ਪਹਿਲਾਂ ਕਪਤਾਨ ਫਿਰ ਕੋਚ ਦੇ ਤੌਰ ‘ਤੇ ਜਿੱਤਿਆ ਵਿਸ਼ਵ ਕੱਪ | Didier Deschamps
ਮਾਸਕੋ (ਏਜੰਸੀ)। ਫਰਾਂਸ ਦੇ ਕੋਚ ਡਿਡਿਅਰ ਡੀਸ਼ੈਂਪਸ ਉਹਨਾਂ ਖਿਡਾਰੀਆਂ ਦੇ ਅਲੀਟ ਕਲੱਬ ‘ਚ ਸ਼ੁਮਾਰ ਹੋ ਗਏ ਹਨ ਜਿੰਨ੍ਹਾਂ ਨੇ ਖਿਡਾਰੀ ਅਤੇ ਕੋਚ ਦੇ ਰੂਪ ‘ਚ ਵਿਸ਼ਵ ਕੱਪ ਫੁੱਟਬਾਲ ਖ਼ਿਤਾਬ ਜਿੱਤਿਆ ਹੈ ਡਿਡਿਅਰ ਡੀਸ਼ੈਂਪਸ ਉਸ ਟੀਮ ਦੇ ਮੈਂਬਰ ਸਨ ਜਿਸਨੇ 1998 ‘ਚ ਆਪਣੀ ਮੇਜ਼ਬਾਨੀ ‘ਚ ਵਿਸ਼ਵ ਕੱਪ ਜਿੱਤਿਆ ਸੀ ਡੀਸ਼ੈਂਪਸ ਹੁਣ ਉਸ ਫਰਾਂਸ ਟੀਮ ਦੇ ਕੋਚ ਹਨ ਜਿਸਨੇ ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਵਿਸ਼ਵ ਕੱਪ ਖ਼ਿਤਾਬ ਜਿੱਤਿਆ ਹੈ ਇਸ ਤੋਂ ਪਹਿਲਾਂ ਖਿਡਾਰੀ ਤੇ ਕੋਚ ਦੇ ਤੌਰ ‘ਤੇ ਵਿਸ਼ਵ ਕੱਪ ਜਿੱਤਣ ਦੀ ਪ੍ਰਾਪਤੀ ਬ੍ਰਾਜ਼ੀਲ ਦੇ ਮਾਰੀਓ ਜਗਾਲੋ ਅਤੇ ਜਰਮਨੀ ਦੇ ਫਰੈਂਕ ਬੇਕਨਬਾੱਰ ਨੂੰ ਹੀ ਹਾਸਲ ਸੀ।
ਯੂਰੋ ਚੈਂਪਿਅਨ ਬਣਦੇ ਤਾਂ ਸ਼ਾਇਦ ਵਿਸ਼ਵ ਚੈਂਪਿਅਨ ਨਾ ਬਣ ਪਾਉਂਦੇ | Didier Deschamps
ਕੋਚ ਨੇ ਕਿਹਾ ਕਿ ਉਹਨਾਂ ਦੀ ਟੀਮ ‘ਚ 14 ਖਿਡਾਰੀ ਅਜਿਹੇ ਹਨ ਜਿੰਨ੍ਹਾਂ ਲਈ ਵਿਸ਼ਵ ਕੱਪ ਬਿਲਕੁਲ ਨਵਾਂ ਸੀ ਪਰ ਸਾਰੇ ਖਿਡਾਰੀ ਆਪਣੀ ਉਮਰ ਤੋਂ ਜ਼ਿਆਦਾ ਸਮਝਦਾਰੀ ਨਾਲ ਸੋਚਦੇ ਹਨ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਹਨ ਜੋ ਕਿ ਇੱਕ ਟੀਚੇ ਲਈ ਖੇਡੇ ਡੀਸ਼ੈਂਪਸ ਨੇ ਕਿਹਾ ਕਿ ਪ੍ਰਤਿਭਾ ਹੀ ਕਾਫੀ ਨਹੀਂ ਹੈ ਤੁਹਾਡੇ ਅੰਦਰ ਹਕੀਕੀ ਅਤੇ ਮਾਨਸਿਕ ਪੱਖਾਂ ਦੀ ਮਜ਼ਬੂਤੀ ਵੀ ਹੋਣੀ ਚਾਹੀਦੀ ਹੈ ਇਸ ਨਾਲ ਹੀ ਹਰ ਟੀਮ ਫਿਰ ਕੋਈ ਵੀ ਚੁਣੌਤੀ ਪਾਰ ਕਰ ਸਕਦੀ ਹੈ।
ਉਹਨਾਂ ਕਿਹਾ ਕਿ ਮੈਂ ਕਈ ਵਾਰ ਖਿਡਾਰੀਆਂ ਨਾਲ ਬਹੁਤ ਸਖ਼ਤ ਹੁੰਦਾ ਹਾਂ ਪਰ ਮੈਂ ਅਜਿਹਾ ਉਹਨਾਂ ਦੇ ਭਲੇ ਲਈ ਕਰਦਾ ਹਾਂ, ਇਹ ਖਿਡਾਰੀ ਬਹੁਤ ਛੋਟੀ ਉਮਰ ਦੇ ਹਨ ਪਰ ਫਿਰ ਵੀ ਮੇਰੀ ਗੱਲ ਸੁਣਦੇ ਹਨ ਡੀਸ਼ੈਂਪਸ ਨੇ ਯੂਰੋ 2016 ਫਾਈਨਲ ‘ਚ ਪੁਰਤਗਾਲ ਤੋਂ ਮਿਲੀ ਹਾਰ ਨੂੰ ਯਾਦ ਕਰਦੇ ਹੋਏ ਕਿਹਾ ਕਿ ਜੇਕਰ ਉਹ ਯੂਰੋ ਚੈਂਪਿਅਨ ਬਣਦੇ ਤਾਂ ਸ਼ਾਇਦ ਵਿਸ਼ਵ ਚੈਂਪਿਅਨ ਨਾ ਬਣ ਪਾਉਂਦੇ ਕਿਉਂਕਿ ਉੁਸ ਹਾਰ ਨੇ ਉਹਨਾਂ ਨੂੰ ਕਾਫ਼ੀ ਕੁਝ ਸਿਖਾਇਆ ਹੈ।
ਵਿਸ਼ਵ ਕੱਪ ਜੇਤੂ ਫਰਾਂਸ ਨੂੰ ਮਿਲੇ 260 ਕਰੋੜ ਰੁਪਏ | Didier Deschamps
ਫਰਾਂਸ ਨੂੰ ਵਿਸ਼ਵ ਕੱਪ ਖ਼ਿਤਾਬੀ ਟਰਾਫ਼ੀ ਤੋਂ ਇਲਾਵਾ 38 ਮਿਲਿਅਨ ਡਾਲਰ (ਕਰੀਬ 260 ਕਰੋੜ ਰੁਪਏ) ਅਤੇ ਉਸ ਤੋਂ ਹਾਰ ਕੇ ਉਪ ਜੇਤੂ ਬਣੇ ਕ੍ਰੋਏਸ਼ੀਆ ਨੂੰ 28 ਮਿਲਿਅਨ ਡਾਲਰ (192 ਕਰੋੜ ਰੁਪਏ) ਪੁਰਸਕਾਰ ਰਾਸ਼ੀ ਦੇ ਤੌਰ ‘ਤੇ ਮਿਲੇ। ਫਰਾਂਸ ਦੇ 4-2 ਨਾਲ ਫਾਈਨਲ ਜਿੱਤਣ ਤੋਂ ਬਾਅਦ ਕਾਫ਼ੀ ਤੇਜ਼ ਬਰਸਾਤ ਹੋਈ ਅਤੇ ਮੀਂਹ ਦੌਰਾਨ ਹੀ ਇਨਾਮ ਵੰਡ ਸਮਾਗਮ ਕੀਤਾ ਗਿਆ ਬ੍ਰਾਜ਼ੀਲ ‘ਚ ਹੋਏ ਪਿਛਲੇ ਵਿਸ਼ਵ ਕੱਪ ਦੇ ਮੁਕਾਬਲੇ ਇਸ ਵਾਰ ਇਨਾਮੀ ਰਾਸ਼ੀ 281 ਕਰੋੜ ਰੁਪਏ ਜ਼ਿਆਦਾ ਦਿੱਤੀ ਗਈ ਟੂਰਨਾਮੈਂਟ ‘ਚ ਭਾਗ ਲੈਣ ਵਾਲੀਆਂ ਕੁੱਲ 32 ਟੀਮਾਂ ਨੂੰ ਇਨਾਮ ਦੇ ਤੌਰ ‘ਤੇ 400 ਮਿਲਿਅਨ ਡਾਲਰ (2740 ਕਰੋੜ ਰੁਪਏ) ਦਿੱਤੇ ਗਏ ਫੇਅਰ ਪਲੇ ਟਰਾਫ਼ੀ ਜਿੱਤਣ ਵਾਲੀ ਟੀਮ ਸਪੇਨ ਨੂੰ 50 ਹਜਾਰ ਡਾਲਰ (ਕਰੀਬ 34.24 ਲੱਖ ਰੁਪਏ) ਦਿੱਤੇ ਗਏ।
ਕਾਂਸੀ ਤਗਮਾ ਜਿੱਤਣ ਵਾਲੀ ਬੈਲਜ਼ੀਅਮ ਨੂੰ 164 ਕਰੋੜ ਰੁਪਏ ਅਤੇ ਚੌਥੇ ਨੰਬਰ ‘ਤੇ ਰਹੀ ਇੰਗਲੈਂਡ ਨੂੰ 151 ਕਰੋੜ ਰੁਪਏ ਮਿਲੇ ਕੁਆਰਟਰ ਫਾਈਨਲ ‘ਚ ਹਾਰ ਜਾਣ ਵਾਲੇ ਉਰੁਗੁਵੇ, ਬ੍ਰਾਜ਼ੀਲ, ਸਵੀਡਨ ਅਤੇ ਰੂਸ ਦੇ ਹਿੱਸੇ 110-110 ਕਰੋੜ ਰੁਪਏ ਆਏ ਗੇੜ 16 ‘ਚ ਹਾਰਨ ਵਾਲੀਆਂ ਅਰਜਨਟੀਨਾ, ਕੋਲੰਬੀਆ, ਪੁਰਤਗਾਲ, ਡੈਨਮਾਰਕ, ਸਪੇਨ, ਮੈਕਸਿਕੋ, ਜਾਪਾਨ, ਸਵਿਟਜ਼ਰਲੈਂਡ, ਟੀਮਾਂ ਨੂੰ 82-82 ਕਰੋੜ ਰੁਪਏ ਮਿਲੇ ਜਦੋਂਕਿ ਗਰੁੱਪ ਗੇੜ ਤੋਂ ਬਾਹਰ ਹੋਣ ਵਾਲੀ ਟੀਮ ਨੂੰ 55 ਕਰੋੜ ਰੁਪਏ ਮਿਲੇ।