(ਐੱਮ ਕੇ ਸ਼ਾਇਨਾ) ਮੋਹਾਲੀ। ਬਾਰਿਸ਼ ਤੋਂ ਬਾਅਦ ਜ਼ਿਲੇ ’ਚ ਦਸਤ ਅਤੇ ਹੈਜ਼ੇ ਦੀ ਬੀਮਾਰੀ ਫੈਲ ਗਈ ਹੈ। ਮੀਂਹ ਤੋਂ ਬਾਅਦ ਦੂਸ਼ਿਤ ਪਾਣੀ ਕਾਰਨ ਹੈਜ਼ੇ ਦਾ ਇੱਕ ਕੇਸ ਅਤੇ ਡਾਇਰੀਆ ਦੇ 20 ਕੇਸ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਇਸ ਸਮੇਂ ਫੇਜ਼-6 ਸਥਿਤ ਸਿਵਲ ਹਸਪਤਾਲ ਵਿੱਚ ਡਾਇਰੀਆ ਦੇ 8 ਅਤੇ ਹੈਜ਼ੇ ਦਾ ਇੱਕ ਮਰੀਜ਼ ਦਾਖਲ ਹੈ। Diarrhea
ਇਹ ਵੀ ਪੜ੍ਹੋ: ਬਜਟ ਪੂਰੀ ਤਰ੍ਹਾਂ ਦਿਸ਼ਾਹੀਣ, ਉਦਯੋਗ ਵਿਰੋਧੀ ਤੇ ਨਿਰਾਸ਼ਾਜਨਕ
ਬਾਕੀ ਮਰੀਜ਼ ਹੋਰ ਹਸਪਤਾਲਾਂ ਵਿੱਚ ਦਾਖਲ ਹਨ। ਮੁਹਾਲੀ ਦੇ ਪਿੰਡ ਕੁੰਭੜਾ ਵਿੱਚ ਦੂਸ਼ਿਤ ਪਾਣੀ ਕਾਰਨ ਇਹ ਬਿਮਾਰੀ ਵੱਧਦੀ ਜਾ ਰਹੀ ਹੈ। ਮੁਹਾਲੀ ਦੀ ਡੀਸੀ ਆਸ਼ਿਕਾ ਜੈਨ ਨੇ ਮੌਕੇ ’ਤੇ ਜਾ ਕੇ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਮੌਕੇ ’ਤੇ ਪੁੱਜੇ ਨਗਰ ਨਿਗਮ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਦੱਸਿਆ ਕਿ ਇਹਨਾਂ ਮਰੀਜ਼ਾਂ ਦੇ ਇਲਾਕਿਆਂ ਵਿੱਚੋਂ ਪੀਣ ਵਾਲੇ ਪਾਣੀ ਦੇ ਸੈਂਪਲ ਲਏ ਗਏ। ਰਿਪੋਰਟ ਵਿੱਚ ਪਾਣੀ ਦੂਸ਼ਿਤ ਪਾਇਆ ਗਿਆ। Diarrhea