ਦੇਸ਼ ਭਗਤਾਂ ਦੀ ਬੇਕਦਰੀ

ਦੇਸ਼ ਭਗਤਾਂ ਦੀ ਬੇਕਦਰੀ

ਇੱਕ ਸਦੀ ਤੋਂ ਬਾਅਦ ਪੰਜਾਬ ਸਰਕਾਰ ਨੂੰ ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਦੀ ਸੂਚੀ ਬਣਾਉਣ ਦਾ ਵਿਚਾਰ ਆਇਆ ਹੈ ਜਲ੍ਹਿਆਂ ਵਾਲਾ ਸ਼ਹੀਦ ਪਰਿਵਾਰ ਸੰਮਤੀ ਬਾਗ ‘ਚ ਲੱਗੇ ਸ਼ਹੀਦਾਂ ਦੇ ਨਾਂਵਾਂ ਦੀ ਸੂਚੀ ਵੱਖ-ਵੱਖ ਹੈ ਇਸ ਨੂੰ ਦੇਸ਼ ਭਗਤਾਂ ਦੀ ਬੇਕਦਰੀ ਤੇ ਇਤਿਹਾਸ ਪ੍ਰਤੀ ਲਾਪਰਵਾਹੀ ਹੀ ਕਿਹਾ ਜਾ ਸਕਦਾ ਹੈ ਕਿ ਅਜ਼ਾਦੀ ਦਿਵਾਉਣ ਵਾਲੇ ਸ਼ਹੀਦਾਂ ਬਾਰੇ ਹੀ ਜਨਤਾ ਨੂੰ ਨਹੀਂ ਦੱਸਿਆ ਗਿਆ ਇਹ ਸਾਡਾ ਦੇਸ਼ ਹੀ ਹੈ ਜਿੱਥੇ ਦੇਸ਼ ਲਈ ਮਰ ਮਿਟਣ ਵਾਲੇ ਲੋਕਾਂ ਨੂੰ ਸ਼ਹੀਦੀ ਦਾ ਸਰਟੀਫ਼ਿਕੇਟ ਦੇਣ ਲਈ ਸਦੀ ਲੱਗ ਜਾਂਦੀ ਹੈ ਹੱਦ ਤਾਂ ਉਦੋਂ ਹੋ ਗਈ ਸੀ ਜਦੋਂ ਲੰਮਾ ਸਮਾਂ ਜਲ੍ਹਿਆਂ ਵਾਲੇ ਬਾਗ ‘ਚ ਅੰਗਰੇਜ਼ ਪੁਲਿਸ ਹੱਥੋਂ ਜਾਨਾਂ ਗੁਆ ਚੁੱਕੇ ਲੋਕਾਂ ਨੂੰ ਸਰਕਾਰੀ ਰਿਕਾਰਡ ‘ਚ ਸ਼ਹੀਦ ਐਲਾਨ ਕਰਾਉਣ ਲਈ ਵੀ ਲੋਕਾਂ ਨੂੰ ਸੰਘਰਸ਼ ਕਰਨਾ ਪਿਆ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਕਿਸੇ ਮੰਤਰੀ ਨੂੰ ਮਾਣ-ਸਨਮਾਨ ਦੇਣ ਹੋਵੇ ਤਾਂ ਸਾਰੀ ਸਿਆਸਤ ਵਿਧਾਨ ਸਭਾ ਤੋਂ ਲੈਕੇ ਸੰਸਦ ਤੱਕ ਇੱਕ ਹੋ ਜਾਂਦੀ ਹੈ

ਪਰ ਇਤਿਹਾਸ ਤੇ ਅਜ਼ਾਦੀ ਅੰਦੋਲਨ ਵਰਗੇ ਮਸਲਿਆਂ ‘ਤੇ ਉਦੋਂ ਤੱਕ ਹਿੱਲਜੁਲ ਨਹੀਂ ਹੁੰਦੀ ਜਦੋਂ ਤੱਕ ਗੈਰ-ਸਰਕਾਰੀ ਧਿਰ ਵੱਲੋਂ ਅਵਾਜ਼ ਨਹੀਂ ਉਠਾਈ ਜਾਂਦੀ ਇਹ ਵੀ ਮਸਲਾ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਵੱਲੋਂ ਉਠਾਇਆ ਗਿਆ ਹੈ ਜੇਕਰ ਹਾਲਤਾਂ ‘ਤੇ ਨਜ਼ਰ ਮਾਰੀਏ ਤਾਂ ਸਰਕਾਰਾਂ ਬਹੁਤ ਅਹਿਮ ਕੰਮ ਆਪਣੇ ਪੱਧਰ ‘ਤੇ ਬਹੁਤ ਘੱਟ ਕਰਦੀਆਂ ਹਨ ਸ਼ਹੀਦਾਂ ਦੀ ਬੇਕਦਰੀ ਆਪਣੇ-ਆਪ ‘ਚ ਅਗਲੀਆਂ ਪੀੜ੍ਹੀਆਂ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ ਜੇਕਰ ਅਗਲੀਆਂ ਪੀੜ੍ਹੀਆਂ ਸ਼ਹੀਦਾਂ ਦਾ ਸਨਮਾਨ ਕਰਨ ਦੀ  ਸਿੱਖਿਆ ਵਿਰਸੇ ਦੇ ਰੂਪ ‘ਚ ਪ੍ਰਾਪਤ ਕਰਨਗੀਆਂ ਤਾਂ ਉਹਨਾਂ ਦੇ ਦਿਲਾਂ ‘ਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੋਵੇਗਾ ਜਿੱਥੋਂ ਤੱਕ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਸਬੰਧ ਹੈ

ਇਸ ਨੇ ਅੰਗਰੇਜੀ ਹਕੂਮਤ ਦੀ ਕਾਲੀ ਕਰਤੂਤ ਨੂੰ ਜਾਹਿਰ ਕਰ ਦਿੱਤਾ ਸੀ ਇਸੇ ਘਟਨਾ ਕਾਰਨ ਹੀ ਦੇਸ਼ ਭਗਤਾਂ ਦਾ ਖੂਨ ਖੌਲ ਉੱਠਿਆ ਸੀ ਰੂਸ ਸਮੇਤ ਯੂਰਪ ਦੇ ਕਈ ਮੁਲਕ ਆਪਣੀ ਵਿਰਾਸਤ ਨੂੰ ਸੰਭਾਲਣ ‘ਚ ਮੰਨੇ ਹੋਏ ਹਨ ਸਾਡੇ ਦੇਸ਼ ‘ਚ ਦੇਸ਼ ਭਗਤਾਂ ਦੀ ਯਾਦ ‘ਚ ਕੀਤੇ ਜਾਂਦੇ ਸਮਾਰੋਹਾਂ ‘ਚ ਵੀ ਰਾਜਨੀਤੀ ਹੀ ਵੱਧ ਹੁੰਦੀ ਹੈਅਜ਼ਾਦੀ ਘੁਲਾਈਏ ਤੇ ਉਹਨਾਂ ਦੇ ਵਾਰਸਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਪਤਾ ਨਹੀਂ ਕਿੰਨੀਆਂ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਰਕਾਰ ਨੂੰ ਹੁਣ ਇੱਕ ਸਦੀ ਬਾਅਦ ਤਾਂ ਘੱਟੋ-ਘੱਟ ਕੋਈ ਸਮਾਂਬੱਧ ਕੰਮ ਕਰਕੇ ਸ਼ਹੀਦਾਂ ਦੀ ਸੂਚੀ ਬਣਾ ਲੈਣੀ ਚਾਹੀਦੀ ਹੈ ਇਹ ਕੰਮ ਬੜੀ ਸਾਵਧਾਨੀ ਤੇ ਗੰਭੀਰਤਾ ਨਾਲ ਕਰਨ ਵਾਲਾ ਹੈ ਕਿਉਂਕਿ ਇੱਕ ਵੀ ਸ਼ਹੀਦ ਨਾਲ ਅਨਿਆਂ ਹੋਇਆ ਤਾਂ ਇਹ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਦੇ ਦਿਲ ‘ਚ ਟੀਸ ਬਣ ਜਾਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.