ਸਾਡੇ ਨਾਲ ਸ਼ਾਮਲ

Follow us

9.4 C
Chandigarh
Thursday, January 22, 2026
More
    Home ਵਿਚਾਰ ਪ੍ਰੇਰਨਾ ਖਾਣਾ ਬਰਬਾਦ ਨਾ...

    ਖਾਣਾ ਬਰਬਾਦ ਨਾ ਕਰੋ

    Don't Waste Food Sachkahoon

    ਖਾਣਾ ਬਰਬਾਦ ਨਾ ਕਰੋ Don’t Waste Food

    ਇੱਕ ਅਮੀਰ ਨੌਜਵਾਨ ਆਪਣੇ ਦੋਸਤਾਂ ਨਾਲ ਮੌਜ-ਮਸਤੀ ਲਈ ਜਰਮਨੀ ਗਿਆ ਡਿਨਰ ਲਈ ਉਹ ਇੱਕ ਹੋਟਲ ’ਚ ਪਹੁੰਚਿਆ ਉੱਥੇ ਇੱਕ ਮੇਜ ’ਤੇ ਇੱਕ ਨੌਜਵਾਨ ਜੋੜੇ ਨੂੰ ਸਿਰਫ਼ ਦੋ ਡਿਸ਼ ਦੇ ਨਾਲ ਭੋਜਨ ਕਰਦਿਆਂ ਦੇਖ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ ਸੋਚਿਆ, ਇਹ ਵੀ ਕੋਈ ਐਸ਼ ਹੈ? ਇੱਕ ਹੋਰ ਮੇਜ਼ ’ਤੇ ਕੁਝ ਬਜ਼ੁਰਗ ਔਰਤਾਂ ਵੀ ਬੈਠੀਆਂ ਸਨ ਗ੍ਰਾਹਕ ਆਪਣੀ ਪਲੇਟ ’ਚ ਕੋਈ ਜੂਠ ਨਹੀਂ ਛੱਡ ਰਹੇ ਸਨ ਉਨ੍ਹਾਂ ਨੌਜਵਾਨਾਂ ਨੇ ਵੀ ਆਰਡਰ ਦਿੱਤਾ, ਪਰ ਖਾਣ ਤੋਂ ਬਾਅਦ ਕਾਫ਼ੀ ਜੂਠ ਛੱਡ ਦਿੱਤੀ ਬਿੱਲ ਦੇ ਕੇ ਤੁਰਨ ਲੱਗੇ ਤਾਂ ਬਜ਼ੁਰਗ ਔਰਤਾਂ ਨੇ ਕਿਹਾ, ‘‘ਤੁਸੀਂ ਕਾਫ਼ੀ ਖਾਣਾ ਬਰਬਾਦ ਕੀਤਾ ਹੈ, ਇਹ ਚੰਗੀ ਗੱਲ ਨਹੀਂ ਹੈ’’ ਨੌਜਵਾਨਾਂ ਨੇ ਗੁੱਸੇ ’ਚ ਕਿਹਾ, ‘‘ਤੁਹਾਨੂੰ ਇਸ ਨਾਲ ਕੀ ਮਤਲਬ ਕਿ ਅਸੀਂ ਕਿੰਨਾ ਆਰਡਰ ਕਰੀਏ? ਕਿੰਨਾ ਖਾਈਏ ਤੇ ਕਿੰਨਾ ਜੂਠਾ ਛੱਡੀਏ?’’ Don’t Waste Food

    ਤੂੰ-ਤੂੰ, ਮੈਂ-ਮੈਂ ਦਰਮਿਆਨ ਇੱਕ ਔਰਤ ਨੇ ਕਿਤੇ ਫੋਨ ਕੀਤਾ ਤੇ ਕੁਝ ਮਿੰਟਾਂ ’ਚ ਹੀ ਸੋਸ਼ਲ ਸਕਿਊਰਿਟੀ ਵਿਭਾਗ ਦੇ ਦੋ ਅਫ਼ਸਰ ਆ ਪਹੁੰਚੇ ਤੇ ਸਾਰੀ ਗੱਲ ਜਾਣਨ ਤੋਂ ਬਾਅਦ ਨੌਜਵਾਨਾਂ ਨੂੰ ਜ਼ੁਰਮਾਨਾ ਭਰਨ ਨੂੰ ਕਿਹਾ ਅਫ਼ਸਰ ਸਖ਼ਤੀ ਨਾਲ ਬੋਲਿਆ, ‘‘ਤੁਸੀਂ ਓਨਾ ਹੀ ਖਾਣਾ ਆਰਡਰ ਕਰੋ, ਜਿੰਨਾ ਖਾ ਸਕੋ ਮੰਨਿਆ ਕਿ ਪੈਸਾ ਤੁਹਾਡਾ ਹੈ ਪਰ ਦੇਸ਼ ਦੇ ਸਾਧਨਾਂ ’ਤੇ ਹੱਕ ਤਾਂ ਪੂਰੇ ਸਮਾਜ ਦਾ ਹੈ ਤੇ ਕੋਈ ਵੀ ਉਨ੍ਹਾਂ ਨੂੰ ਬਰਬਾਦ ਨਹੀਂ ਕਰ ਸਕਦਾ, ਕਿਉਕਿ ਦੇਸ਼ ’ਚ ਕਿੰਨੇ ਹੀ ਲੋਕ ਅਜਿਹੇ ਹਨ ਜੋ ਭੁੱਖੇ ਰਹਿ ਜਾਂਦੇ ਹਨ’’ ਇਹ ਸੁਣ ਕੇ ਨੌਜਵਾਨਾਂ ਨੇ ਫ਼ਿਰ ਕਦੇ ਅਜਿਹੀ ਗਲਤੀ ਨਾ ਕਰਨ ਦਾ ਫ਼ੈਸਲਾ ਕਰ ਲਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here