ਹਰਿਆਲੀ ਦਾ ਤੋਹਫ਼ਾ ਲਿਆਇਆ ਪੂਜਨੀਕ ਗੁਰੂ ਜੀ ਦਾ ਅਤਵਾਰ ਦਿਵਸ, 37 ਲੱਖ ਤੋਂ ਵੱਧ ਲੱਗੇ ਪੌਦੇ

Tree-Plantation

ਦਰੱਖਤ ਬਣਨ ਤੱਕ ਸੰਭਾਲ ਦਾ ਦੂਹਰਾਇਆ ਸੰਕਲਪ

  • ਪੂਜਨੀਕ ਗੁਰੂ ਜੀ ਦੀ ਬੇਟੀ ਹਨੀਪ੍ਰੀਤ ਇੰਸਾਂ ਨੇ ਵੀ ਲਾਇਆ ਪੌਦਾ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 55ਵੇਂ ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ’ਚ ਐਤਵਾਰ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਦੇਸ਼-ਵਿਦੇਸ਼ ’ਚ 37 ਲੱਖ 30 ਹਜ਼ਾਰ 462 ਪੌਦੇ ਲਾ ਕੇ ਧਰਤੀ ਮਾਂ ਨੂੰ ਹਰਿਆਲੀ ਦਾ ਤੋਹਫ਼ਾ ਦਿੱਤਾ। ਇਸੇ ਕੜੀ ’ਚ ਸ਼ਾਹ ਸਤਿਨਾਮ ਜੀ ਧਾਮ ’ਚ ਪੂਜਨੀਕ ਗੁਰੂ ਜੀ ਦੀ ਬੇਟੀ ਹਨੀਪ੍ਰੀਤ ਇੰਸਾਂ ਤੇ ਡੇਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਪੌਦੇ ਲਾਏ। ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ’ਚ ਸਵੇਰੇ ਅੱਠ ਵਜੇ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ, ਉੱਤਰਾਖੰਡ, ਬਿਹਾਰ, ਝਾਰਖੰਡ, ਮਹਾਂਰਾਸ਼ਟਰ, ਗੁਜਰਾਤ ਸਮੇਤ ਦੇਸ਼ ਦੇ ਹੋਰ ਸੂਬਿਆਂ ਤੇ ਵਿਦੇਸ਼ਾਂ ’ਚ ਪੌਦਾ ਲਗਾਓ ਅਭਿਆਨ ਸ਼ੁਰੂ ਹੋਇਆ।

ਇਸ ਅਭਿਆਨ ’ਚ ਸਾਧ-ਸੰਗਤ ਨੇ ਪੂਰੇ ਉਤਸ਼ਾਹ ਨਾਲ ਪੌਦੇ ਲਾ ਕੇ ਆਹੂਤੀ ਪਾਈ। ਇਸ ਮਹਾਂ ਅਭਿਆਨ ਦੌਰਾਨ ਹਰ ਪਾਸੇ ਪੌਦਿਆਂ ਲਈ ਡੇਰਾ ਸ਼ਰਧਾਲੂ ਹੀ ਡੇਰਾ ਸ਼ਰਧਾਲੂ ਨਜ਼ਰ ਆ ਰਹੇ ਸਨ। ਸਾਧ-ਸੰਗਤ ਨੇ ਆਪਣੇ ਘਰਾਂ, ਖੇਤਾਂ, ਸਕੂਲਾਂ, ਕਾਲਜਾਂ, ਪਾਰਕਾਂ ਸਮੇਤ ਜਨਤਕ ਥਾਵਾਂ ’ਤੇ ਵੱਡੀ ਗਿਣਤੀ ’ਚ ਪੌਦੇ ਲਾਏ। ਪੌਦੇ ਲਾਉਣ ਦੇ ਨਾਲ-ਨਾਲ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਇਨ੍ਹਾਂ ਪੌਦਿਆਂ ਨੂੰ ਦਰੱਖਤ ਬਣਨ ਤੱਕ ਸੰਭਾਲ ਕਰਨ ਦਾ ਪ੍ਰਣ ਵੀ ਦੂਹਰਾਇਆ।

 

ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਸਾਲ 2007 ’ਚ ਪੌਦਾ ਲਗਾਓ ਅਭਿਆਨ ਆਗਾਜ਼ ਹੋਇਆ ਹੈ ਤੇ ਹੁਣ ਤੱਕ ਵਿਸ਼ਵ ਭਰ ’ਚ ਕਰੋੜਾਂ ਪੌਦੇ ਲੱਗ ਚੁੱਕੇ ਹਨ। ਡੇਰਾ ਸ਼ਰਧਾਲੂ ਸਿਰਫ ਪੌਦੇ ਹੀ ਨਹੀਂ ਲਾਉਂਦੇ ਸਗੋਂ ਉਨ੍ਹਾਂ ਦੀ ਸੰਭਾਲ ਵੀ ਕਰਦੇ ਹਨ। ਨਿਸ਼ਚਿਤ ਸਮੇਂ ’ਤੇ ਪੌਦਿਆਂ ਨੂੰ ਪਾਣੀ ਦੇਣਾ, ਉਨਾਂ ਦੀ ਕਟਾਈ-ਛਗਾਂਈ ਕਰਨਾ। ਜਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 15 ਅਗਸਤ 1967 ਨੂੰ ਸ੍ਰੀ ਗੁਰੂਸਰ ਮੋਡੀਆ, ਜ਼ਿਲ੍ਹਾ ਸ੍ਰੀਗੰਗਾਨਗਰ (ਰਾਜਸਥਾਨ) ਦੀ ਪਵਿੱਤਰ ਧਰਤੀ ’ਤੇ ਅਵਤਾਰ ਧਾਰਨ ਕੀਤਾ ਸੀ।

ਪੌਦੇ ਲਾਉਣ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਤਿੰਨ ਵਿਸ਼ਵ ਰਿਕਾਰਡ

ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ’ਚ ਹੁਣ ਤੱਕ ਕਰੋੜਾਂ ਪੌਦੇ ਲਾ ਚੁੱਕੀ ਹੈ। ਪੌਦੇ ਲਾਉਣ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਤਿੰਨ ਵਾਰ ਗਿੰਨੀਜ਼ ਬੁੱਕ ਆਫ਼ ਰਿਕਾਰਡ ’ਚ ਦਰਜ ਹੋ ਚੁੱਕਿਆ ਹੈ। ਜਿਨ੍ਹਾਂ ’ਚ ਇੱਕ ਦਿਨ ’ਚ ਸਭ ਤੋਂ ਵੱਧ 15 ਅਗਸਤ 2009 ਨੂੰ ਸਿਰਫ਼ ਇੱਕ ਘੰਟੇ ’ਚ 9 ਲੱਖ 38 ਹਜ਼ਾਰ 7 ਪੌਦੇ ਲਾਏ, ਦੂਜੇ ਰਿਕਾਰਡ ’ਚ 15 ਅਗਸਤ 2009 ਨੂੰ 8 ਘੰਟਿਆਂ ’ਚ 68 ਲੱਖ 73 ਹਜ਼ਾਰ 451 ਪੌਦੇ ਲਾਏ ਗਏ, ਤੀਜਾ ਰਿਕਾਰਨ 15 ਅਗਸਤ 2011 ਨੂੰ ਇੱਕ ਘੰਟੇ ’ਚ ਸਾਧ-ਸੰਗਤ ਵੱਲੋਂ 18,45,535 ਪੌਦੇ ਲਾਏ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ