰਾਜ ਭੰਮਾ ਸੁਭਾਸ ਦਾਬੜਾ ਸੂਬਾ ਸਿਂਘ ਰੇਸਮ ਸਿੰਘ ਰਜਿੰਦਰ ਮੁੰਜਾਲ ਕਾਲਾ ਰਾਜਪੂਤ ਵਰੁਣ ਅਹੂਜਾ ਬੰਟੀ ਦਹੂਜਾ ਰੇਸ਼ਮ ਸਿੰਘ ਵਨੀਤ ਕੁੱਕੜ ਮੌਜ਼ੂਦ ਸਨ।

LEAVE A REPLY

Please enter your comment!
Please enter your name here