ਭਰਤ ਪਾ ਕੇ ਸੇਵਾਦਾਰਾਂ ਨੇ ਸਰਕਾਰੀ ਸਕੂਲ ਨੂੰ ਬਾਰਸ਼ਾਂ ’ਚ ਡੁੱਬਣ ਤੋਂ ਬਚਾਇਆ

ਭਰਤ ਪਾ ਕੇ ਸੇਵਾਦਾਰਾਂ ਨੇ ਸਰਕਾਰੀ ਸਕੂਲ ਨੂੰ ਬਾਰਸ਼ਾਂ ’ਚ ਡੁੱਬਣ ਤੋਂ ਬਚਾਇਆ

ਦੋਦਾ, (ਰਵੀਪਾਲ) ਸਰਕਾਰੀ ਪ੍ਰਾਇਮਰੀ ਸਕੂਲ ਮੇਨ ਦੋਦਾ ਵਿਖੇ ਡੇਰਾ ਸ਼ਰਧਾਲੂ ਪਿੰਡ ਦੋਦਾ ਵੱਲੋਂ ਸਕੂਲ ’ਚ ਪਾਣੀ ਭਰ ਜਾਣ ਵਾਲੇ ਵਿਹੜੇ ’ਚ ਮਿੱਟੀ ਦੀ ਭਰਤ ਪਾ ਕੇ ਸਕੂਲ ਦੀ ਦਿੱਖ ਸਵਾਰੀ ਗਈ। ਮੈਡਮ ਸੰਤੋਸ਼ ਕੁਮਾਰੀ ਸੈਂਟਰ ਹੈੱਡ ਟੀਚਰ ਨੇ ਦੱਸਿਆ ਕਿ ਸਕੂਲ ਦੇ ਵਿਹੜੇ ’ਚ ਬਾਰਸਾਂ ਮੌਕੇ ਪਾਣੀ ਭਰ ਜਾਂਦਾ ਸੀ ਅਤੇ ਬੱਚਿਆਂ ਨੂੰ ਡੇਰਾ ਬਾਬਾ ਧਿਆਨ ਦਾਸ ਵਿਖੇ ਕਲਾਸਾਂ ਲਗਾਉਣੀਆਂ ਪੈਂਦੀਆਂ ਸਨ। ਉਨ੍ਹਾਂ ਦੱਸਿਆ ਕਿ ਨਗਰ ਦੇ ਬਹੁਤ ਸਾਰੇ ਮੁਹਤਬਰਾਂ ਨੂੰ ਭਰਤ ਪਾਉਣ ਦੀ ਅਪੀਲ ਕੀਤੀ, ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ।

ਉਨ੍ਹਾਂ ਦੱਸਿਆਂ ਕਿ ਸਾਨੂੰ ਪਤਾ ਲੱਗਾ ਕਿ ਡੇਰਾ ਸੱਚਾ ਸੌਦਾ ਸਰਸਾ ਦੇ ਡੇਰਾ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜ਼ ਕਰਦੇ ਹਨ, ਜਿਸ ’ਤੇ ਸਮੂਹ ਸਟਾਫ਼ ਨੇ ਲਿਖਤੀ ਅਪੀਲ ਕੀਤੀ ਤਾਂ ਉਨ੍ਹਾਂ ਇੱਕ ਦਿਨ ’ਚ ਅਨੇਕਾਂ ਟਰੈਕਟਰ-ਟਰਾਲੇ ਅਤੇ ਸੇਵਾਦਾਰ ਲਗਾ ਕੇ ਆਪਣਾ ਹੀ ਡੀਜ਼ਲ ਪਾ ਕੇ ਭਰਤ ਪਾ ਦਿੱਤੀ। ਇਸ ਮੌਕੇ ਸਮੂਹ ਸਟਾਫ਼ ਵੱਲੋਂ ਡੇਰਾ ਸ਼ਰਧਾਲੂ 15 ਮੈਂਬਰ ਗੁਰਚਰਨ ਸਿੰਘ, ਸਿਮਰਨਜੀਤ ਦੋਦਾ, ਪ੍ਰਮਜੀਤ ਸਿੰਘ, ਜਗਸੀਰ ਸਿੰਘ, ਜਸਵਿੰਦਰ ਸਿੰਘ ਘੋੜੀਆਂਵਾਲਾ, ਬਲਵੰਤ ਸਿੰਘ, ਕ੍ਰਿਪਾਲ ਸਿੰਘ ਸਚਦੇਵਾ, ਅਜਮੇਰ ਸਿੰਘ ਰੋਮਾਣਾ, ਪ੍ਰੀਤਮ ਸਿੰਘ ਰੋਮਾਣਾ, ਫਤਿਹ ਸਿੰਘ, ਸੁਖਮੰਦਰ ਸਿੰਘ ਰੋਮਾਣਾ, ਬੇਅੰਤ ਸਿੰਘ, ਗੁਰਦੀਪ ਸਿੰਘ ਬਰਾੜ, ਸੁਖਵੰਤ ਸਿੰਘ, ਗੁਰਦੇਵ ਸਿੰਘ, ਪੱਪੂ ਰਾਮ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਸਰਬਨ ਸਿੰਘ, ਸੰਤ ਸਿੰਘ, ਮੱਖਣ ਸਿੰਘ, ਹੈਰੀ, ਸੋਨੀ ਇੰਸਾਂ, ਮਨਪੀ੍ਰਤ ਆਦਿ ਨੂੰ ਸਨਮਾਨ ਚਿੰਨ ਦਿੰਦੇ ਸਨਮਾਨ ਕੀਤਾ।

ਕਾਬਿਲੇ ਤਾਰੀਫ ਡੇਰਾ ਸ਼ਰਧਾਲੂ ਸੇਵਾਦਾਰ : ਸਕੂਲ ਸਟਾਫ਼

ਸਰਕਾਰੀ ਪ੍ਰਾਇਮਰੀ ਸਕੂਲ ਦੋਦਾ ਮੇਨ ਦੇ ਅਧਿਆਪਕ ਗੁਰਸੇਵਕ ਸਿੰਘ, ਹਰਪਿੰਦਰ ਸਿੰਘ, ਸ੍ਰੀਮਤੀ ਗੁਲਦੀਪ ਕੌਰ, ਜਸਬੀਰ ਕੌਰ ਆਦਿ ਨੇ ਕਿਹਾ ਕਿ ਅੱਜ ਡੇਰਾ ਸ਼ਰਧਾਲੂਆਂ ਨੇ ਜੋ ਸਕੂਲ ਦੀ ਸੇਵਾ ਕੀਤੀ ਕਾਬਿਲੇ ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਲਗਨ ਤੇ ਮਿਹਨਤ ਨਾਲ ਤਾਂ ਕੋਈ ਆਪਣੇ ਘਰ ’ਚ ਵੀ ਕੰਮ ਨਹੀਂ ਕਰਦਾ ਜਿਸ ਤਰ੍ਹਾਂ ਸੇਵਾਦਾਰਾਂ ਨੇ ਸਕੂਲ ’ਚ ਸੇਵਾ ਨਿਭਾਈ ਹੈ।

ਸੇਵਾਦਾਰਾਂ ਦੇ ਜਜਬੇ ਦਾ ਸੈਂਟਰ ਹੈੱਡ ਟੀਚਰ ਨੇ ਕੀਤਾ ਧੰਨਵਾਦ

ਸੈਂਟਰ ਹੈੱਡ ਟੀਚਰ ਸ੍ਰੀਮਤੀ ਸੰਤੋਸ਼ ਕੁਮਾਰੀ ਨੇ ਸੇਵਾ ਤੋਂ ਭਾਵਿਕ ਹੁੰਦਿਆਂ ਕਿਹਾ ਕਿ ਅਸੀਂ ਬਹੁਤ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਕਾਰਜ਼ ਸਿਰੇ ਨਹੀਂ ਚੜ੍ਹ ਰਿਹਾ ਮੱਦਦ ਕਰੋ, ਪਰ ਕੋਈ ਸੁਣਵਾਈ ਨਹੀਂ ਹੋਈ, ਪਰ ਡੇਰਾ ਸ਼ਰਧਾਲੂਆਂ ਨੇ ਅੱਧ ਸੁਣਵਾਈ ’ਤੇ ਕਾਰਜ਼ ਨੂੰ ਆਪਣੇ ਡੀਜ਼ਲ ਅਤੇ ਟਰੈਕਟਰਾਂ ਨਾਲ ਪੂਰਾ ਕਰ ਵਿਖਾਇਆ। ਜਿੰਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ

ਸਾਨੂੰ ਮਾਨਵਤਾ ਭਲਾਈ ਦੀ ਸਿੱਖਿਆ ਪੂਜਨੀਕ ਗੁਰੂ ਜੀ ਤੋਂ ਮਿਲੀ

15 ਮੈਂਬਰ ਗੁਰਚਰਨ ਸਿੰਘ ਨੇ ਸਮੂਹ ਸਟਾਫ ਨਾਲ ਗੱਲ ਕਰਦੇ ਦੱਸਿਆ ਕਿ ਅਸੀਂ ਮਾਨਵਤਾ ਭਲਾਈ ਕਾਰਜ ਕੋਈ ਵੋਟਾਂ ਜਾਂ ਵਾਹ-ਵਾਹ, ਮਾਣ ਵਡਿਆਈ ਕਰਵਾਉਣ ਲਈ ਨਹੀਂ ਕਰਦੇ, ਸਗੋਂ ਸਾਨੂੰ ਸਾਡੇ ਪੂਜਨੀਕ ਗੁਰੂ ਜੀ ਨੇ ਜਿੱਥੇ ਜਰੂਰਤ ਹੈ ਮਾਨਵਤਾ ਭਲਾਈ ਦੀ, ਸਿੱਖਿਆਂ ਦੇ ਕੇ ਪ੍ਰੇਰਿਤ ਕੀਤਾ ਹੈ। ਉਨ੍ਹਾਂ ਵੀ ਸੇਵਾਦਾਰ ਵੀਰਾਂ ਦਾ ਤਨ, ਮਨ, ਧਨ ਲਈ ਸੇਵਾ ਕਰਨ ’ਤੇ ਧੰਨਵਾਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.