ਰਾਜਨੀਤੀ’ਚ ਭ੍ਰਿਸ਼ਟਾਚਾਰ ਤੇ ਨੈਤਿਕਤਾ ਦੇ ਸਰੋਕਾਰ

Corruption, Ethics, Politics, Lalu Yadav, Nitish Kumar, Article

ਸਾਡੇ ਪ੍ਰਬੰਧਾਂ ਦੀ ਹਾਲਤ ਵੇਖੋ, ਪ੍ਰਬੰਧਾਂ ‘ਚ ਅਸਾਮਨਤਾ ਦੇਖੋ ਇੱਕ ਦਸਵੀਂ ਫ਼ੇਲ੍ਹ ਬਿਹਾਰ ਦਾ ਉਪ ਮੁੱਖ ਮੰਤਰੀ ਹੈ ਅਤੇ ਤਮਿਲਨਾਡੂ ‘ਚ ਸਿੱਖਿਆ ਭਰਤੀ ਬੋਰਡ ਵੱਲੋਂ ਉਸ ਵਿਦਿਆਰਥੀ ਨੂੰ ਦਾਖ਼ਲਾ ਨਹੀਂ ਦਿੱਤਾ ਗਿਆ ਜਿਸਦੇ 90 ਦੀ ਬਜਾਇ 89 ਅੰਕ ਆਏ ਸਨ ਬਿਹਾਰ ਦੇ ਉਪ ਮੁੱਖ ਮੰਤਰੀ ਬੜੇ ਮਾਣ ਨਾਲ ਕਹਿੰਦੇ ਹਨ ਕਿ ਮੈਨੂੰ ਤਾਂ ਜਨਤਾ ਨੇ ਚੁਣਿਆ ਹੈ ਅਧਿਆਪਕ ਬਣਨ ਦੀ ਇੱਛਾ ਰੱਖਣ ਵਾਲੇ ਇਸ ਵਿਦਿਆਰਥੀ ਸਮੇਤ ਦੇਸ਼ ਦੇ ਨਾਗਰਿਕਾਂ ਦੇ ਭਵਿੱਖ ਦਾ ਫੈਸਲਾ ਅਣਪੜ੍ਹ ਲੋਕਾਂ ਦੇ ਹੱਥਾਂ ‘ਚ ਦੇਣ ਤੋਂ ਵੀ ਬਦਤਰ ਹਾਲਤ ਇਹ ਹੈ ਕਿ ਦਸਵੀਂ ਫ਼ੇਲ੍ਹ ਰਾਸ਼ਟਰੀ ਜਨਤਾ ਦਲ ਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰ ਜਾਣ ਕਾਰਨ ਪੂਰੀ ਸੂਬਾ ਸਰਕਾਰ ਲਈ ਮੁਸੀਬਤ ਬਣ ਗਏ ਹਨ ਅਤੇ ਕਹਿ ਰਹੇ ਹਨ ਕਿ ਜੇਕਰ ਮੈਨੂੰ ਬਰਖ਼ਾਸਤ ਕਰ ਸਕਦੇ ਹੋ ਤਾਂ ਕਰੋ

ਇਸ ਤੋਂ ਬਾਦ ਈਡੀ ਅਤੇ ਸੀਬੀਆਈ ਨੇ ਲਾਲੂ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ, ਤੇਜੱਸਵੀ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਦੀਆਂ 12 ਜਾਇਦਾਦਾਂ ‘ਤੇ ਛਾਪੇ ਮਾਰੇ ਅਤੇ ਜਦੋਂ ਲਾਲੂ ਯਾਦਵ 2006 ‘ਚ ਰੇਲ ਮੰਤਰੀ ਸਨ, ਤਾਂ ਰਾਂਚੀ ਤੇ ਪੁਰੀ ‘ਚ ਰੇਲਵੇ ਦੇ ਬੀਐਨ ਆਰ ਹੋਟਲ ਨੂੰ ਨਿੱਜੀ ਕੰਪਨੀਆਂ ਸੁਜਾਤਾ ਹੋਟਲ ਨੂੰ ਸਾਂਭ ਸੰਭਾਲ ਤੇ ਸੰਚਾਲਨ ਦਾ ਨਜਾਇਜ਼ ਠੇਕਾ ਦੇਣ ਲਈ ਆਰੋਪ ਪੱਤਰ ਦਾਖਲ ਕਰ ਦਿੱਤਾ

ਇਸ ਕੰਪਨੀ ਨੇ ਪਟਨਾ ‘ਚ ਕੀਮਤੀ ਤਿੰਨ ਏਕੜ ਦਾ ਪਲਾਟ ਲਾਲੂ ਦੇ ਕਰੀਬੀ ਤੇ ਸਾਬਕਾ ਕਾਰਪੋਰੇਟ ਕਾਰਜ ਮੰਤਰੀ ਪ੍ਰੇਮ ਚੰਦ ਗੁਪਤਾ ਦੀ ਪਤਨੀ ਸਰਲਾ ਦੀ ਮਾਲਕੀ ਵਾਲੀ ਡਿਲਾਈਟ ਮਾਰਕੀਟਿੰਗ ਕੰਪਨੀ ਨੂੰ ਡੇਢ ਕਰੋੜ ਰੁਪਏ ‘ਚ ਵੇਚਿਆ ਜਦੋਂਕਿ ਇਸ ਦਾ ਸਰਕਲ ਰੇਟ 1.93 ਕਰੋੜ ਰੁਪਏ ਸੀ ਤੇ ਬਾਜਾਰ ਰੇਟ 94 ਕਰੋੜ ਸੀ ਸਰਲਾ ਗੁਪਤਾ ਨੇ ਇਸ ਪਲਾਟ ਨੂੰ ਤੇਜੱਸਵੀ ਦੀ ਕੰਪਨੀ ਲਾਰਾ ਪ੍ਰੋਜੈਕਟਸ  ਐਲਐਲਪੀ ਨੂੰ ਤਬਦੀਲ ਕੀਤਾ ਈਡੀ ਉਨ੍ਹਾ ਹਾਲਾਤਾਂ ਦੀ ਜਾਂਚ ਕਰ ਰਿਹਾ ਹੇ ਜਿਨ੍ਹਾਂ ਤਹਿਤ ਤੇਜੱਸਵੀ ਨੇ ਪਹਿਲੀ ਨਜ਼ਰੇ ਨਜਾਇਜ਼ ਸੌਦਿਆਂ ਰਾਹੀਂ ਏ ਕੇ ਐਕਸਪੋਰਟ ਦਾ ਐਕਵਾਇਰ ਕੀਤਾ

ਬੇਸ਼ੱਕ ਤੇਜੱਸਵੀ ਨੂੰ ਜਲਦ ਹੀ ਅਸਤੀਫ਼ਾ ਦੇਣਾ ਪਵੇਗਾ ਜਾਂ ਉਸਨੂੰ ਬਰਖ਼ਾਸਤ ਕੀਤਾ ਜਾਵੇਗਾ ਇਸ ਲਈ ਲਾਲੂ ਯਾਦਵ ਨੇ ਸਪੱਸ਼ਟ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਆਮਦਨ ਤੋਂ ਵੱਧ ਸੰਪੱਤੀ ਮਾਮਲ ‘ਚ ਕੋਈ ਸਪਸ਼ਟੀਕਰਨ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਲਾਲੂ ਇਹ ਜਤਾ ਰਹੇ ਹਨ ਕਿ ਮੈਂ ਤੇਰਾ ਮਾਈ-ਬਾਪ ਹਾਂ ਜਿਸ ਕਾ ਕਾਰਨ ਜਨਤਾ ਜੇਡੀਯੂ ਅਤੇ ਰਾਜਦ ਦਰਮਿਆਨ ਮਤਭੇਦ ਵਧਦੇ ਜਾ ਰਹੇ ਹਨ ਅਤੇ ਰਾਜਦ ਮੁਖੀ ਧਮਕੀ ਦੇ ਰਹੇ ਹਨ ਕਿ ਉਨ੍ਹਾਂ ਦੇ ਲਾਡਲੇ ਸਮੇਤ ਉਨ੍ਹਾਂ ਦੀ ਪਾਰਟੀ ਦੇ ਸਾਰੇ ਮੰਤਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦੇਣਗੇ ਬਿਹਾਰ ਦੀ ਹਾਲਾਤ ਤੋਂ ਮੈਨੂੰ ਕੋਈ ਹੈਰਾਨੀ ਨਹੀਂ ਹੈ, ਕਿਉਂਕਿ ਪੁੱਤ ਪਿਓ ਵਰਗਾ ਹੀ ਹੈ

ਤੁਹਾਨੂੰ ਯਾਦ ਹੋਵੇਗਾ ਕਿ 1997 ‘ਚ ਚਾਰਾ ਘੋਟਾਲੇ ‘ਚ ਲਾਲੂ ਵਿਰੁੱਧ ਅਰੋਪ ਪੱਤਰ ਦਾਖਲ ਹੋਣ ਤੋਂ ਬਾਦ ਉਨ੍ਹਾਂ ਨੇ ਅਸਤੀਫ਼ਾ ਦੇਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਸੀ ਕਿ, ”ਸੰਵਿਧਾਨ ‘ਚ ਕਿੱਥੇ ਲਿਖਿਆ ਹੈ ਕਿ ਜਨਤਾ ਦੀ ਅਦਾਲਤ ਵੱਲੋਂ ਚੁਣੇ ਗਏ ਵਿਅਕਤੀ ਨੂੰ ਸਿਰਫ਼  ਪੁਲਿਸ ਵੱਲੋਂ ਆਰੋਪ ਪੱਤਰ ਦਾਇਰ ਕਰਨ ‘ਤੇ ਅਸਤੀਫ਼ਾ ਦੇਣਾ ਪਵੇਗਾ ਨੈਤਿਕਤਾ ਦਾ ਰਾਜਨੀਤੀ ਨਾਲ ਕੀ ਸਰੋਕਾਰ ਹੈ?”

ਬੇਸ਼ੱਕ ਮਾਮਲੇ ਦੇ ਗੁਣ-ਔਗੁਣ ਦਾ ਫੈਸਲਾ ਅਦਾਲਤ ਕਰੇਗੀ, ਪਰੰਤੂ ਇਸ ਨਾਲ ਸਾਡੇ ਲੋਕਤੰਤਰ ਬਾਰੇ ਅਨੇਕ ਸਵਾਲ ਖੜ੍ਹੇ ਹਨ ਅਜਿਹੇ ਹਾਲਾਤਾਂ ‘ਚ ਸਾਡੇ ਰਾਜਨੇਤਾ ਬਿਲਕੁਲ ਦੁਖੀ ਨਹੀਂ ਹੁੰਦੇ, ਜਿਨ੍ਹਾਂ ਨੇ ਰਿਸ਼ਵਤ ਤੇ ਭ੍ਰਿਸ਼ਟਾਚਾਰ ਨੂੰ ਇੱਕ ਰਾਜਨੀਤਿਕ ਖੇਡ  ਬਣਾ ਦਿੱਤਾ ਹੈ ਅਜਿਹੀ ਹਾਲਾਤ ‘ਤੇ ਉਹ ਸ਼ਰਮਸਾਰ ਨਹੀਂ ਹੁੰਦੇ ਜਾਂ ਉਨ੍ਹਾਂ ‘ਚ ਗੁੱਸਾ ਪੈਦਾ ਨਹੀਂ ਹੁੰਦਾ ਕੀ ਤੁਸੀਂ ਭ੍ਰਿਸ਼ਟਾਚਾਰ ਨਾਲ ਸਮਝੌਤਾ ਕਰ ਸਕਦੇ ਹੋ?

ਕੀ ਰਾਜਨੀਤਿਕ ਤਾਕਤ ਨਾਲ ਸ਼ਾਸਨ ਤੇ ਸਚਾਈ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਕੀ ਇਹ ਰਾਜਨੀਤਿਕ ਧਰਮ ਹੈ?  ਕੀ ਰਾਜਨੀਤੀ ਦਾ ਸਰੋਕਾਰ ਸਵੀਕਾਰ ਕਰਨ ਨਾਲ ਹੈ ਭਰੋਸੇਯੋਗਤਾ ਨਾਲ ਕੋਈ ਲੈਣਾ-ਦੇਣਾ ਨਹੀਂ ਅਤੇ ਕੀ ਜਨਤਕ ਜੀਵਨ ‘ਚ ਸਿਧਾਂਤਾਂ ਦਾ ਕੋਈ ਮਹੱਤਵ ਨਹੀਂ ਹੈ? ਇਸ ਤਰ੍ਹਾਂ ਲਾਲੂ ਐਂਡ ਕੰਪਨੀ ਨੇ ਸਾਡੇ ਨੇਤਾਵਾਂ ਦੇ ਪਾਖੰਡ ਦਾ ਪਰਦਾਫ਼ਾਸ਼ ਕੀਤਾ ਹੈ ਜਦੋਂ ਤੱਕ ਉਹ ਪ੍ਰਸ਼ਾਸਨ ਦਾ ਅੰਗ ਬਣੇ ਹੋਏ ਹਨ, ਉਹ ਕਾਨੂੰਨੀ ਖਾਮੀਆਂ ਦੀ ਵਰਤੋਂ  ਤੇ ਆਪਣੇ ਫ਼ਾਇਦੇ ਲਈ ਕਰਦੇ ਰਹਿਣਗੇ

ਕਾਂਗਰਸ ਦੇ ਯੂਪੀਏ -2  ਦੌਰਾਨ ਘੋਟਾਲਿਆਂ ਦੀ ਏਨੀ ਝੜੀ  ਲੱਗ ਗਈ ਸੀ ਕਿ ਦੇਸ਼ ਨੂੰ ਲੋਕ ਘੋਟਾਲਿਆਂ ਦਾ ਲੋਕਤੰਤਰ ਕਹਿਣ ਲੱਗ ਗਏ ਸਨ ਇਸ ਦੌਰਾਨ 2 ਜੀ, ਸੀਡਬਲਯੂਜੀ, ਆਦਰਸ਼, ਕੋਲਗੇਟ ਆਦਿ ਕਈ ਵੱਡੇ ਘੋਟਾਲੇ ਸਾਡੇ ਪ੍ਰਬੰਧਾਂ ਦੇ ਅਨੈਤਿਕ ਪਹਿਲੂ ਨੂੰ ਉਜਾਗਰ ਕਰਦੇ ਹਨ, ਜਿਨ੍ਹਾਂ ‘ਚ ਵਿਅਕਤੀ ਨੂੰ ਉਦੋਂ ਤੱਕ ਇਮਾਨਦਾਰ ਮੰਨਿਆ ਜਾਂਦਾ ਹੈ, ਜਦੋਂ ਤੱਕ ਉਹ ਫ਼ੜਿਆ ਨਾ ਜਾਵੇ ਲੱਗਦਾ ਹੈ ਨਿਤੀਸ਼ ਕੁਮਾਰ ਕੁਝ ਸਮੇਂ ‘ਚ ਇਸ ਬਾਰੇ ਫੈਸਲਾ ਲੈ ਲੈਣਗੇ ਦੋ ਸਾਲ ਪਹਿਲਾਂ ਲਾਲੂ ਦੇ ਸੱਤਾ ‘ਚ ਆਉਣ ਦੇ ਸਮੇਂ ਤੋਂ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੱਗਦਾ ਹੈ ਕਿ ਇਹ ਦੋਵੇਂ ਫ਼ਿਰ ਸਿਆਸੀ ਵਿਰੋਧੀ ਬਣ ਜਾਣਗੇ ਅਜਿਹਾ ਇਸ ਲਈ ਵੀ ਹੈ ਕਿ ਲਾਲੂ ਹਮੇਸ਼ਾ ਨੰਬਰ ਇੱਕ ਬਣੇ ਰਹਿਣਾ ਚਾਹੁੰਦੇ ਹਨ ਤੇ ਇਹ ਮੰਨਦੇ ਹਨ ਕਿ ਉਹ ਹੀ ਅਸਲੀ ਕਿੰਗ ਮੇਕਰ ਹਨ ਤੇ ਇਸ ਮਾਮਲੇ ‘ਚ ਉਹ ਹਨ ਵੀ

ਰਾਜਨੀਤਿਕ  ਸਿੱਖਿਆ ਤੇ ਜੀਵਨ ਦੇ ਮਾਮਲੇ ‘ਚ ਨਿਤੀਸ਼ ਅਤੇ ਲਾਲੂ ਬਿਲਕੁਲ ਇੱਕੋ ਜਿਹੇ ਹਨ, ਪਰੰਤੂ ਸੁਭਾਅ  ਅਤੇ ਸ਼ਾਸਨ ਦੇ ਮਾਮਲੇ ‘ਚ ਦੋਵੇਂ ਇੱਕ-ਦੂਜੇ ਦੇ ਉਲਟ ਹਨ ਜਿੱਥੇ ਇੱਕ ਪਾਸੇ ਨਿਤੀਸ਼ ਦਾ ਵਿਕਾਸ, ਸੁਸ਼ਾਸਨ ਤੇ ਸਾਫ਼ ਅਕਸ ਹੈ ਤਾਂ ਦੂਜੇ ਪਾਸੇ ਲਾਲੂ ਜੰਗਲਰਾਜ ਅਕਸ ਵਾਲੇ ਹਨ ਨਿਤੀਸ਼ ਕੁਮਾਰ ਗਠਜੋੜ ‘ਚ ਲਾਲੂ ਦੇ ਵਧਦੇ ਪ੍ਰਭਾਵ ਤੋਂ ਪਰੇਸ਼ਾਨ ਹਨ ਨਿਤੀਸ਼ ਬ੍ਰਾਂਡ ਦੀ ਰਾਜਨੀਤੀ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਛਾਂ ਪੈਣ ਲੱਗੀ ਹੈ ਇਹ ਬ੍ਰਾਂਡ ਉਨ੍ਹਾਂ ਸਾਫ਼ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇ ਵਾਅਦੇ ‘ਤੇ ਬਣਾਇਆ ਸੀ

ਅੱਜ ਨਿਤੀਸ਼ ਅੱਗੇ ਖੂਹ ਤੇ ਪਿੱਛੇ ਖਾਈ ਵਾਲੀ ਹਾਲਤ ‘ਚ ਫਸ ਗਏ ਹਨ, ਕਿਉਂਕਿ ਉਹ ਭ੍ਰਿਸ਼ਟਾਚਾਰ ਨੂੰ ਬਿਲਕੁਲ ਸਹਿਣ ਨਹੀਂ ਕਰਦੇ ਤੇ ਜਿੱਥੇ ਇੱਕ ਪਾਸੇ ਉਹ ਬੇਨਾਮੀ ਸੰਪੱਤੀ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ  ਤਾਂ ਦੂਜੇ ਪਾਸੇ ਉਨ੍ਹਾਂ ਸੱਤਾਧਾਰੀ ਗਠਜੋੜ ਟੁੱਟਣ ਦਾ ਡਰ ਵੀ ਹੈ ਇਹ ਸਮਾਂ ਹੀ ਦੱਸੇਗਾ ਕਿ ਉਹ ਆਪਣੇ ਬਾਕੀ ਬਚੇ ਕਾਰਜਕਾਲ ਨੂੰ ਕਿਵੇਂ ਪੂਰਾ ਕਰਦੇ ਹਨ

ਬਿਹਾਰ ਦਾ ਇਹ ਘਟਨਾਚੱਕਰ ਉਸ ਪੁਰਾਣੀ ਚੰਗਿਆੜੀ ਨੂੰ ਭੜਕਾ ਸਕਦਾ ਹੈ ਕਿ ਰਾਜਨੀਤੀ ‘ਚ ਕਦੇ ਰੋਕ ਨਹੀਂ ਲੱਗਦੀ ਇਸ ਲਈ ਸੱਤਾ ਦੀ ਸਾਂਝਦਾਰੀ ਹੀ ਅਸਲੀ ਖੇਡ ਹੈ ਪਰੰਤੂ ਚਿੰਤਾ ਦਾ ਵਿਸ਼ਾ ਉੱਚ ਰਾਜਨੀਤਿਕ ਸਮਾਜ ‘ਚ ਨਿਮਨ ਨੈਤਿਕਤਾ ਦਾ ਪੈਦਾ ਹੋਣਾ ਹੈ ਸਾਡੇ ਲੋਕਤੰਤਰ ‘ਚ ਅਜਿਹੀ ਹਾਲਾਤ ‘ਚ ਤੁਰੰਤ ਸੁਧਾਰ ਦੀ ਜ਼ਰੂਰਤ ਹੈ ਅਤੇ ਲਾਲੂ ਦੀ ਹਾਲਤ ਨੂੰ ਦੇਖਦਿਆਂ ਸਾਡੇ ਨੇਤਾਵਾਂ ਨੂੰ ਇਸ ਪਾਸੇ ਧਿਆਨ ਦੇਣਾ ਪਵੇਗਾ ਕਿ , ਰਾਜਨੀਤੀ ਖੌਰੇ ਹੁਣ ਬਦਮਾਸ਼ਾਂ ਦਾ ਆਖਰੀ ਅੱਡਾ ਨਹੀਂ ਰਹਿ ਸਕੇਗੀ”

ਪੂਨਮ ਆਈ ਕੌਸ਼ਿਸ਼

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।