ਰੂਹਾਨੀ ਸਤਿਸੰਗ ’ਚ ਪੰਜਾਬੀ ਪਹਿਰਾਵੇ ’ਚ ਸਜ ਧੱਜ ਕੇ ਢੁਕਿਆ ਫਿਰੋਜ਼ਪੁਰ

 ਸਾਧ-ਸੰਗਤ ਦੀ ਸ਼ਰਧਾ ਅੱਗੇ ਪੰਡਾਲ ਪਏ ਛੋਟੇ

ਪੰਜਾਬ ਸੱਭਿਆਚਾਰ ਦੀ ਅਨੋਖੀ ਮਿਸਾਲ ਵੇਖਣ ਨੂੰ ਮਿਲੀ

  • ਹਜ਼ਾਰਾਂ ਲੋਕਾਂ ਦਾ ਨਸ਼ਾ ਤੇ ਸਮਾਜਿਕ ਬੁਰਾਈਆਂ ਛੁਡਵਾ ਕੇ ਲਿਆ ਨਾਮ ਸ਼ਬਦ 

(ਸਤਪਾਲ ਥਿੰਦ/ ਵਿਜੈ ਹਾਂਡਾ) ਫਿਰੋਜ਼ਪੁਰ/ਸੈਦੇਕੇ ਮੋਹਣ । ਅੱਜ ਸਥਾਨਕ ਸ਼ਹਿਰ ਦੇ ਬਲਾਕ ਸੈਦੇਕੇ ਮੋਹਣ ਦੇ ਨਾਮਚਰਚਾ ਘਰ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਸਾਧ-ਸੰਗਤ ਹੁੰਮ ਹੁਮਾ ਕੇ ਪੁੱਜੀ। ਇੱਥੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ‘ਚ ਸਾਧ-ਸੰਗਤ ਨੂੰ ਅੰਮ੍ਰਿਤਮਈ ਬਚਨਾਂ ਨਾਲ ਨਿਹਾਲ ਕੀਤਾ। ਨਾਮ ਚਰਚਾ ਘਰ ਸੈਦੇਕੇ ਮੋਹਣ (Satsang Ferozepur) ਵਿਖੇ ਪੰਡਾਲ ਨੂੰ ਸੁਚੱਜੇ ਢੰਗ ਨਾਲ ਸਜਾਇਆ ਗਿਆ ਸੀ। ਜਿਸ ਦੀਆਂ ਤਿਆਰੀਆਂ ਵਿਚ ਸੇਵਾਦਾਰ ਪਿਛਲੇ ਦੋ ਦਿਨਾਂ ਤੋਂ ਜੁਟੇ ਹੋਏ ਸਨ। ਸਾਧ-ਸੰਗਤ ਦੇ ਬੈਠਣ ਲਈ ਕਈ ਪੰਡਾਲ ਤਿਆਰ ਕੀਤੇ ਗਏ ਸਨ ਪ੍ਰੰਤੂ ਸਾਧ-ਸੰਗਤ ਦੀ ਸ਼ਰਧਾ ਅੱਗੇ ਇਹ ਸਾਰੇ ਪ੍ਰਬੰਧ ਛੋਟੇ ਪੈ ਗਏ।

ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਫਿਰੋਜ਼ਪੁਰ ‘ਚ ਆਨਲਾਈਨ ਹਜ਼ਾਰਾਂ ਲੋਕਾਂ ਦਾ ਨਸ਼ਾ ਤੇ ਸਮਾਜਿਕ ਬੁਰਾਈਆਂ ਛੁਡਵਾ ਕੇ ਉਨ੍ਹਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ। ਜਿਉਂ ਹੀ ਪੂਜਨੀਕ ਗੁਰੂ ਜੀ ਆਨਲਾਈਨ ਗੁਰੂਕੁਲ ਰਾਹੀਂ ਲਾਈਵ ਹੋਏ ਤਾਂ ਸਾਧ-ਸੰਗਤ ਵਿੱਚ ਇੱਕ ਵੱਖਰਾ ਉਤਸ਼ਾਹ ਦੇਖਣ ਨੂੰ ਮਿਲਿਆ। ਭੈਣਾਂ ਰਿਵਾਇਤੀ ਪਹਿਰਾਵੇ ਅਨੁਸਾਰ ਸੱਜ ਕੇ ਜਾਗੋ ਸਿਰਾਂ ’ਤੇ ਰੱਖ ਕੇ ਨੱਚ ਕੇ ਖੁਸ਼ੀ ਮਨਾ ਰਹੀਆਂ ਸਨ।

ਪੂਜਨੀਕ ਗੁਰੂ ਜੀ ਨੇ ਪੰਜਾਬੀ ਸੱਭਿਆਚਾਰ ਦੀ ਪੇਸ਼ ਕੀਤੀ ਝਲਕ ਦੀ ਕੀਤੀ ਸਲਾਹੁਤਾ

ਇਸ ਮੌਕੇ ਜਿੱਥੇ ਪੰਡਾਲ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਹੋਇਆ ਸੀ ਉਥੇ ਸਤਿਸੰਗ ’ਚ ਸਾਧ-ਸੰਗਤ ਵੀ ਪੂਰੀ ਸੱਜ-ਧੱਜ ਪਹੁੰਚੀ ਹੋਈ ਸੀ। ਨੌਜਵਾਨਾਂ ਨੇ ਸਿਰਾਂ ’ਤੇ ਪੱਗਾਂ ਬੰਨ ਟੌਰੇ ਛੱਡੇ ਹੋਏ ਸਨ ਤੇ ਭੰਗੜੇ ਪਾ ਰਹੇ ਸਨ, ਦੂਜੇ ਪਾਸੇ ਮਾਤਾ ਭੈਣਾਂ ਨੇ ਵੀ ਰੰਗ-ਬਿਰੰਗੇ ਕੱਪੜੇ ਪਾਏ ਹੋਏ ਸਨ। ਕਿਤੇ ਕੋਈ ਮੁਟਿਆਰ ਚਰਖਾ ਕੱਤ ਰਹੀ ਸੀ, ਕਿਤੇ ਸਿਰ ’ਤੇ ਗਾਗਰਾਂ ਰੱਖੀਆਂ ਹੋਈਆਂ ਸਨ ਤੇ ਕਿਤੇ ਪੱਖੀਆਂ ਝੱਲਦੀਆਂ ਮੁਟਿਆਰਾਂ ਪੰਜਾਬ ਦੇ ਅਮੀਰ ਪੁਰਾਤਨ ਸੱਭਿਆਚਾਰ ਦੀ ਝਲਕ ਪੇਸ਼ ਕਰ ਰਹੀਆਂ ਸਨ। ਪੂਜਨੀਕ ਗੁਰੂ ਜੀ ਨੇ ਵੀ ਨੌਜਵਾਨਾਂ ਵੱਲੋਂ ਪੰਜਾਬੀ ਸੱਭਿਆਚਾਰ ਦੀ ਪੇਸ਼ ਕੀਤੀ ਝਲਕ ਦੀ ਸਲਾਹੁਤਾ ਕੀਤੀ।

ਇਸ ਦੌਰਾਨ ਪੂਜਨੀਕ ਗੁਰੂ ਜੀ (Saint Dr. MSG ) ਨੇ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਸਥਿਤ ਸੈਦੇਕੇ ਮੋਹਨ ਨਾਮ ਚਰਚਾ ਘਰ ਸਮੇਤ ਹੋਰਨਾਂ ਥਾਵਾਂ ’ਤੇ ਹਜ਼ਾਰਾਂ ਲੋਕਾਂ ਦਾ ਨਸ਼ਾ ਤੇ ਸਮਾਜਿਕ ਬੁਰਾਈਆਂ ਛੁਡਵਾ ਕੇ ਨਾਮ ਸ਼ਬਦ ਪ੍ਰਦਾਨ ਕੀਤਾ। ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਇਸ ਦੌਰਾਨ ਕਰੋੜਾਂ ਦੀ ਸਾਧ-ਸੰਗਤ ਨੇ ਹੱਥ ਖੜੇ ਕਰਕੇ ਪ੍ਰਣ ਵੀ ਕੀਤੇ। ਜਿਸ ’ਚ ਪਹਿਲਾ ਪ੍ਰਣ ਹਰ ਕੰਮ ਆਪਣੇ ਸਤਿਗੁਰੂ ਨੂੰ ਹਾਜ਼ਰ-ਨਾਜ਼ਰ ਮੰਨ ਕੇ ਕਰਾਂਗੇ ਅਤੇ ਦੂਜਾ ਕਦੇ ਨੈਗੇਟਿਵ ਨਹੀਂ ਸੋਚਾਂਗੇ ਤੇ ਨੈਗੇਟਿਵ ਵਿਚਾਰ ਆਉਣ ’ਤੇ ਸਿਮਰਨ ਕਰਾਂਗੇ।

ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਪਵਿੱਤਰ ਅਵਤਾਰ ਮਹੀਨੇ ਦੀ ਦਿੱਤੀ ਵਧਾਈ

ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਸਮੂਹ ਸਾਧ-ਸੰਗਤ ਨੂੰ ਆਪਣਾ ਆਸ਼ੀਰਵਾਦ ਵੀ ਦਿੱਤਾ। ਸੋਮਵਾਰ ਰਾਤ ਭਾਵ ਇੱਕ ਨਵੰਬਰ ਨੂੰ ਵੀ ਪੂਜਨੀਕ ਗੁਰੂ ਜੀ ਨੇ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੇ ਆਗਮਨ ’ਤੇ ਆਨਲਾਈਨ ਗੁਰੂਕੁਲ ’ਤੇ ਲਾਈਵ ਹੋਏ ਤੇ ਸਮੂਹ ਸਾਧ-ਸੰਗਤ ਨੂੰ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੱਤੀ। ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ  ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੰਦਿਆਂ ਫ਼ਰਮਾਇਆ ਕਿ ਅੱਜ ਉਹ ਮਹੀਨਾ ਚੜ੍ਹਿਆ ਹੈ, ਜਿਸ ਦੀ ਵਜ੍ਹਾ ਨਾਲ ਸੱਚਾ ਸੌਦਾ ਬਣਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ