‘ਐੱਮਐੱਸਜੀ ਦ ਵਾਰੀਅਰ-ਲਾੱਇਨ ਹਾਰਟ’ ਦਾ ਮੋਸ਼ਨ ਪੋਸਟਰ ਰਿਲੀਜ਼

ਸਰਸਾ, (ਸੱਚ ਕਹੂੰ ਨਿਊਜ਼)। ਆਪਣੀ ਪਹਿਲੀਆਂ ਦੋ ਫ਼ਿਲਮਾਂ ਨਾਲ ਵਾਲੀਵੁੱਡ ‘ਚ ਧੁੰਮ ਮਚਾਉਣ ਵਾਲੇ ਅਭਿਨੇਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇੱਕ ਵਾਰ ਫਿਰ ਵੱਡੇ ਪਰਤੇ ‘ਤੇ ਛਾ ਜਾਣ ਵਾਲੇ ਹਨ। ਆਪ ਜੀ ਦੀ ਜਲਦ ਰਿਲੀਜ਼ ਹੋਣ ਵਾਲੀ ਤੀਸਰੀ ਫ਼ਿਲਮ ‘ਐੱਮਐੱਸਜੀ ਦ ਵਾਰੀਅਰ-ਲਾੱਇਨ ਹਾਰਟ’ ਦਾ ਅੱਜ ਸੋਮਵਾਰ ਨੂੰ ਮੋਸ਼ਨ ਪੋਸਟਰ ਰਿਲੀਜ਼ ਹੋਇਆ, ਜਿਸ ਦੇ ਰਿਲੀਜ਼ ਹੁੰਦਿਆਂ ਹੀ ਹਜ਼ਾਰਾਂ ਪ੍ਰਸੰਸਕਾਂ ਨੇ ਲਾਈਕ ਕੀਤਾ। ਲਿਹਾਜ਼ਾ ਆਗਾਮੀ ਸਤੰਬਰ ਮਹੀਨੇ ‘ਚ ਰਿਲੀਜ਼ ਹੋਣ ਵਾਲੀ ਐੱਮਐੱਸਜੀ ਲੜੀ ਦੀ ਤੀਜੀ ਫ਼ਿਲਮ ਦਾ ਪ੍ਰਸੰਸਕਾਂ ਨੂੰ ਬੇਸਬਰੀ ਨਾਲ ਇੰਤਜਾਰ ਹੈ।

ਯੋਧਾ ਦੇ ਰੂਪ ‘ਚ ਨਜ਼ਰ ਆਉਣਗੇ ਪੂਜਨੀਕ ਗੁਰੂ ਜੀ

ਹਕੀਕਤ ਇੰਟਰਟੇਨਮੈਂਟ ਪ੍ਰਾਈਵੇਟ ਲਿਮ. ਦੇ ਬੈਨਰ ਹੇਠ ਬਣੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਇਹ ਤੀਸਰੀ ਫ਼ਿਲਮ ਵੀ ਸ਼ਾਨਦਾਰ ਹੋਵੇਗੀ, ਜਿਸ ‘ਚ ਉਹ ਇੱਕ ਯੋਧਾ ਦੇ ਰੂਪ ‘ਚ ਬੁਰਾਈਆਂ ਨਾਲ ਲੜਦੇ ਹੋਏ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਆਪ ਜੀ ਦੀ ਬੇਟੀ ਹਨੀਪ੍ਰੀਤ ਇੰਸਾਂ ਨੇ ਕੀਤਾ ਹੈ। ਅੱਜ ਸੋਮਵਾਰ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਨੇ ਆਪਣੇ ਟਵਿੱਟਰ ਅਕਾਊਂਟ  ਰਾਹੀਂ ਫ਼ਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ।

‘ਐੱਮਐੱਸਜੀ ਦ ਮੈਸੰਜਰ’ ਨਾਲ ਸੀ ਧਮਾਕੇਦਾਰ ਐਂਟਰੀ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐੱਮਐੱਸਜੀ ਅਤੇ ਐੱਮਐੱਸਜੀ-ਦ ਮੈਸੰਜਰ ਵਰਗੀਆਂ ਫ਼ਿਲਮਾਂ ਦੇ ਮਾਧਿਅਮ ਨਾਲ ਪੂਜਨੀਕ ਗੁਰੂ ਜੀ ਨੇ ਵਾਲੀਵੁੱਡ ‘ਚ ਧਮਾਕੇਦਾਰ ਐਂਟਰੀ ਕੀਤੀ ਸੀ। ਇਨ੍ਹਾਂ ਫ਼ਿਲਮਾਂ ਨੇ ਬਾਕਸ ਆਫਿਸ ‘ਤੇ ਰਿਕਾਰਡ ਤੋੜ ਕਮਾਈ ਕੀਤੀ ਹੈ, ਸਗੋਂ ਪੂਜਨੀਕ ਗੁਰੂ ਜੀ ਦੀ ਬਹੁਮੁਖੀ ਪ੍ਰਤਿਭਾ ਨੂੰ ਵੇਖਦਿਆਂ ਆਪ ਜੀ ਨੂੰ ਦਾਦਾ ਸਾਹਿਬ ਫਾਲਕੇ ਫਾਊਂਡੇਸ਼ਨ ਸਮੇਤ ਅਨੇਕਾਂ ਐਵਾਰਡਾਂ ਨਾਲ ਵੀ ਨਿਵਾਜਿਆ ਜਾ ਚੁੱਕਿਆ ਹੈ। ਗੁਰੂ ਜੀ ਦੀ ਇਸ ਫ਼ਿਲਮ ਦਾ ਪ੍ਰਸੰਸਕ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਫ਼ਿਲਮ ਕੰਪਨੀ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਲਿਹਾਜਾ ਸਤੰਬਰ ਮਹੀਨੇ ‘ਚ ਵੱਡੇ ਪਰਦੇ ‘ਤੇ ਆਵੇਗੀ। ਜ਼ਿਕਰਯੋਗ ਹੈ ਕਿ ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਦੀ ਇੱਕ ਹੋਰ ਫ਼ਿਲਮ ਐੱਮਐੱਸਜੀ ਆਨਲਾਈਨ ਗੁਰੂਕੁਲ ਵੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਉਹ ਵੀ ਜਲਦ ਹੀ ਵੱਡੇ ਪਰਦੇ ‘ਤੇ ਧੁੰਮ ਮਚਾਏਗੀ।

ਇਹ ਵੀ ਪੜ੍ਹੋ : ਪੰਚਾਇਤਾਂ ’ਚ ਔਰਤਾਂ ਦੀ ਭੂਮਿਕਾ ਸ਼ਕਤੀਕਰਨ ਵੱਲ ਵਧਦਾ ਕਦਮ