ਨਹੀਂ ਛੱਡਾਂਗੇ ‘ਪੂਰਨ ਮੁਰਸ਼ਿਦ ਦਾ ਦਰ’ ਜਾਣੋ ਸਾਧ-ਸੰਗਤ ਦੇ ਵਿਚਾਰ

ਨਹੀਂ ਛੱਡਾਂਗੇ ‘ਪੂਰਨ ਮੁਰਸ਼ਿਦ ਦਾ ਦਰ’ ਜਾਣੋ ਸਾਧ-ਸੰਗਤ ਦੇ ਵਿਚਾਰ

(ਸੱਚ ਕਹੂੰ ਨਿਉਜ਼)
ਨਵੀਂ ਦਿੱਲੀ। ਦੇਸ਼ ਅਤੇ ਸਮਾਜ ਦੇ ਹਿੱਤ ’ਚ 139 ਮਾਨਵਤਾ ਭਲਾਈ ਕਾਰਜ ਸ਼ੁਰੂ ਕਰਨ ਵਾਲੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਮੇਸ਼ਾ ਇੰਨਸਾਨੀਅਤ ਅਤੇ ਦੇਸ਼ ਨੂੰ ਸਭ ਤੋਂ ਉੱਪਰ ਰੱਖਿਆ ਹੈ। ਪੂਜਨੀਕ ਗੁਰੂ ਜੀ ਦੇ ਇੱਕ ਸੱਦੇ ’ਤੇ ਕਰੋੜਾ ਲੋਕਾਂ ਨੇ ਨਸ਼ਿਆਂ ਅਤੇ ਬੁਰਾਈਆਂ ਦਾ ਤਿਆਗ ਕੀਤਾ, ਸੱਚ ਅਤੇ ਮਾਨਵਤਾ ਦੇ ਰਾਹ ਤੇ ਚੱਲ ਰਹੇ ਹਨ। ਅਜਿਹੇ ’ਚ ਸੱਚੇ ਪੀਰ-ਫਕੀਰ , ਬੁਰਾਈਆਂ ਦੇ ਨੁਮਾਇੰਦੇ ਸਾਧਾਂ-ਮਹਾਪੁਰਸ਼ਾਂ ’ਤੇ ਕਿਸੇ ਨਾ ਕਿਸੇ ਰੂਪ ’ਚ ਦੋਸ਼ ਲਗਾਉਂਦੇ ਰਹਿੰਦੇ ਹਨ, ਪਰ ਸੱਚੇ ਪੀਰ ਫਰੀਰ ਦੇ ਚੇਲਿਆਂ ਦਾ ਅਟੁੱਟ ਵਿਸ਼ਵਾਸ਼ ਨਾ ਕਦੇ ਟੁੱਟਦਾ ਹੈ ਅਤੇ ਨਾ ਕਦੇ ਟੁੱਟੇਗਾ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਰਨਾਵਾ ਵਿਖੇ ਪਹੁੰਚਣ ਅਤੇ ਲਾਈਵ ਦਰਸ਼ਨ ਦੇਣ ਤੋਂ ਬਾਅਦ ਪੂਰੇ ਵਿਸ਼ਵ ’ਚ ਸਾਧ-ਸੰਗਤ ਖੁਸ਼ੀਆਂ ਮਨਾ ਰਹੀ ਹੈ। ਕੋਈ ਖੂਨਦਾਨ ਕਰ ਰਿਹਾ ਹੈ ਕੋਈ ਘਰ ਬਣਾ ਕੇ ਦੇ ਰਿਹਾ ਹੈ, ਗਰੀਬਾਂ ਨੂੰ ਰਾਸ਼ਨ, ਜ਼ਰੂਰਤਮੰਦਾਂ ਨੂੰ ਕੱਪੜੇ, ਅੰਗਹੀਣਾ ਨੂੰ ਟਰਾਈਸਾਈਕਲ ਦੇ ਰਹੇ ਹਨ। ਅਜਿਹੀ ਖੁਸ਼ੀ ਪ੍ਰਵਾਨ ਕਰਨ ਦਾ ਰਿਵਾਜ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ’ਚ ਹੀ ਦੇਖਿਆ ਜਾ ਸਕਦਾ ਹੈ। ਕਰੋੜਾਂ ਡੇਰਾ ਸ਼ਰਧਾਲੂਆਂ ਲਈ ਦੀਵਾਲੀ, ਈਦ ਹੋਲੀ ਦਾ ਤਿਉਹਾਰ ਹੀ ਪੂਜਨੀਕ ਗੁਰੂ ਜੀ ਦੇ ਦਰਸ਼ਨ ਹਨ। ਡੇਰਾ ਸ਼ਰਧਾਲੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਪਾਲਨਾ ਕਰਦੇ ਹੋਏ ਪੂਰੇ ਅਨੁਸ਼ਾਸਨ ਨਾਲ ਪੂਜਨੀਕ ਗੁਰੂ ਜੀ ਦੇ ਦਰਸ਼ ਦੀਦਾਰ ਕੀਤੇ ਹਨ। ਪਰ ਜਿਨ੍ਹਾਂ ਨੂੰ ਇਹ ਚੰਗਿਆਈ ਹਜ਼ਮ ਨਹੀਂ ਹੋ ਰਹੀ, ਉਹ ਕੰਬ ਰਹੇ ਹਨ। ਸਤਿਗੁਰੂ ਜੀ ਅਜਿਹੇ ਬੰਦਿਆਂ ਨੂੰ ਸ਼ੁਭ ਬੁਧੀ ਬਖਸ਼ਣ। ਮੈਂ ਸਤਿਗੁਰੂ ਜੀ ਦੇ ਚਰਨਾਂ ’ਚ ਇਹ ਅਰਦਾਸ ਹੀ ਕਰਨਾ ਚਾਹਾਂਗਾ।
ਅਮਿਤ ਸ਼ਰਮਾ, ਚੇਨਈ।

ਸਾਡਾ ਪਰਿਵਾਰ ਪਿਛਲੇ 27 ਸਾਲਾਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ। ਕੀ ਤੁਸੀਂ ਆਪਣੇ ਮੁਰਸ਼ਿਦ ਨੂੰ ਨਹੀਂ ਪਛਾਣਦੇ? ਪੂਜਨੀਕ ਗੁਰੂ ਜੀ ਨੇ ਸਾਡੇ ’ਤੇ ਇੰਨੀ ਮੇਹਰ ਕੀਤੀ ਹੈ ਕਿ ਅਸੀਂ ਵੀ ਪੂਜਨੀਕ ਗੁਰੂ ਜੀ ਦੀ ਆਵਾਜ਼ ਨੂੰ ਮਹਿਸੂਸ ਕਰ ਸਕਦੇ ਹਾਂ। ਡੇਰਾ ਸ਼ਰਧਾਲੂਆਂ ਦੇ ਨਕਲੀ ਮਖੌਟੈ ਪਾ ਕੇ ਪੂਜਨੀਕ ਗੁਰੂ ਜੀ ਨੂੰ ਨਕਲੀ ਕਹਿਣ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਹਾਈਕੋਰਟ ਦੀ ਫਟਕਾਰ ਤੋਂ ਬਾਅਦ ਹੁਣ ਤਾਂ ਸੁਧਰ ਜਾਣਾ ਚਾਹੀਦਾ ਹੈ।
ਸੁਮਿਤ ਕੁਮਾਰ, ਗੰਗਵਾ, ਹਿਸਾਰ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ