Desh Bhagat University: ਵਿਸ਼ਵ ਪੱਧਰ ’ਤੇ ਚਮਕੀ ਦੇਸ਼ ਭਗਤ ਯੂਨੀਵਰਸਿਟੀ, ਅਕਾਦਮਿਕ ਖੇਤਰ ’ਚ ਮੋਹਰੀ ਬਣੀ

ਕੈਰੇਬੀਅਨ ਖੇਤਰ ਵਿੱਚ ਡੀਬੀਯੂ ਅਮੈਰਿਕਾਜ਼ ਨੂੰ ਮਿਲੀ 3.11/4 ਦੀ ਐਨਏਬੀ ਮਾਨਤਾ : ਡਾ. ਜ਼ੋਰਾ ਸਿੰਘ

Satinder Mathur  Picture
Published On

Desh Bhagat University: (ਅਨਿਲ ਲੁਟਾਵਾ) ਅਮਲੋਹ। ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਵੱਲੋਂ ਇਕ ਪ੍ਰੈੱਸ ਕਾਨਫਰੰਸ ਦੌਰਾਨ ਆਪਣੀ ਸ਼ਾਨਦਾਰ ਅਕਾਦਮਿਕ ਤਰੱਕੀ, ਖੋਜ ਕਾਰਜਾਂ ਵਿੱਚ ਪ੍ਰਾਪਤੀਆਂ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਲਗਾਤਾਰ ਵਧ ਰਹੇ ਪਸਾਰ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਪ੍ਰੈੱਸ ਕਾਨਫਰੰਸ ਨੂੰ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਪ੍ਰੋ. (ਡਾ.) ਹਰਸ਼ ਸਦਾਵਰਤੀ ਨੇ ਸੰਬੋਧਨ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਾਂਸਲਰ ਡਾ. ਜ਼ੋਰਾ ਸਿੰਘ ਨੇ ਆਜ਼ਾਦੀ ਘੁਲਾਟੀਏ ਸਰਦਾਰ ਲਾਲ ਸਿੰਘ ਦੇ ਆਦਰਸ਼ਾਂ ’ਤੇ ਆਧਾਰਿਤ ਯੂਨੀਵਰਸਿਟੀ ਦੀ ਸ਼ਾਨਾਮੱਤੀ ਵਿਰਾਸਤ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਡੀਬੀਯੂ ਅੱਜ ਇੱਕ ਮੋਹਰੀ ਤੇ ਬਹੁ-ਪੱਖੀ ਵਿੱਦਿਅਕ ਸੰਸਥਾ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਯੂਨੀਵਰਸਿਟੀ ਨੂੰ ਨੈਕ ਵੱਲੋਂ ਏ-ਪਲੱਸ ਦਰਜਾ ਪ੍ਰਾਪਤ ਹੈ ਅਤੇ ਇੱਥੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਨਾਲ-ਨਾਲ 20 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਯੂਨੀਵਰਸਿਟੀ ਵਿੱਚ ਕਿੱਤਾਮੁਖੀ, ਤਕਨੀਕੀ ਅਤੇ ਸਿਹਤ ਵਿਗਿਆਨ ਨਾਲ ਸਬੰਧਤ ਪਾਠਕ੍ਰਮਾਂ ਦਾ ਲਗਾਤਾਰ ਵਿਸਥਾਰ ਕੀਤਾ ਜਾ ਰਿਹਾ ਹੈ। ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਸਰਬਪੱਖੀ ਸਿੱਖਿਆ, ਮਹਿਲਾ ਸਸ਼ਕਤੀਕਰਨ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ: IPL Trade: ਮੁੰਬਈ ਦੇ ਕਪਤਾਨ ਹਾਰਦਿਕ ਪੰਜਾਬ ਕਿੰਗਜ਼ ਹਵਾਲੇ, ਅਰਸ਼ਦੀਪ ਸਿੰਘ ਦੀ MI ’ਚ ENTRY... IPL ਤੋਂ ਪਹਿਲਾਂ ਵੱਡਾ ਉਲਟਫੇਰ

ਉਨ੍ਹਾਂ ਡੀਬੀਯੂ ਸ਼ਕਤੀ ਵਜ਼ੀਫ਼ਾ ਯੋਜਨਾ ਵਰਗੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਰਾਹੀਂ ਲੋੜਵੰਦ ਅਤੇ ਹੋਣਹਾਰ ਵਿਦਿਆਰਥਣਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਤਾਂ ਜੋ ਉਹ ਆਪਣੇ ਸੁਪਨਿਆਂ ਨੂੰ ਕਿੱਤਾਮੁਖੀ ਖੇਤਰ ਵਿੱਚ ਪ੍ਰਾਪਤੀਆਂ ਵਿੱਚ ਬਦਲ ਸਕਣ। ਵਾਈਸ ਚਾਂਸਲਰ ਪ੍ਰੋ. (ਡਾ.) ਹਰਸ਼ ਸਦਾਵਰਤੀ ਨੇ ਖੋਜ, ਨਵੀਨਤਾ, ਪੇਟੈਂਟ, ਸਨਅਤੀ ਸਹਿਯੋਗ, ਨਕਲੀ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਸਮਾਵੇਸ਼ ਅਤੇ ਹੁਨਰ-ਆਧਾਰਿਤ ਸਿੱਖਿਆ ਦੇ ਖੇਤਰ ਵਿੱਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਯੂਨੀਵਰਸਿਟੀ ਦੇ ਨਿਯਮਤ ਪਾਠਕ੍ਰਮਾਂ ਦੇ ਨਾਲ-ਨਾਲ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਤੋਂ ਮਾਨਤਾ ਪ੍ਰਾਪਤ ਆਨਲਾਈਨ ਪਾਠਕ੍ਰਮਾਂ ਅਤੇ ਮਾਨਤਾ ਪ੍ਰਾਪਤ ਮੁਕਤ ਤੇ ਦੂਰਵਰਤੀ ਸਿੱਖਿਆ (ਓਡੀਐਲ) ਪ੍ਰੋਗਰਾਮਾਂ ਦੇ ਵਧ ਰਹੇ ਦਾਇਰੇ ਬਾਰੇ ਵੀ ਚਾਨਣਾ ਪਾਇਆ। 

ਇਸ ਮੌਕੇ ਦਾ ਇੱਕ ਵਿਸ਼ੇਸ਼ ਖਿੱਚ ਦਾ ਕੇਂਦਰ ਦੇਸ਼ ਭਗਤ ਯੂਨੀਵਰਸਿਟੀ ਅਮੈਰਿਕਾਜ਼ (ਡੀਬੀਯੂਏ) ਦਾ ਸਕੂਲ ਆਫ਼ ਮੈਡੀਸਨ ਰਿਹਾ, ਜੋ ਕੈਰੇਬੀਅਨ ਖੇਤਰ ਦੇ ਸੇਂਟ ਵਿਨਸੈਂਟ ਐਂਡ ਗ੍ਰੇਨਾਡਾਈਨਜ਼ ਵਿੱਚ ਸਥਿਤ ਹੈ। ਇਸ ਮੈਡੀਕਲ ਸੰਸਥਾ ਨੂੰ ਨੈਸ਼ਨਲ ਐਕਰੀਡੇਸ਼ਨ ਬੋਰਡ (ਐਨਏਬੀ) ਵੱਲੋਂ ਚਾਰ ਵਿੱਚੋਂ 3.11 ਦੀ ਸ਼ਾਨਦਾਰ ਮੁਲਾਂਕਣ ਰੇਟਿੰਗ ਪ੍ਰਾਪਤ ਹੋਈ ਹੈ। 

ਇਸ ਤੋਂ ਇਲਾਵਾ, ਇਸ ਮੈਡੀਕਲ ਸੰਸਥਾ ਦਾ ਨਾਂ ਵਰਲਡ ਡਾਇਰੈਕਟਰੀ ਆਫ਼ ਮੈਡੀਕਲ ਸਕੂਲਜ਼ (ਡਬਲਿਊਡੀਓਐਮਐਸ) ਵਿੱਚ ਵੀ ਦਰਜ ਹੈ, ਜੋ ਅੰਤਰਰਾਸ਼ਟਰੀ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਯੋਗ ਭਾਰਤੀ, ਕੈਨੇਡੀਅਨ ਅਤੇ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਡੀਬੀਯੂ ਅਮੈਰਿਕਾਜ਼ ਵਿੱਚ ਚਾਰ ਸਾਲਾ ਅਤੇ ਪੰਜ ਸਾਲਾ ਐਮ.ਡੀ. ਪਾਠਕ੍ਰਮਾਂ ਰਾਹੀਂ ਡਾਕਟਰੀ ਸਿੱਖਿਆ ਹਾਸਲ ਕਰਨ ਦੇ ਮੌਕੇ ਉਪਲਬਧ ਹਨ। ਇਸ ਮੌਕੇ ਡਾ. ਜ਼ੋਰਾ ਸਿੰਘ ਨੇ ਕਿਹਾ, ਪੰਜਾਬ ਤੋਂ ਲੈ ਕੇ ਕੈਰੇਬੀਅਨ ਖੇਤਰ ਤੱਕ ਸਾਡਾ ਉਦੇਸ਼ ਇੱਕ ਅਜਿਹੀ ਵਿਸ਼ਵ ਪੱਧਰੀ ਸਿੱਖਿਆ ਪ੍ਰਣਾਲੀ ਦਾ ਨਿਰਮਾਣ ਕਰਨਾ ਹੈ, ਜਿਸ ਵਿੱਚ ਅਕਾਦਮਿਕ ਉੱਤਮਤਾ, ਨਵੀਨਤਾ, ਰੁਜ਼ਗਾਰ ਦੇ ਮੌਕੇ ਅਤੇ ਅੰਤਰਰਾਸ਼ਟਰੀ ਸੰਭਾਵਨਾਵਾਂ ਦਾ ਸੁਮੇਲ ਹੋਵੇ। ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਆਪਣੀ ਇਸ ਵਚਨਬੱਧਤਾ ਨੂੰ ਮੁੜ ਦੁਹਰਾਇਆ ਕਿ ਦੇਸ਼ ਭਗਤ ਯੂਨੀਵਰਸਿਟੀ ਨੂੰ ਬਹੁ-ਵਿਸ਼ਾਵੀ ਸਿੱਖਿਆ, ਖੋਜ, ਨਵੀਨਤਾ ਅਤੇ ਕਿੱਤਾਮੁਖੀ ਉੱਤਮਤਾ ਦੇ ਖੇਤਰ ਵਿੱਚ ਵਿਸ਼ਵ ਪੱਧਰ ’ਤੇ ਪ੍ਰਸਿੱਧ ਵਿੱਦਿਅਕ ਸੰਸਥਾ ਵਜੋਂ ਵਿਕਸਿਤ ਕੀਤਾ ਜਾਵੇਗਾ।

Comments

Post Your Comment

About The Author

Related Posts