ਦਿੱਲੀ ਸ਼ੰਘਰਸ਼ ਚ ਗਏ ਧਨੌਲਾ ਦੇ ਮਕੈਨਿਕ ਦੀ ਗੱਡੀ ‘ਚ ਅੱਗ ਲੱਗਣ ਨਾਲ ਮੌਤ

ਦਿੱਲੀ ਸ਼ੰਘਰਸ਼ ਚ ਗਏ ਧਨੌਲਾ ਦੇ ਮਕੈਨਿਕ ਦੀ ਗੱਡੀ ‘ਚ ਅੱਗ ਲੱਗਣ ਨਾਲ ਮੌਤ

ਧਨੌਲਾ, (ਸੱਚ ਕਹੂੰ ਨਿਉਜ)। ਖੇਤੀ ਕਾਨੂੰਨਾਂ ਖ਼ਿਲਾਫ਼ ਕੇਂਦਰ ਨਾਲ ਟੱਕਰ ਲੈ ਰਹੇ ਸੰਘਰਸ਼ ਚ ਜ਼ਿਲ੍ਹਾ ਬਰਨਾਲਾ ਦੇ ਕਸਬਾ ਧਨੌਲਾ ਤੋਂ ਗਏ ਇਕ ਮਕੈਨਿਕ ਦੀ ਗੱਡੀ ਵਿੱਚ ਹੀ ਅੱਗ ਲੱਗਣ ਨਾਲ ਸੜ ਕੇ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਜਨਕ ਰਾਜ ਪੁੱਤਰ ਪ੍ਰੀਤਮ ਸਿੰਘ ਕੇਂਦਰ ਸਰਕਾਰ ਦੁਆਰਾ ਖੇਤੀ ਦੇ ਸਬੰਧ ਵਿਚ ਲਿਆਂਦੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸਾਂਝੇ ਸੰਘਰਸ਼ ਦਾ ਹਿੱਸਾ ਬਣਕੇ ਜਨਕ ਰਾਜ ਟਰੈਕਟਰਾਂ ਦੇ ਮਿਸਤਰੀ ਗੁਰਜੰਟ ਸਿੰਘ ਨਾਲ ਕੀਤੇ ਵਾਅਦੇ ਚੱਲ ਰਹੇ ਸੰਘਰਸ਼ ਵਿਚ ਮੁਫ਼ਤ ‘ਚ ਟਰੈਕਟਰ ਠੀਕ ਕਰਨ ਦੇ ਵਾਅਦੇ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਫ਼ਲੇ ਨਾਲ ਦਿੱਲੀ ਗਿਆ ਹੋਇਆ ਸੀ।

Dhanola mechanic

ਇਸ ਤਹਿਤ ਰਾਤ ਸਮੇਂ ਜਨਕ ਰਾਜ ਆਪਣੇ ਸਾਥੀ ਦੀ ਸਵਿਫ਼ਟ ਗੱਡੀ ਵਿੱਚ ਹੀ ਅਰਾਮ ਕਰ ਰਿਹਾ ਸੀ, ਜਿਸ ਦੌਰਾਨ ਗੱਡੀ ਨੂੰ ਅਚਾਨਕ ਹੀ ਸ਼ੱਕੀ ਹਾਲਤਾਂ ਵਿਚ ਅੱਗ ਲੱਗ ਗਈ ਤੇ ਜਨਕ ਰਾਜ (55) ਦੀ ਗੱਡੀ ਦੇ ਅੰਦਰ ਹੀ ਸੜ ਜਾਣ ਕਾਰਨ ਮੌਤ ਹੋ ਗਈ। ਫਿਲਹਾਲ ਗੱਡੀ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਜਿਕਰਯੋਗ ਹੈ ਕਿ ਜਨਕ ਰਾਜ ਕਸਬਾ ਧਨੌਲਾ ਵਿਖੇ ਵਾਹਨਾਂ ਦੇ ਟਾਇਰਾਂ ਨੂੰ ਪੈਂਚਰ ਲਗਾਉਣ ਦੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ ਤੇ ਕੇਂਦਰ ਸਰਕਾਰ ਦੁਆਰਾ ਲਿਆਂਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਮੋਰਚੇ ਵਿਚ ਮੁਫ਼ਤ ਸੇਵਾ ਮੁੱਹਈਆ ਕਰਵਾਉਣ ਦੇ ਲਈ ਗਿਆ ਹੋਇਆ ਸੀ। ਜਨਕ ਰਾਜ ਦੇ ਪਰਿਵਾਰ ਵਿਕ ਇਸ ਸਮੇਂ ਉਸਦਾ ਬੇਰੁਜਗਾਰ ਪੁੱਤਰ ਤੇ ਪਤਨੀ ਹੀ ਰਹਿ ਗਏ ਹਨ। ਘਟਨਾ ਦੀ ਭਿਣਕ ਪੈਂਦਿਆਂ ਹੀ ਕਸਬਾ ਧਨੌਲਾ ਸਮੇਤ ਇਲਾਕੇ ਅੰਦਰ ਸੋਗ ਦੀ ਲਹਿਰ ਫੈਲ ਗਈ।
ਭਾਕਿਯੂ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.