ਪਾਕਿਸਤਾਨ ਤੋਂ ਡਰੋਨ ਰਾਹੀਂ ਹੁੰਦੀ ਨਸ਼ਾ ਤਸਕਰੀ ਦਾ ਹੋਇਆ ਪਰਦਾਫਾਸ਼, ਇੱਕ ਕਾਬੂ, 4 ਨਾਮਜ਼ਦ

Drug Trafficking
ਫਿਰੋਜ਼ਪੁਰ : ਬਰਾਮਦ ਹੈਰੋਇਨ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ ਪੀ ਰਣਧੀਰ ਕੁਮਾਰ। ਤਸਵੀਰ : ਜਗਦੀਪ ਸਿੰਘ

 ਪੁਲਿਸ ਨੇ ਕਾਬੂ ਕੀਤੇ ਮੁਲਜ਼ਮ ਤੋਂ ਹੈਰੋਇਨ ਅਤੇ ਹਥਿਆਰ ਕੀਤੇ ਬਰਾਮਦ

(ਸਤਪਾਲ ਥਿੰਦ) ਫਿਰੋਜ਼ਪੁਰ। Drug Traffickingਫਿਰੋਜ਼ਪੁਰ ਪੁਲਿਸ ਵੱਲੋਂ ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਈ ਹੈਰੋਇਨ ਦੀ ਖੇਪ ਨੂੰ ਅੱਗੇ ਸਪਲਾਈ ਕਰਨ ਦੀ ਤਿਆਰੀ ’ਚ 1 ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 550 ਗ੍ਰਾਮ ਹੈਰੋਇਨ ਅਤੇ 01 ਪਿਸਟਲ 32 ਬੋਰ ਸਮੇਤ 01 ਮੈਗਜ਼ੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦੇ ਤਿੰਨ ਹੋਰ ਸਾਥੀ ਹੋਣ ਦਾ ਦੱਸਿਆ ਜਾ ਰਿਹਾ ਹੈ, ਜਿਹਨਾਂ ਦੀ ਵੀ ਪੁਲਿਸ ਵੱਲੋਂ ਭਾਲ ਜਾਰੀ ਹੈ। ਫਿਲਹਾਲ ਇਸ ਸਬੰਧੀ ਥਾਣਾ ਮਮਦੋਟ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Drug Trafficking

ਇਹ ਵੀ ਪੜ੍ਹੋ: Malerkotla News: ਗੱਡੀ ਤੇ ਹਥਿਆਰਾਂ ਸਮੇਤ ਦੋ ਕਾਬੂ

ਇਸ ਸਬੰਧੀ ਰਣਧੀਰ ਕੁਮਾਰ, ਕਪਤਾਨ ਪੁਲਿਸ (ਇੰਨ:) ਫਿਰੋਜਪੁਰ ਨੇ ਦੱਸਿਆ ਕਿ ਬਲਕਾਰ ਸਿੰਘ ਡੀਐੱਸਪੀ (ਡੀ) ਫਿਰੋਜ਼ਪੁਰ ਅਤੇ ਰਾਜੇਸ਼ ਕੁਮਾਰ ਡੀਐੱਸਪੀ (ਦਿਹਾਤੀ) ਫਿਰੋਜ਼ਪੁਰ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਗੁਰਿੰਦਰ ਸਿੰਘ ਮੁੱਖ ਅਫਸਰ ਥਾਣਾ ਮਮਦੋਟ ਸਮੇਤ ਪੁਲਿਸ ਪਾਰਟੀ ਗਸ਼ਤ ਵਾਂ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਮਮਦੋਟ ਏਰੀਆ ਵਿੱਚ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗਗਨਦੀਪ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਸ਼ੇਰਾ ਮੰਡਾਰ ਥਾਣਾ ਮੱਖੂ, ਬਲਵਿੰਦਰ ਸਿੰਘ ਉਰਫ ਕੁਲਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਪੋਜੋ ਕੇ ਉਤਾੜ, ਐੱਮਪੀ ਸਿੰਘ ਪੁੱਤਰ ਨਾਮਲੂਮ ਵਾਸੀ ਫੱਤੇ ਵਾਲਾ ਹਿਠਾੜ ਅਤੇ ਦੀਪੂ ਪੁੱਤਰ ਨਾਮਲੂਮ ਪਕਿਸਤਾਨ ਦੀ ਤਰਫ ਪੰਜਾਬ ਏਰੀਆ ਵਿੱਚ ਹੈਰੋਇਨ ਤੇ ਹਥਿਆਰ ਦੀ ਸਮੱਗਲਿੰਗ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹਨ,

ਜੋ ਇਹ ਤਾਰੋਂ ਪਾਰ ਪਕਿਸਤਾਨ ਬਾਰਡਰ ਤਰਫੋ ਪਿੰਡ ਫੱਤੇ ਵਾਲਾ ਹਿਠਾੜ ਤੇ ਮੱਬੋ ਕੇ ਵਗੈਰਾ ਦੇ ਏਰੀਆ ਵਿੱਚ ਹੈਰੋਇਨ ਮੰਗਵਾਉਂਦੇ ਹਨ ਅਤੇ ਹੁਣ ਇਹਨਾਂ ਨੇ ਕੁਝ ਦਿਨ ਪਹਿਲਾਂ ਪਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਮੰਗਵਾਈ ਹੈ, ਜੋ ਇਹ ਅੱਗੇ ਟਿਕਾਣੇ ਲਗਾ ਰਹੇ ਹਨ। ਪੁਲਿਸ ਪਾਰਟੀ ਦੁਆਰਾ ਮੁਖ਼ਬਰੀ ਦੀ ਇਤਲਾਹ ‘ਤੇ ਰੇਡ ਕਰਕੇ ਗਗਨਦੀਪ ਸਿੰਘ ਨੂੰ ਕਾਬੂ ਕੀਤਾ ਗਿਆ। ਉਕਤ ਨੌਜਵਾਨ ਦੀ ਤਲਾਸ਼ੀ ਕਰਨ ‘ਤੇ ਉਸ ਕੋਲੋਂ 550 ਗ੍ਰਾਮ ਹੈਰੋਇਨ ਅਤੇ 1 ਪਿਸਟਲ 32 ਬੋਰ ਸਮੇਤ ਇੱਕ ਮੈਗਜ਼ੀਨ ਬਰਾਮਦ ਕੀਤਾ ਅਤੇ ਉਕਤ ਚਾਰਾਂ ਖਿਲਾਫ ਮੁਕੱਦਮਾ ਨੰ: 27 ਰਜਿਸਟਰ ਕੀਤਾ ਗਿਆ। ਉਹਨਾਂ ਦੱਸਿਆ ਕਿ ਮੁਲਜ਼ਮ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। Drug Trafficking