
Diwali Mela: (ਅਨਿਲ ਲੁਟਾਵਾ) ਸ੍ਰੀ ਫ਼ਤਹਿਗੜ੍ਹ ਸਾਹਿਬ। ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਸਰਹਿੰਦ ਵਿਖੇ ਦੀਵਾਲੀ ਮੇਲਾ ਲਗਾਇਆ ਗਿਆ। ਜਿਸ ਵਿੱਚ ਹਰ ਤਰ੍ਹਾਂ ਦੀ ਸਟਾਲ ਦਾ ਬਹੁਤ ਹੀ ਵਧੀਆ ਢੰਗ ਨਾਲ ਪ੍ਰਬੰਧ ਕੀਤਾ ਗਿਆ ਸੀ, ਜਿਵੇਂ ਗੋਲ-ਗੱਪੇ, ਟਿੱਕੀ, ਪਾਪੜੀ, ਬਰਗਰ ਨੂਡਲਜ, ਫਰੈਂਚ ਫਰਾਈਜ, ਪੌਪ ਕਰਨ, ਬੇਲ ਪੂਰੀ, ਸਮੋਸੇ, ਕੁਲਚੇ, ਪਾਓ ਭਾਜੀ, ਸਪਰਿੰਗ ਰੋਲ, ਰਸਗੁੱਲੇ, ਕੁਲਫ਼ੀ, ਆਦਿ ਹੋਰ ਬਹੁਤ ਤਰ੍ਹਾਂ ਦੀਆਂ ਸਟਾਲਾਂ ਸੀ । ਇਸ ਤੋਂ ਇਲਾਵਾ ਮੇਲੇ ਵਿੱਚ ਮਨੋਰੰਜਨ ਦੇ ਸਾਧਨ ਵਜੋਂ ਸ਼ਬਦ, ਗਿੱਧਾ, ਭੰਗੜਾ ਅਤੇ ਛੋਟੇ ਬੱਚਿਆ ਦੇ ਡਾਂਸ ਆਦਿ ਪੇਸ਼ਕਸ਼ਾਂ ਦਿਖਾਈਆਂ ਗਈਆਂ ਅਤੇ ਵੱਖ-ਵੱਖ ਖੇਡਾਂ ਰਾਹੀਂ ਬੱਚਿਆਂ ਦਾ ਮਨੋਰੰਜਨ ਕਰਵਾਇਆ ਗਿਆ।
ਇਹ ਵੀ ਪੜ੍ਹੋ: Punjab News: ਕਿਸਾਨਾਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਖਤਮ, ਜਾਣੋ

ਮੇਲੇ ਵਿੱਚ ਖ਼ਾਸ ਤੌਰ ’ਤੇ ਬੱਚਿਆਂ ਦੇ ਮਨੋਰੰਜਨ ਲਈ ਝੂਲਿਆਂ ਦਾ ਪ੍ਰਬੰਧ ਕੀਤਾ ਗਿਆ ਸੀ। ਸਕੂਲ ਦੇ ਮੁੱਖ ਅਧਿਆਪਕਾ ਮਨਜੀਤ ਕੌਰ ਵੱਲੋਂ ਲੱਕੀ ਡਰਾਅ ਵਿੱਚ 20 ਇਨਾਮ ਕੱਢੇ ਗਏ, ਜਿਸ ਵਿੱਚ ਬੱਚਿਆਂ ਵੱਲੋਂ ਕੂਪਨ ਪਾਏ ਗਏ ਅਤੇ ਤੋਹਫ਼ੇ ਵੀ ਦਿੱਤੇ ਗਏ। ਦੀਵਾਲੀ ਦੇ ਸ਼ੁੱਭ ਤਿਉਹਾਰ ਮੌਕੇ ਸਕੂਲ ਦੇ ਵਿੱਚ ਦੀਵਾਲੀ ਮਨਾਉਣ ਤੇ ਹਰ ਇੱਕ ਚਿਹਰੇ ‘ਤੇ ਖੁਸ਼ੀ ਝਲਕ ਰਹੀ ਸੀ। ਸਕੂਲ ਨਾਲ ਜੁੜੇ ਹਰ ਇੱਕ ਸਟਾਫ ਮੈਂਬਰ, ਨਾਨ ਟੀਚਿੰਗ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੇ ਇਸ ਮੇਲੇ ਦਾ ਖੂਬ ਆਨੰਦ ਮਾਣਿਆ। Diwali Mela