ਪੰਜਾਬ ‘ਚ ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਦੀ ਸੂਬਾ ਇਕਾਈ ਦੇ ਮੁਖੀ ਜਗਦੀਸ਼ ਗਗਨੇਜਾ ‘ਤੇ ਜਾਨਲੇਵਾ ਹਮਲਾ ਚਿੰਤਾਜਨਕ ਘਟਨਾ ਹੈ ਸੂਬਾ ਸਰਕਾਰ ਵੱਲੋਂ ਘਟਨਾ ਦੀ ਸਿਰਫ਼ ਨਿੰਦਾ ਕਰਨਾ ਹੀ ਕਾਫ਼ੀ ਨਹੀਂ ਸਗੋਂ ਹਾਲਾਤਾਂ ਨੂੰ ਗੰਭੀਰਤਾ ਨਾਲ ਲੈਣ ਦੀ ਸਖ਼ਤ ਲੋੜ ਹੈ ਇਸ ਗੱਲ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਹਮਲਾਵਰਾਂ ਦਾ ਇਰਾਦਾ ਪੰਜਾਬ ਦੇ ਅਮਨ ਚੈਨ ਨੂੰ ਭੰਗ ਕਰਨਾ ਹੈ ਪਿਛਲੇ ਸਾਲਾਂ ਤੋਂ ਹੀ ਹਮਲਿਆਂ ਦਾ ਇਹ ਰੁਝਾਨ ਜਾਰੀ ਹੈ । ਪਰ ਦੋਸ਼ੀਆਂ ਖਿਲਾਫ਼ ਕਾਰਵਾਈ ਤਾਂ ਕੀ ਹੋਣੀ ਸੀ ਸਗੋਂ ਉਨ੍ਹਾਂ ਦਾ ਕੋਈ ਖੁਰਾ ਖੋਜ ਹੀ ਨਹੀਂ ਨੱਪਿਆ ਜਾ ਸਕਿਆ ਸਰਕਾਰ ਤੇ ਪੁਲਿਸ ਦੋਵੇਂ ਸੁਸਤ ਨਜ਼ਰ ਆ ਰਹੇ ਹਨ । ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਇਸੇ ਸਾਲ ਲੁਧਿਆਣਾ ਤੇ ਖੰਨਾ ‘ਚ ਆਰਐੱਸਐੱਸ ਤੇ ਸ਼ਿਵਸੈਨਾ ਦੇ ਚਾਰ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੂਬੇ ‘ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਰਗੀਆਂ ਘਟਨਾਵਾਂ ਵੀ ਇਸੇ ਸਾਜਿਸ਼ ਦਾ ਹਿੱਸਾ ਨਜ਼ਰ ਆ ਰਹੀਆਂ ਹਨ ਫ਼ਰੀਦਕੋਟ ਜ਼ਿਲ੍ਹੇ ‘ਚ ਇੱਕ ਡੇਰਾ ਸ਼ਰਧਾਲੂ ਦੀ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਆਓ ਜਾਣੀਏ, ਕਿਉਂ ਮਨਾਇਆ ਜਾਂਦੈ ਮਲੇਰੀਆ ਦਿਵਸ ?
ਪਰ ਪੁਲਿਸ ਦੋਸ਼ੀਆਂ ਦੀ ਭਾਲ ‘ਚ ਨਾਕਾਮ ਰਹੀ ਜੇਕਰ ਇਹ ਕਿਹਾ ਜਾਵੇ ਕਿ ਅਸਲ ‘ਚ ਪੁਲਿਸ ਵੱਲੋਂ ਭਾਲ ਕੀਤੀ ਹੀ ਨਹੀਂ ਗਈ ,ਜ਼ਿਆਦਾ ਦਰੁੱਸਤ ਹੋਵੇਗਾ ਹੁਣ ਵੀ ਸਰਕਾਰ ਨੇ ਗਗਨੇਜਾ ‘ਤੇ ਹੋਏ ਹਮਲੇ ਦੀ ਜਾਂਚ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਕਮੇਟੀ ਬਣਾ ਦਿੱਤੀ ਹੈ ਅਜਿਹੀਆਂ ਕਮੇਟੀਆਂ ਪਹਿਲਾਂ ਵੀ ਬਣਦੀਆਂ ਰਹੀਆਂ ਹਨ ਪਰ ਦੋਸ਼ੀਆਂ ਨੂੰ ਹੱਥ ਨਹੀਂ ਪਾਇਆ ਗਿਆ ਇਹ ਸਾਰਾ ਘਟਨਾਚੱਕਰ ਪੰਜਾਬ ‘ਚ ਬੜੀ ਮੁਸ਼ਕਲ ਨਾਲ ਪਰਤੇ ਅਮਨ ਚੈਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਹੈ ਸਰਕਾਰ ਚਲਾ ਰਹੀ ਪਾਰਟੀ ਸ੍ਰੋਮਣੀ ਅਕਾਲੀ ਦਲ ਦਾ ਸਾਰਾ ਧਿਆਨ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ‘ਚ ਲੱਗਾ ਹੋਇਆ ਹੈ ।
ਪੁਲਿਸ ਦੀ ਸ਼ਕਤੀ ਸਿਆਸੀ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਲਈ ਵਰਤੀ ਜਾ ਰਹੀ ਹੈ ਅਪਰਾਧੀ ਤੱਤਾਂ ਲਈ ਸਿਆਸੀ ਸਰਗਰਮੀਆਂ ਚੰਗਾ ਮੌਕਾ ਬਣੀਆਂ ਹੋਈਆਂ ਹਨ ਵਿਰੋਧੀ ਧਿਰ ਵੀ ਨਿੰਦਾ ਕਰਨ ਤੋਂ ਵੱਧ ਕੁਝ ਕਰਨ ਦੇ ਸਮਰੱਥ ਨਜ਼ਰ ਨਹੀਂ ਆ ਰਹੀ ਆਪ ਆਦਮੀ ਪਾਰਟੀ ਵੱਲੋਂ ਟਿਕਟਾਂ ਦੀ ਵੰਡ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ । ਇਹਨਾਂ ਚੁਣਾਵੀ ਰੁਝੇਵਿਆਂ ‘ਚ ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਅਮਨ ਚੈਨ ਨੂੰ ਨਜਰਅੰਦਾਜ਼ ਨਹੀਂ ਕਰਨਾ ਚਾਹੀਦਾ ਚੋਣਾਂ ਤੇ ਰਾਜਨੀਤੀ ਸਭ ਦਾ ਇੱਕੋ ਮਕਸਦ ਜਨਤਾ ਦੀ ਬਿਹਤਰੀ ਹੈ ਨਸ਼ਾ ਇੱਕ ਵੱਡਾ ਮੁੱਦਾ ਹੈ ਪਰ ਨਸ਼ਾ ਹੀ ਇੱਕੋ-ਇੱਕ ਮੁੱਦਾ ਨਹੀਂ ਲੁੱਟ-ਖਸੁੱਟ, ਚੋਰੀਆਂ, ਕਤਲੇਆਮ ਸੂਬੇ ਦੀ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਜਿਸ ਵੱਲ ਤੁਰੰਤ ਧਿਆਨ ਦੇਣ ਦੀ ਜਰੂਰਤ ਹੈ ਇਹ ਸਿਰਫ਼ ਕਾਨੂੰਨ ਵਿਵਸਥਾ ਦਾ ਹੀ ਮਸਲਾ ਨਹੀਂ ਸਗੋਂ ਉਨ੍ਹਾਂ ਤਾਕਤਾਂ ਨੂੰ ਬੇਨਕਾਬ ਕਰਨ ਦੀ ਜਰੂਰਤ ਹੈ ਜੋ ਅਮਨ ਚੈਨ ਭੰਗ ਕਰਨ ਲਈ ਧਰਮ ਦੇ ਨਾਂਅ ‘ਤੇ ਹਿੰਸਾ ਕਰਵਾ ਰਹੀਆਂ ਹਨ ਸਿਆਸਤਦਾਨ ਸਮਾਂ ਰਹਿੰਦਿਆਂ ਜਾਗ ਕੇ ਸੁਬੇ ਦੇ ਅਮਨ ਚੈਨ ‘ਤੇ ਪਹਿਰੇਦਾਰੀਆਂ ਕਰਨ ਸਾਰਾ ਕੁਝ ਅਧਿਕਾਰੀਆਂ ‘ਤੇ ਛੱਡਣ ਦੀ ਥਾਂ ਸਰਕਾਰ ਪੰਜਾਬ ਨੂੰ ਬਚਾਉਣ ਲਈ ਆਪਣੀ ਵਚਨਬੱਧਤਾ ਨੂੰ ਨਿਭਾਵੇ।