ਜ਼ਿਆਦਤੀ ਬਰਦਾਸ਼ਤ ਨਹੀਂ
ਪ੍ਰੋਫ਼ੈਸਰ ਸਤੇਂਦਰਨਾਥ ਬੋਸ ਉਨ੍ਹੀਂ ਦਿਨੀਂ ਕੋਲਕਾਤਾ ’ਵਰਸਿਟੀ ’ਚ ਵਿਗਿਆਨ ਵਿਸ਼ੇ ਦੇ ਮੁਖੀ ਸਨ ਇੱਕ ਦਿਨ ਉਨ੍ਹਾਂ ਨੂੰ ਐੱਮ. ਐੱਸ. ਸੀ. ਦੇ ਵਿਦਿਆਰਥੀਆਂ ਦਾ ਇੱਕ ਦਲ ਪ੍ਰੀਖਿਆਵਾਂ ਦੀ ਮਿਤੀ ਅੱਗੇ ਵਧਾਉਣ ਦੀ ਮੰਗ ਲੈ ਕੇ ਮਿਲਿਆ ਬੋਸ ਨੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਮਹਿਸੂਸ ਕੀਤਾ ਕਿ ਪ੍ਰੀਖਿਆਵਾਂ ਅੱਗੇ ਪਾਉਣ ਲਈ ਕੋਈ ਢੁੱਕਵਾਂ ਕਾਰਨ ਨਹੀਂ ਇਸ ਲਈ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ ਵਿਦਿਆਰਥੀ ਤੈਸ਼ ਵਿਚ ਆ ਗਏ ਤੇ ਹੜਤਾਲ ਤੇ ਮਰਨ ਵਰਤ ਦੀ ਧਮਕੀ ਦੇਣ ਲੱਗੇ ਤੇ ਉਨ੍ਹਾਂ ਦੇ ਘਿਰਾਓ ਦੀ ਗੱਲ ਕਹੀ ਉਹ ਦ੍ਰਿੜਤਾ ਨਾਲ ਮੁਸਕਰਾ ਕੇ ਬੋਲੇ,
‘‘ਦੇਖੋ ਬੱਚਿਓ, ਮੈਂ ਅੱਜ ਤੱਕ ਨਾ ਕਦੇ ਅਨਿਆਂ ਕੀਤਾ ਹੈ ਤੇ ਨਾ ਹੀ ਕਿਸੇ ਦੇ ਅਨਿਆਂ ਨੂੰ ਸਹਿਣ ਕੀਤਾ ਹੈ ਜਦੋਂ ਤੱਕ ਤੁਸੀਂ ਮੈਨੂੰ ਆਪਣੀ ਰਾਇ ਦਾ ਕਾਇਲ ਨਹੀਂ ਬਣਾ ਲੈਂਦੇ ਉਦੋਂ ਤੱਕ ਮੈਂ ਤੁਹਾਡੀ ਗੱਲ ਨਹੀਂ ਮੰਨਾਂਗਾ ਮੈਂ ਆਪਣਾ ਅਹੁਦਾ ਛੱਡ ਸਕਦਾ ਹਾਂ, ਪਰ ਜ਼ਿਆਦਤੀ ਬਰਦਾਸ਼ਤ ਨਹੀਂ ਕਰ ਸਕਦਾ’’ ਉਨ੍ਹਾਂ ਦੀ ਗੱਲ ਸੁਣ ਕੇ ਵਿਦਿਆਰਥੀ ਹੈਰਾਨ ਰਹਿ ਗਏ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ