ਮਾ. ਬਲਦੇਵ ਸਿੰਘ ਇੰਸਾਂ ਚੱਕ ਅਤਰ ਸਿੰਘ ਵਾਲਾ ਪਿੰਡ ਦੇ ਬਣੇ ਪਹਿਲੇ ਸਰੀਰਦਾਨੀ

baldev singh

dera volunteer | ਪਰਿਵਾਰਕ ਮੈਂਬਰ ਦੀ ਮੌਤ ਹੋ ਜਾਣ ‘ਤੇ ਮ੍ਰਿਤਕ ਸਰੀਰ ਅੱਗ ‘ਚ ਜਲਾਉਣ ਦੀ ਥਾਂ ਮੈਡੀਕਲ ਖੋਜਾਂ ਲਈ ਦਾਨ

ਚੁੱਘੇ ਕਲਾਂ (ਮਨਜੀਤ ਨਰੂਆਣਾ) ਡੇਰਾ ਸੱਚਾ ਸੌਦਾ ਸਰਸਾ ਦੀ ਪਵਿੱਤਰ ਸਿੱਖਿਆ ‘ਤੇ ਚੱਲਦਿਆਂ ਬਲਾਕ ਚੁੱਘੇ ਕਲਾਂ ਦੇ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਪਰਿਵਾਰਕ ਮੈਂਬਰ ਦੀ ਮੌਤ ਹੋ ਜਾਣ ‘ਤੇ ਉਸ ਦਾ ਮ੍ਰਿਤਕ ਸਰੀਰ ਅੱਗ ‘ਚ ਜਲਾਉਣ ਦੀ ਥਾਂ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ ਇਹ ਸਰੀਰਦਾਨ ਹੋਣ ਨਾਲ ਮਾਸਟਰ ਬਲਦੇਵ ਸਿੰਘ ਇੰਸਾਂ ਨੂੰ ਚੱਕ ਅਤਰ ਸਿੰਘ ਵਾਲਾ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।  ਜਾਣਕਾਰੀ ਅਨੁਸਾਰ ਮਾਸਟਰ ਬਲਦੇਵ ਸਿੰਘ ਇੰਸਾਂ (74) ਦੇ ਦਿਹਾਂਤ ਤੋਂ ਬਾਅਦ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਇੰਸਾਂ, ਉਸ ਦੇ ਪੁੱਤਰਾਂ ਜਗਤਾਰ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਲੜਕੀ ਮਹਿੰਦਰਪਾਲ ਕੌਰ, ਨੂੰਹ ਜਸਪ੍ਰੀਤ ਕੌਰ ਇੰਸਾਂ, ਗੁਰਮੀਤ ਕੌਰ ਇੰਸਾਂ, ਪੋਤਰੇ ਹਰਮਨਜੀਤ ਇੰਸਾਂ, ਸਹਿਜਵੀਰ ਇੰਸਾਂ, ਅਵੇਨੂਰ ਇੰਸਾਂ ਤੇ ਪੋਤਰੀ ਪ੍ਰਭਦੀਪ ਕੌਰ ਇੰਸਾਂ ਨੇ ਮ੍ਰਿਤਕ ਦੀ ਦਿੱਲੀ ਇੱਛਾ ਅਨੁਸਾਰ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਆਲ ਇੰਡੀਆਂ ਇੰਸਟੀਚਿਊਟ ਮੁਰਾਦਾਬਾਦ (ਯੂ.ਪੀ) ਨੂੰ ਦਾਨ ਕਰ ਦਿੱਤਾ।

ਮ੍ਰਿਤਕ ਦੀ ਅਰਥੀ ਨੂੰ ਉਨ੍ਹਾਂ ਦੀ ਲੜਕੀ, ਨੂੰਹਾਂ ਤੇ ਪੋਤਰੀ ਵੱਲੋਂ ਮੋਢਾ ਦਿੱਤਾ ਗਿਆ ਬਲਾਕ ਚੁੱਘੇ ਕਲਾਂ ਦੀ ਵੱਡੀ ਗਿਣਤੀ ‘ਚ ਪਹੁੰਚੀ ਸਾਧ ਸੰਗਤ, ਪਿੰਡ ਵਾਸੀਆਂ, ਰਿਸ਼ਤੇਦਾਰਾਂ ਅਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਮ੍ਰਿਤਕ ਬਲਦੇਵ ਇੰਸਾਂ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ‘ਚ ਲਗਭਗ ਦੋ ਕਿੱਲੋਮੀਟਰ ਤੱਕ ਪਿੰਡ ਦੇ ਬੱਸ ਅੱਡੇ ਤੱਕ ‘ਮਾ: ਬਲਦੇਵ ਇੰਸਾਂ ਅਮਰ ਰਹੇ’ ਦੇ ਨਾਅਰਿਆਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਡੇਰਾ ਸੱਚਾ ਸੌਦਾ ਸਰਸਾ ਦੇ ਪਹਿਲੇ ਮਹਾਂ ਸ਼ਹੀਦ ਜਸਵਿੰਦਰ ਸਿੰਘ ਇੰਸਾਂ ਦੇ ਪਿਤਾ ਜਗਰੂਪ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ , ਬਲਾਕ ਦੇ ਪੰਦਰਾਂ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਸਾਧ ਸੰਗਤ ਮੌਜੂਦ ਸੀ।

ਤਿੰਨ ਪੀੜ੍ਹੀਆਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਸਰੀਰਦਾਨੀ ਮਾ ਬਲਦੇਵ ਸਿੰਘ ਇੰਸਾਂ ਦਾ ਪਰਿਵਾਰ

ਸਰੀਰਦਾਨੀ ਮਾ. ਬਲਦੇਵ ਸਿੰਘ ਇੰਸਾਂ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਅਤੇ ਮਾਨਵਤਾ ਭਲਾਈ ਦੇ ਕਾਰਜਾਂ  ‘ਚ ਵਧ ਚੜ੍ਹ ਕੇ ਹਿੱਸਾ ਲੈਂਦਾ ਹੈ ਮਾਸਟਰ ਬਲਦੇਵ ਸਿੰਘ ਖੁਦ ਅਧਿਆਪਕ ਹੁੰਦੇ ਹੋਏ ਪਹਿਲਾਂ ਉਹ ਆਪ ਡੇਰਾ ਸੱਚਾ ਸੌਦਾ ਨਾਲ ਜੁੜੇ ਫਿਰ ਉਨ੍ਹਾਂ ਆਪਣੇ ਪਰਿਵਾਰ ਅਤੇ ਅੱਗੇ ਪੋਤਰਿਆਂ ਨੂੰ ਜੋੜਿਆ।

ਪਿੰਡ ਵਾਸੀਆਂ ਨੇ ਮਾਸਟਰ ਬਲਦੇਵ ਸਿੰਘ ਇੰਸਾਂ ‘ਤੇ ਕੀਤਾ ਮਾਣ

ਮਾਸਟਰ ਬਲਦੇਵ ਸਿੰਘ ਇੰਸਾਂ ਦੇ ਪਿੰਡ ਦੇ ਪਹਿਲੇ ਸਰੀਰਦਾਨੀ ਹੋਣ ‘ਤੇ ਸਾਰੇ ਪਿੰਡ ਨੂੰ ਮਾਣ ਹੈ। ਪਿੰਡ ਵਾਸੀ ਪਰਿਵਾਰਕ ਮੈਂਬਰਾਂ ਦੀ ਉੱਚੀ ਸੋਚ ਦੀ ਭਰਪੂਰ ਸਲਾਘਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦਿਨੋ ਦਿਨ ਪਣਪ ਰਹੀਆਂ ਬਿਮਾਰੀਆਂ ਦੇ ਹੱਲ ਲਈ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਮਨੁੱਖੀ ਸਰੀਰ ਇਕ ਅਹਿਮ ਕੜੀ ਵਜੋਂ ਕੰਮ ਕਰਦਾ ਹੈ, ਕਿਉਂਕਿ ਮ੍ਰਿਤਕ ਸਰੀਰ ‘ਤੇ ਹੀ ਵਿਦਿਆਰਥੀਆਂ ਵੱਲੋਂ ਖੋਜਾਂ ਕੀਤੀਆਂ ਜਾ ਸਕਦੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।