ਬਠਿੰਡਾ ‘ਚ ਤੇਜਧਾਰ ਹਥਿਆਰ ਨਾਲ ਔਰਤ ਦਾ ਕਤਲ

Woman, Murder, bathinda , Sharp, Weapon

ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ

ਬਠਿੰਡਾ: ਸਥਾਨਕ ਕਮਲਾ ਨਹਿਰੂ ਕਲੋਨੀ ‘ਚ ਇੱਕ ਮਹਿਲਾ ਦਾ ਤੇਜ ਧਾਰ ਹਥਿਆਰ ਨਾਲ ਦਿਨ ਦਿਹਾੜੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਮ੍ਰਿਤਕਾ ਦੀ ਪਛਾਣ ਕੁਨਿਕਾ ਗੁਪਤਾ ਪਤਨੀ ਅਨਿਲ ਗੁਪਤਾ ਵਜੋਂ ਹੋਈ ਹੈ। ਵਾਰਦਾਤ ਦੀ ਸੂਚਨਾ ਮਿਲਦਿਆਂ ਐਸ ਐਸ ਪੀ ਨਵੀਨ ਸਿੰਗਲਾ ਸਮੇਤ ਹੋਰ ਕਾਫੀ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁਢਲੇ ਤੌਰ ਤੇ ਮਾਮਲਾ ਲੁੱਟ ਦਾ ਦੱਸਿਆ ਜਾ ਰਿਹਾ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਮ੍ਰਿਤਕਾ ਘਰ ‘ਚ ਇਕੱਲੀ ਸੀ। ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।