Dera Sacha Sauda ਤੋਂ Live || ਸ਼ਾਹ ਸਤਿਨਾਮ ਜੀ ਧਾਮ ’ਚ ਲੱਗੀਆਂ ਰੌਣਕਾਂ

naamcharcha-foundation-day-shah-satnam-ji-dham

ਵੱਡੀ ਗਿਣਤੀ ਸਾਧ-ਸੰਗਤ ਢੋਲ ਢਮੱਕਿਆਂ ਨਾਲ ਮਨਾ ਰਹੀ ਹੈ ਖੁਸ਼ੀ

ਸਰਸਾ (ਰਵਿੰਦਰ ਸ਼ਰਮਾ) ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ (Dera Sacha Sauda) ਮੌਕੇ ਸਾਧ-ਸੰਗਤ ਦਾ ਜੋਸ਼ ਦੇਖਦਿਆਂ ਹੀ ਬਣਦਾ ਹੈ। ਸਾਧ-ਸੰਗਤ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਧਾਮ ਵਿਖੇ ਪਹੰੁਚ ਰਹੀ ਹੈ। ਸਾਧ-ਸੰਗਤ ਢੋਲ ਢਮੱਕਿਆਂ ਨਾਲ ਜਾਗੋ-ਕੱਢ ਕੇ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ ਮਨਾ ਰਹੀ ਹੈ।

ਪਵਿੱਤਰ ਭੰਡਾਰੇ ਦੀ ਨਾਮ ਚਰਚਾ 11 ਵਜੇ ਸ਼ੁਰੂ ਹੋ ਜਾਵੇਗੀ। ਨਾਮ ਚਰਚਾ ਦੌਰਾਨ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਣਗੇ। ਇਸ ਮੌਕੇ ’ਤੇ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ, ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਇਲਾਵਾ ਦੁਨੀਆਂ ਭਰ ਤੋੀ ਸਾਧ-ਸੰਗਤ ਵੱਡੀ ਗਿਣਤੀ ਵਿੱਚ ਪਹੰੁਚ ਰਹੀ ਹੈ। (Dera Sacha Sauda)

ਤਸਵੀਰ: ਰਵਿੰਦਰ ਸ਼ਰਮਾ

ਵੱਖ-ਵੱਖ ਸੂਬਿਆਂ ਤੋਂ ਸ਼ਾਹ ਸਤਿਨਾਮ ਜੀ ਧਾਮ ਸਰਸਾ (Dera Sacha Sauda) ਵੱਲ ਨੂੰ ਆਉਣ ਵਾਲੀਆਂ ਸੜਕਾਂ ’ਤੇ ਸਾਧ-ਸੰਗਤ ਦੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਦੇਖੀਆਂ ਜਾ ਸਕਦੀਆਂ ਹਨ। ਡੇਰਾ ਸੱਚਾ ਸੌਦਾ ਦੀ ਮੈਨੈਜ਼ਮੈਂਟ ਤੇ ਸੇਵਾਦਾਰਾਂ ਵੱਲੋਂ ਆਉਣ ਵਾਲੀ ਸਾਧ-ਸੰਗਤ ਦੀ ਸਹੂਲਤ ਲਈ ਵੱਡੇ ਪ੍ਰਬੰਧ ਕੀਤੇ ਗਏ ਹਨ।

ਦੇਖੋ ਵੀਡੀਓ…

ਤਸਵੀਰ: ਖੁਸ਼ਵੀਰ ਤੂਰ ਪਟਿਆਲਾ

ਖ਼ਬਰ ਮਿਲ ਰਹੀ ਹੈ ਕਿ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਮਾਨਸਾ ਵਿਖੇ ਸਾਧ-ਸੰਗਤ ਦੀਆਂ ਬੱਸਾਂ ਵੱਡੀ ਗਿਣਤੀ ਵਿੱਚ ਪਹੰੁਚੀਆਂ ਹਨ ਜਿੱਥੇ ਸਾਧ-ਸੰਗਤ ਚਾਹ-ਪਾਣੀ ਪੀਣ ਤੋਂ ਬਾਅਦ ਸਰਸਾ ਵੱਲ ਨੂੰ ਚਾਲੇ ਪਾ ਰਹੀ ਹੈ। (Dera Sacha Sauda)

ਤਸਵੀਰ: ਖੁਸ਼ਵੀਰ ਤੂਰ ਪਟਿਆਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।