ਬਾਬੁਲ ਮੁਝੇ ਦਹੇਜ ਦੇਕਰ ਵਿਦਾ ਨਾ ਕਰ

Dowry, Article, Marriage, Greedy,Evil

ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਹੈ ਸਹਾਰਨਪੁਰ ਜ਼ਿਲ੍ਹਾ ਸਹਾਰਨਪੁਰ ਦੇ ਥਾਣਾ ਮੰਮੋਹ ਦਾ ਵਾਕਿਆ ਸੁਣਾ ਰਿਹਾ ਹਾਂ  ਲੰਘੀ ਰਾਤ 16 ਜੁਲਾਈ ਵਾਲੇ ਦਿਨ ਮੰਮੋਹ ਦੇ ਪ੍ਰਭਾ ਗਾਰਡਨ ਵਿੱਚ ਵਾਹਵਾ ਗਹਿਮਾ-ਗਹਿਮੀ ਸੀ, ਜਸ਼ਨ ਦਾ ਮਾਹੌਲ ਸੀ ਇਹ ਜਸ਼ਨ ਤਤਾਹੇੜੀ ਦੇ ਇੱਕ ਨਿਵਾਸੀ ਦੀ ਬੇਟੀ ਦੇ ਨਿਕਾਹ ਦਾ ਸੀ ਨਿਕਾਹ ਲਈ ਸ਼ਾਮਲੀ ਦੇ ਭੂਰਾ ਕਡੇਲਾ ਦਾ ਪ੍ਰਵੇਜ ਬਰਾਤ ਲੈ ਕੇ ਆਇਆ ਸੀ ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ ਕਿ ਅਚਾਨਕ ਰੌਲ਼ਾ ਪੈ ਗਿਆ ਘਟਨਾ ਵਾਪਰੀ ਕਿ ਨਿਕਾਹ ਤੋਂ ਪਹਿਲਾਂ ਦੁਲਹੇ ਮੀਆਂ ਨੇ ਕਾਰ ਦੀ ਮੰਗ ਰੱਖ ਦਿੱਤੀ ਕਾਰ ਵੀ ਆਮ ਨਹੀਂ, ਮਹਿੰਗੀ ਕਾਰ ਦੀ ਮੰਗ ਪ੍ਰਵੇਜ ਦਾ ਕਹਿਣਾ ਸੀ ਕਿ ”ਮੈਨੂੰ ਫਾਰਚੂਨਰ ਕਾਰ ਚਾਹੀਦੀ ਹੈ ਤਾਂ ਹੀ ਨਿਕਾਹ ਕਰਾਂਗਾ

ਸਿਆਣੇ ਬਜ਼ੁਰਗਾਂ ਨੇ ਬਥੇਰਾ ਸਮਝਾਇਆ ਦੁਹਲਨ ਦੇ ਪਿਤਾ ਨੇ ਬਹੁਤ ਮਿੰਨਤਾਂ ਤਰਲੇ ਕੀਤੇ ਓਧਰ ਲੜਕੀ ਨਵੇਂ ਜ਼ਮਾਨੇ ਦੀ ਪੜ੍ਹੀ-ਲਿਖੀ ਲੜਕੀ ਸੀ ਉਹ ਹੈਰਾਨ ਸੀ ਲੜਕੇ ਦੇ ਇਸ ਵਿਹਾਰ ‘ਤੇ ਸ਼ਰੇਆਮ ਨੀਲਾਮੀ ਦੀ ਮੋਹਰ ਲੱਗ ਰਹੀ ਸੀ ਲੜਕੇ ਦੇ ਮੱਥੇ ‘ਤੇ  ਪਰ ਫ਼ੇਰ ਵੀ ਉਹ ਸੀਨਾ ਤਾਣ ਕੇ ਖੜ੍ਹਾ ਸੀ ਦੁਲਹਨ ਸੋਚ ਰਹੀ ਸੀ ਕਿ ਇਸ ਵਿਕਾਊੁ ਲੜਕੇ ਦੀ ਇੰਨੀ ਜ਼ੁਰਅਤ ਕਿ ਮੇਰੇ ਪਿਓ ਦੀ ਇੱਜਤ ਨੂੰ ਹੱਥ ਪਾਵੇ ਉਸਨੇ ਲੜਕੇ ਨੂੰ ਉਸਦੀ ਔਕਾਤ ਵਿਖਾਉਣ ਦਾ ਨਿਰਣਾ ਕਰ ਲਿਆ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵੰਗਾਰਿਆ ਦੁਲਹਨ ਦੀ ਵੰਗਾਰ ਸੁਣ ਕੇ ਲੜਕੀ ਵਾਲਿਆਂ ਨੇ ਬਰਾਤੀਆਂ ਨੂੰ ਬੰਧਕ ਬਣਾ ਲਿਆ ਕੁੜੀ ਨੇ ਅਜਿਹੇ ਲਾਲਚੀ ਮੁੰਡੇ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ

ਪੁਲਿਸ ਬੁਲਾਈ ਗਈ ਜ਼ਿਲ੍ਹਾ ਪੁਲਿਸ ਮੁਖੀ ਪ੍ਰਬਲ ਪ੍ਰਾਪਤ ਸਿੰਘ ਦੇ ਦੱਸਣ ਮੁਤਾਬਕ ਲਾੜੇ ਅਤੇ ਹੋਰ  ਬਰਾਤੀਆਂ ਨੂੰ ਦੇਰ ਰਾਤ ਜਾ ਕੇ ਛੁਡਾਇਆ ਗਿਆ ਬਹੁਤ ਬੇਇੱਜਤ ਹੋ ਕੇ ਬਰਾਤ ਖਾਲੀ ਹੱਥ ਵਾਪਸ ਮੁੜੀ ਇਸ ਘਟਨਾ ਦੀ ਮੀਡੀਆ ਵਿੱਚ ਚਰਚਾ ਦੇ ਨਾਲ-ਨਾਲ ਲੜਕੀ ਦੀ ਹਿੰਮਤ ਵਾਲੇ ਕਦਮ ਦੀ ਪ੍ਰਸੰਸਾ ਇਲਾਕੇ ਭਰ ਵਿੱਚ ਹੋ ਰਹੀ ਸੀ

ਇਹ ਵੀ ਪੜ੍ਹੋ

ਇਸ ਕਿਸਮ ਦੀ ਇੱਕ ਹੋਰ ਘਟਨਾ ਹਰਿਆਣਾ ਸੂਬੇ ਦੇ ਪਲਵਲ ਦੀ ਹੈ ਇੱਥੇ ਰਾਜਸਥਾਨ ਦੇ ਮਹਿਤਪੁਰ ਦਾ ਫ਼ਰੀਦ ਕੁਰੈਸ਼ੀ ਨਾਂਅ ਦਾ ਲਾਲਚੀ ਬੰਦਾ ਬਰਾਤ ਲੈ ਕੇ ਆਇਆ ਇੱਥੇ ਵੀ ਦੁਲਹੇ ਦੇ ਨਿਕਾਹ ਤੋਂ ਪਹਿਲਾਂ ਦਾਜ ਦੀ ਮੰਗ ਰੱਖ ਦਿੱਤੀ ਪਲਵਲ ਦੀ ਕੁੜੀ ਨੇ ਹਿੰਮਤ ਵਿਖਾਈ ਕੁੜੀ ਵਾਲਿਆਂ ਨੇ ਵਿਆਹੁਲੇ ਮੁੰਡੇ, ਉਸ ਦੇ ਭਾਈ ਅਤੇ ਦੋ ਹੋਰ ਰਿਸ਼ਤੇਦਾਰਾਂ ਨੂੰ ਬੰਧਕ ਬਣਾ ਲਿਆ ਮੁੰਡੇ ਵਾਲਿਆਂ ਨੇ ਮਿੰਨਤਾਂ ਕੀਤੀਆਂ ਪਰ ਕੁੜੀ ਵਾਲਿਆਂ ਨੇ ਪੰਚਾਇਤ  ਬੁਲਾ ਲਈ ਪੰਚਾਇਤ ਨੇ ਫ਼ੈਸਲਾ ਕੀਤਾ ਕਿ ਕੁੜੀ ਵਾਲਿਆਂ ਦੇ ਹੋਏ ਖਰਚੇ ਦੇ ਇਵਜ਼ ਵਿਚ ਚਾਰ ਵਿੱਘੇ ਜ਼ਮੀਨ ਕੁੜੀ ਦੇ ਨਾਂਅ ਲਵਾਈ ਜਾਵੇ ਮੁੰਡੇ ਦੇ ਲਾਲਚ ਦੀ ਸਜ਼ਾ ਚਾਰ ਵਿੱਘੇ ਜ਼ਮੀਨ  ਕੁੜੀ ਦੇ ਨਾਂਅ ਲਵਾਈ ਗਈ ਤਾਂ ਕੇਸ ਰਫ਼ਾ ਦਫ਼ਾ ਹੋਇਆ

ਇਹ ਘਟਨਾ ਥਾਣਾ ਬਜ਼ੀਰਪੁਰ ਦੇ ਇੱਕ ਪਿੰਡ ਦੀ ਹੈ

ਇਸੇ ਲੜੀ ਵਿੱਚ ਤੀਜੀ ਘਟਨਾ ਬਾਰੇ ਵੀ ਜਾਣਕਾਰੀ ਲੈ ਲਵੋ ਇਹ ਘਟਨਾ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਥਾਣਾ ਬਜ਼ੀਰਗੰਜ ਦੀ ਹੈ ਪੁਲਿਸ ਮੁਤਾਬਕ ਮਿਰਗਪੁਰ ਪਿੰਡ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮਿਰਗਪੁਰ ਪਿੰਡ ਦੇ ਨਿਵਾਸੀ ਭੋਲਾ ਯਾਦਵ ਦੀ ਬੇਟੀ ਦਾ ਵਿਆਹ ਬੁਨਿਆਦਗੰਜ ਦੇ ਵਿਰੇਂਦਰ ਕੁਮਾਰ ਦੇ ਪੁੱਤਰ ਰੰਜੀਤ ਕੁਮਾਰ ਨਾਲ ਹੋਣਾ ਤੈਅ ਹੋਇਆ

ਗੱਜ ਵੱਜ ਕੇ ਬਰਾਤ ਪਹੁੰਚ ਗਈ ਬਰਾਤ ਦੀ ਖੂਬ ਸੇਵਾ ਹੋਈ ਸ਼ਾਦੀ ਦੀਆਂ ਰਸਮਾਂ ਬਹੁਤ ਚੰਗੇ ਮਾਹੌਲ ‘ਚ ਪੂਰੀਆਂ ਹੋ ਰਹੀਆਂ ਸਨ ਕਿ ਅਚਾਨਕ ਵਰਮਾਲਾ ਤੋਂ ਬਾਦ ਮੁੰਡੇ ਦਾ ਪਿਓ ਦਾਜ ਮੰਗਣ ਲੱਗਿਆ ਜਦੋਂ ਮੁੰਡੇ ਦਾ ਪਿਓ ਦਾਜ ਮੰਗ ਰਿਹਾ ਸੀ ਉਸੇ ਵੇਲੇ ਮੁੰਡਾ ਉੱਥੋਂ ਫ਼ਰਾਰ ਹੋ ਗਿਆ ਕੁੜੀ ਵਾਲਿਆਂ ਨੇ ਮੁੰਡੇ ਦੇ ਪਿਓ ਵਿਰੇਂਦਰ ਕੁਮਾਰ, ਦਾਦਾ ਪੁਨਾਈ ਯਾਦਵ, ਚਾਚਾ ਰਾਮ ਨੰਦ ਯਾਦਵ ਅਤੇ ਦੁਹਲੇ ਦੇ ਭਣੋਈਏ ਸੁਧੀਰ ਯਾਦਵ ਨੂੰ ਬੰਧਕ ਬਣਾ ਲਿਆ ਪੁਲਿਸ ਨੇ ਆ ਕੇ ਉਨ੍ਹਾਂ ਨੂੰ ਛੁਡਾਇਆ ਅਤੇ ਕੇਸ ਦਰਜ ਕੀਤਾ

ਉੱਕਤ ਤਿੰਨੇ ਘਟਨਾਵਾਂ ਇੱਕ ਖਾਸ ਦਿਸ਼ਾ ਵੱਲ ਸੰਕੇਤ ਕਰ ਰਹੀਆਂ ਹਨ, ਉਹ ਹੈ ਕਿ ਅੱਜ ਕੱਲ੍ਹ ਕੁੜੀਆਂ ਇਸ ਪੱਖੋਂ ਜਾਗਰੂਕ ਹੋ ਰਹੀਆਂ ਹਨ ਕਿ ਲਾਲਚੀ ਬੰਦਿਆਂ ਤੋਂ ਬਚ ਕੇ ਰਹਿਣਾ ਹੈ ਅਤੇ ਉਨ੍ਹਾਂ ਨੂੰ ਸਬਕ ਸਿਖਾਉਣਾ ਹੈ ਉਨ੍ਹਾਂ ਨੂੰ ਇਹ ਸਮਝ ਆ ਰਹੀ ਹੈ ਕਿ ਜੋ ਥੋੜ੍ਹੇ ਜਿਹੇ ਪੈਸਿਆਂ ਦੀ ਖਾਤਰ ਮੰਗਤਿਆਂ ਵਾਂਗ ਹੱਥ ਅੱਡ ਕੇ ਖੜ੍ਹ ਜਾਂਦੇ ਹਨ, ਉਹ ਜ਼ਿੰਦਗੀ ਭਰ ਇਹ ਮੰਗਣਾ ਜਾਰੀ ਰੱਖਣਗੇ ਸ਼ਾਇਦ ਉਨ੍ਹਾਂ ਬੱਚੀਆਂ ਨੂੰ ਇਹ ਗੱਲ ਸਮਝ ਆ ਗਈ ਹੈ ਕਿ-

ਦਹੇਜ ਇੱਕ ਪ੍ਰਥਾ ਨਹੀਂ ਹੈ
ਭੀਖ ਮੰਗਣ ਦਾ ਸਮਾਜਿਕ ਤਰੀਕਾ ਹੈ
ਫਰਕ ਏਨਾ ਹੀ ਹੈ ਬਸ ਕਿ
ਇੱਥੇ ਦੇਣ ਵਾਲੇ ਦੀ ਗਰਦਨ ਝੁਕੀ ਹੈ
ਲੈਣ ਵਾਲੇ ਦੀ ਆਕੜ ਵਧੀ ਹੈ
ਮੈਨੂੰ ਲੱਗ ਰਿਹਾ ਹੈ ਕਿ ਉਹ ਕੁੜੀ ਮੈਨੂੰ 
ਅਤੇ ਤੁਹਾਨੂੰ ਕਹਿ ਰਹੀ ਹੈ
”ਲੜਕੀ ਹੂੰ ਮੈਂ, ਬਾਜ਼ਾਰ ਕੇ ਦਾਮ 
ਸ਼ੇਅਰ ਮਾਰਕੀਟ ਕਾ
ਮੈਂ ਕੋਈ ਦਾਮ ਨਹੀਂ
ਮੇਰੀ ਜ਼ਿੰਗਦੀ ਇਤਨੀ 
ਵੀ ਆਮ ਨਹੀਂ

ਮੇਰੇ ਅੰਦਰ ਦਾ ਗੁੱਸਾ ਹੈ ਜੋ ਮੈਨੂੰ ਹਰ ਰੋਜ਼ ਅਖ਼ਬਾਰਾਂ ‘ਚ ਛਪਦੀਆਂ ਖ਼ਬਰਾਂ ਨੂੰ ਪੜ੍ਹ ਕੇ ਆਉਂਦਾ ਹੈ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਦਾਜ ਦੀ ਖਾਤਰ ਜਿੰਦਾ ਸਾੜ ਦਿੱਤਾ ਜਾਂ ਦਾਜ ਦੀ ਮੰਗ ਤੋਂ ਤੰਗ ਆ ਕੇ ਕੁੜੀ ਨੇ ਆਤਮ ਹੱਤਿਆ ਕਰ ਲਈ ਮੈਂ ਧੀ ਹਾਂ, ਜਦੋਂ ਆਪਣੀ ਮਾਂ ਨੂੰ ਮੇਰੇ ਵਿਆਹ  ਦੀ ਚਿੰਤਾ ਵਿੱਚ ਉਦਾਸ ਅਤੇ ਨਿਰਾਸ਼ ਦੇਖਦੀ ਹਾਂ ਤਾਂ ਮੈਨੂੰ ਇਸ ਸਮਾਜ ‘ਤੇ ਗੁੱਸਾ ਆਉਂਦਾ ਹੈ

ਹਿੰਮਤ ਵਾਲੀਆਂ ਕੁੜੀਆਂ ਨੂੰ ਪ੍ਰੇਰਿਤ ਕਰਨਾ ਸਮੇਂ ਦੀ ਲੋੜ

ਇਨ੍ਹਾਂ ਰੀਤੀ, ਰਿਵਾਜਾਂ ਅਤੇ ਰਸਮਾਂ ਬਣਾਉਣ ਵਾਲਿਆਂ  ਅਤੇ ਮੰਨਣ ਵਾਲਿਆਂ ‘ਤੇ ਗੁੱਸਾ ਆਉਂਦਾ ਹੈ ਇਹ ਦਾਜ ਪ੍ਰਥਾ ਵਧਾਉਣ ਵਾਲੇ ਚੰਦ ਕੁ ਅਮੀਰ ਲੋਕ ਹੁੰਦੇ ਹਨ ਜੋ ਆਪਣੇ ਪਿਆਰ ਦਾ ਪ੍ਰਗਟਾਵਾ ਕਾਰਾਂ ਅਤੇ ਹੋਰ ਮਹਿੰਗੇ-ਮਹਿੰਗੇ ਤੋਹਫ਼ੇ ਦੇ ਕੇ ਕਰਦੇ ਹਨ ਉਨ੍ਹਾਂ ਦਾ ਇਹ ਵਿਖਾਵਾ ਅਣਜਾਣੇ ਵਿੱਚ ਹੀ ਮੇਰੇ ਵਰਗੀਆਂ ਗਰੀਬ ਘਰਾਂ ਦੀਆਂ ਕੁੜੀਆਂ ਨੂੰ ਬਹੁਤੀ ਵਾਰ ਖੁਦਕੁਸ਼ੀਆਂ ਦੇ ਰਾਹ ਪਾ ਦਿੰਦਾ ਹੈ ਮੱਧ ਸ੍ਰੇਣੀ ਦੇ ਲਾਲਚੀ ਲੋਕ ਵੀ ਵੱਡੇ ਦਾਜ ਦੀ ਮੰਗ ਕਰਨ ਲੱਗਦੇ ਹਨ ਕੰਨਿਆ ਭਰੂਣ ਹੱਤਿਆ ਦਾ ਇੱਕ ਕਾਰਨ ਦਾਜ ਪ੍ਰਥਾ ਵੀ ਹੈ ਮੈਂ ਕਸਮ ਖਾਂਦੀ ਹਾਂ ਕਿ ਮੈਂ ਉਸ ਬੰਦੇ ਨਾਲ ਵਿਆਹ ਨਹੀਂ ਕਰਾਵਾਂਗੀ ਜੋ ਦਾਜ ਨੂੰ ਸਵੀਕਾਰ ਕਰੇਗਾ ਅਤੇ ਇਹੀ ਮੈਂ ਆਪਣੀਆਂ ਭੈਣਾਂ ਨੂੰ ਵੀ ਕਹਿ ਰਹੀ ਹਾਂ”

ਸਮੇਂ ਦੀ ਲੋੜ ਹੈ ਕਿ ਸਮਾਜ ਵਿੱਚ ਹਿੰਮਤ ਵਾਲੀਆਂ ਕੁੜੀਆਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਲਾਲਚੀ ਲੋਕਾਂ ਦਾ ਡੱਟ ਕੇ ਵਿਰੋਧ ਕਰਨ ਦੂਜੇ ਪਾਸੇ ਨੌਜਵਾਨਾਂ ਨੂੰ ਇਸ ਸਮਾਜਿਕ ਲਾਹਣਤ ਨੂੰ ਗਲੋਂ ਲਾਹੁਣ ਲਈ ਅੱਗੇ ਆਉਣਾ ਚਾਹੀਦਾ ਹੈ ਕੁੜੀਆਂ ਵੀ ਇਉਂ ਕਹਿਣ ਤਾਂ ਚੰਗਾ ਹੈ:

ਤੇਰੀ ਹੀ ਬਗੀਆ ਮੇਂ ਖਿਲੀ
ਤਿਤਲੀ ਬਨ ਆਸਮਾਂ ਮੇਂ ਉੜੀ ਹੂੰ
ਮੇਰੀ ਉਡਾਨ ਕੋ ਤੂ ਸ਼ਰਮਿੰਦਾ ਨਾ ਕਰ 
ਏ ਬਾਬੁਲ ਮੁਝੇ ਦਹੇਜ ਦੇਕਰ 
ਵਿਦਾ ਨਾ ਕਰ

ਡਾ. ਹਰਜਿੰਦਰ ਵਾਲੀਆ
ਮੁਖੀ, ਪੱਤਰਕਾਰੀ ਵਿਭਾਗ 
ਪੰਜਾਬੀ ਯੂਨੀਵਰਸਿਟੀ ਪਟਿਆਲਾ 
ਮੋ- 98723-14380

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।