ਦੇਵਧਰ ਟਰਾਫ਼ੀ:ਰਹਾਣੇ-ਕਿਸ਼ਨ ਦੇ ਸੈਂਕੜੇ, ਇੰਡੀਆ ਸੀ ਨੇ ਜਿੱਤਿਆ ਖ਼ਿਤਾਬ

 to 
 

ਫਾਈਨਲ ਮੁਕਾਬਲੇ ‘ਚ ਇੰਡੀਆ ਬੀ ਨੂੰ 29 ਦੌੜਾਂ ਨਾਲ ਹਰਾਇਆ

ਇੰਡੀਆ ਬੀ ਲਈ ਕਪਤਾਨ ਸ਼੍ਰੇਅਸ ਅਈਅਰ ਦੀ ਸੈਂਕੜੇ ਵਾਲੀ ਪਾਰੀ

ਨਵੀਂ ਦਿੱਲੀ, 28 ਅਕਤੂਬਰ
ਦੇਵਧਰ ਟਰਾਫ਼ੀ ਦੇ ਫਾਈਨਲ ‘ਚ ਇੰਡੀਆ ਸੀ ਨੇ ਇੰਡੀਆ ਬੀ ਨੂੰ 29 ਦੌੜਾਂ ਨਾਲ ਹਰਾ ਕੇ ਖ਼ਿਤਾਬ ‘ਤੇ ਕਬਜਾ ਕਰ ਲਿਆ ਫਿਰੋਜਸ਼ਾਹ ਕੋਟਲਾ ਮੈਦਾਨ ‘ਚ ਇੰਡੀਆ ਸੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 7 ਵਿਕਟਾਂ ‘ਤੇ 352 ਦੌੜਾਂ ਬਣਾਈਆਂ ਜਿਸ ਵਿੱਚ ਕਪਤਾਨ ਅਜਿੰਕੇ ਰਹਾਣੇ ਨੇ 144 ਅਤੇ ਵਿਕਟਕੀਪਰ ਇਸ਼ਾਨ ਕਿਸ਼ਨ ਨੇ 114 ਦੌੜਾਂ ਦੀ ਪਾਰੀ ਖੇਡੀ
352 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਨਿੱਤਰੀ ਇੰਡੀਆ ਬੀ ਟੀਮ 46.1 ਓਵਰਾਂ ‘ਚ 323 ਦੌੜਾਂ ‘ਤੇ ਸਿਮਟ ਗਈ ਇਸ ਲਈ ਕਪਤਾਨ ਸ਼੍ਰੇਅਸ ਅਈਅਰ ਨੇ 148 ਦੌੜਾਂ ਬਣਾਈਆਂ ਇੰਡੀਆ ਸੀ ਦੇ ਓਪਨਰ ਰਹਾਣੇ ਅਤੇ ਕਿਸ਼ਨ ਨੇ 30.3 ਓਵਰਾਂ ‘ਚ ਪਹਿਲੀ ਵਿਕਟ ਲਈ 210 ਦੌੜਾਂ ਦੀ ਭਾਈਵਾਲੀ ਕੀਤੀ ਰਹਾਣੇ ਨੇ 156 ਗੇਂਦਾਂ ਦੀ ਪਾਰੀ ‘ਚ ਨਾਬਾਦ 144 ਦੌੜਾਂ ਬਣਾਈਆਂ ਇਸ ਦੌਰਾਨ ਉਹਨਾਂ 9 ਚੌਕੇ ਅਤੇ 3 ਛੱਕੇ ਲਾਏ ਲਿਸਟ ਏ ‘ਚ ਰਹਾਣੇ ਦਾ ਇਹ 10ਵਾਂ ਸੈਂਕੜਾ ਹੈ
ਟੀਚੇ ਦਾ ਪਿੱਛਾ ਕਰਦਿਆਂ ਇੰਡੀਆ ਬੀ ਨੇ 16 ਦੇ ਸਕੋਰ ‘ਤੇ ਮਯੰਕ ਅੱਗਰਵਾਲ  ਨੂੰ ਗੁਆ ਦਿੱਤੀ ਗਾਇਕਵਾੜ (60) ਨੇ ਕਪਤਾਨ ਅਈਅਰ ਨਾਲ ਦੂਸਰੀ ਵਿਕਟ ਲਈ 116 ਦੌੜਾਂ ਦੀ ਭਾਈਵਾਲੀ ਕੀਤੀ ਹਨੁਮਾ ਵਿਹਾਰੀ8, ਮਨੋਜ ਤਿਵਾਰੀ 4, ਅੰਕੂਸ਼ ਬੈਂਸ 37, ਦੀਪਕ ਚਾਹਰ 21 ਤੋਂ ਬਾਅਦ ਅਈਅਰ ਸੱਤਵੇਂ ਬੱਲੇਬਾਜ਼ ਦੇ ਤੌਰ ‘ਤੇ 309 ਦੇ ਸਕੋਰ ‘ਤੇ ਆਊਟ ਹੋਏ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।