ਧੋਨੀ ਟੀ-20 ਟੀਮ ਤੇ ਆਸਟਰੇਲੀਆ ਦੌਰੇ ਤੋਂ ਬਾਹਰ

Dhoni, Out, T20, Squad, And, Australia, Tour

ਆਸਟਰੇਲੀਆ ਖਿਲਾਫ ਨਵੰਬਰ ‘ਚ ਹੋਵੇਗੀ ਸੀਰੀਜ਼

ਪੁਣੇ, ਏਜੰਸੀ। ਭਾਰਤੀ ਚੋਣਕਰਤਾਵਾਂ ਨੇ ਬਹੁਤ ਹੀ ਹੈਰਾਨ ਕਰਨ ਵਾਲਾ ਫੈਸਲਾ ਲੈਂਦੇ ਹੋਏ ਸਾਬਕਾ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ ਮਹਿੰਦਰ ਸਿੰਘ Dhoni ਨੂੰ ਵੈਸਟ ਇੰਡੀਜ਼ ਖਿਲਾਫ਼ ਟਵੰਟੀ-20 ਸੀਰੀਜ਼ ਅਤੇ ਅਗਲੇ ਆਸਟਰੇਲੀਆ ਦੌਰੇ ਲਈ ਟਵੰਟੀ-20 ਸੀਰੀਜ਼ ਤੋਂ ਬਾਹਰ ਕਰ ਦਿੱਤਾ ਹੈ। ਸੀਨੀਅਰ ਰਾਸ਼ਟਰੀ ਚੋਣਕਰਤਾਵਾਂ ਨੇ ਸ਼ੁੱਕਰਵਾਰ ਨੂੰ ਰਾਤ ਲਗਭਗ ਸਾਢੇ 12 ਵਜੇ ਵੈਸਟ ਇੰਡੀਜ਼ ਖਿਲਾਫ਼ ਟਵੰਟੀ-20 ਸੀਰੀਜ਼ ਅਤੇ ਟੈਸਟ ਸੀਰੀਜ਼ ਅਤੇ ਨਿਊਜ਼ੀਲੈਂਡ ਖਿਲਾਫ਼ ਭਾਰਤ ਏ ਟੀਮਾਂ ਦਾ ਐਲਾਨ ਕੀਤਾ। ਧੋਨੀ ਨੂੰ ਬਾਹਰ ਕਰਨ ਦਾ ਫੈਸਲਾ ਬਹੁਤ ਹੀ ਹੈਰਾਨ ਕਰਨ ਵਾਲਾ ਰਿਹਾ ਕਿਉਂਕਿ ਧੋਨੀ ਇਸ ਸਮੇਂ ਸਿਰਫ ਸੀਮਤ ਓਵਰਾਂ ਦੀ ਕ੍ਰਿਕਟ ਖੇਡ ਰਹੇ ਹਨ ਅਤੇ ਉਹ ਵੈਸਟ ਇੰਡੀਜ਼ ਖਿਲਾਫ ਮੌਜ਼ੂਦਾ ਇਕ ਰੋਜ਼ਾ ਸੀਰੀਜ਼ ਦਾ ਹਿੱਸਾ ਹਨ।

ਭਾਰਤ ਨੂੰ ਪਹਿਲੇ ਟਵੰਟੀ-20 ਵਿਸ਼ਵ ਕੱਪ ‘ਚ ਚੈਂਪੀਅਨ ਬਣਾਉਣ ਵਾਲੇ ਧੋਨੀ ਨੂੰ ਪਹਿਲੀ ਵਾਰ ਟੀਮ ਤੋਂ ਹਟਾਇਆ ਗਿਆ ਹੈ। 37 ਸਾਲ ਦੇ ਧੋਨੀ ਵੈਸਟਇੰਡੀਜ਼ ਅਤੇ ਆਸਟਰੇਲੀਆ ਖਿਲਾਫ ਨਵੰਬਰ ‘ਚ ਹੋਣ ਵਾਲੇ ਟਵੰਟੀ-20 ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਆਸਟਰੇਲੀਆ ਨਾਲ 21 ਨਵੰਬਰ ਤੋਂ ਤਿੰਨ ਟਵੰਟੀ-20 ਮੈਚ ਖੇਡੇ ਜਾ ਰਹੇ ਹਨ। ਉਸ ਤੋਂ ਬਾਅਦ ਚਾਰ ਟੈਸਟ ਮੈਚਾਂ ਅਤੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ। ਧੋਨੀ ਨੂੰ ਹਟਾਉਣ ਦੇ ਪਿੱਛੇ ਤਰਕ ਦਿੰਦੇ ਹੋਏ ਚੋਣ ਕਰਤਾ ਮੁਖੀ ਐਮਐਸਕੇ ਪ੍ਰਸਾਦ ਦਾ ਕਹਿਣਾ ਹੈ ਕਿ ਧੋਨੀ ਲਈ  ਇਹ ਟਵੰਟੀ-20 ਦੀ ਸਮਾਪਤੀ ਨਹੀਂ ਹੈ ਅਤੇ ਚੋਣ ਕਰਤਾ ਵਿਕਟ ਪਿੱਛੇ ਮਜਬੂਤ ਬਦਲ ਲੱਭ ਰਹੇ ਹਨ। ਇਹਨਾ ਦੋਵਾਂ ਸੀਰੀਜ਼ ਦੇ ਛੇ ਮੈਚਾਂ ਲਈ ਰਿਸ਼ਭ ਪੰਤ ਅਤੇ ਦਿਨੇਸ਼ ਕਾਰਤਿਕ ਨੂੰ ਟੀਮ ‘ਚ ਰੱਖਿਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।