ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਵਿਅਕਤੀ ਦੀ ਸਾਂਭ-ਸੰਭਾਲ ਕੀਤੀ

Dera Sacha Sauda

ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ (Dera Sacha Sauda) ਦੀਆਂ ਪਵਿੱਤਰ ਪ੍ਰੇਰਨਾ ਸਦਕਾ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂਆਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵਿਅਕਤੀ ਨੂੰ ਸਾਂਭ-ਸੰਭਾਲ ਕਰਨ ਉਪਰੰਤ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਪ੍ਰੇਮੀ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਮੰਦਬੁੱਧੀ ਸਬੰਧੀ ਸੂਚਨਾ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਭਵਾਨੀਗੜ੍ਹ ਕੰਟੀਨ ਦੇ ਸੇਵਾਦਾਰ ਕਾਕਾ ਰਾਮ, ਸੁੰਦਰ ਇੰਸਾਂ ਤੇ ਜਗਦੀਸ਼ ਇੰਸਾਂ ਵੱਲੋਂ ਮਿਲੀ ਸੀ।

ਉਨ੍ਹਾਂ ਨੇ ਸਾਡੀ ਟੀਮ ਨੂੰ ਫੋਨ ਰਾਹੀਂ ਸੂਚਨਾ ਦਿੱਤੀ ਕਿ ਇੱਕ ਮੰਦਬੁੱਧੀ ਨੌਜਵਾਨ ਸੜਕ ’ਤੇ ਲਾਵਾਰਿਸ ਹਾਲਤ ਵਿੱਚ ਘੁੰਮ ਰਿਹਾ ਹੈ ਤੇ ਇਸ ਦੀ ਸਾਂਭ-ਸੰਭਾਲ ਦਾ ਉਪਰਾਲਾ ਕੀਤਾ ਜਾਵੇ। ਜਿਸ ਤੋਂ ਬਾਅਦ ਸਾਡੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਮੌਕੇ ’ਤੇ ਪਹੁੰਚ ਕੇ ਮੰਦਬੁੱਧੀ ਵਿਅਕਤੀ ਦੀ ਦੇਖ-ਰੇਖ ਸ਼ੁਰੂ ਕਰ ਦਿੱਤੀ। ਸੇਵਾਦਾਰ ਨੇ ਮੰਦਬੁੱਧੀ ਵਿਅਕਤੀ ਨੂੰ ਨਵ੍ਹਾ-ਧਵਾ ਕੇ ਉਸਨੂੰ ਨਵੇਂ ਕੱਪੜੇ ਪਹਿਨਾਏ ਤੇ ਖਾਣਾ ਖਵਾਇਆ। (Dera Sacha Sauda)

Also Read : ਮਾਲਕ ਦੇ ਪਿਆਰ ਮੁਹੱਬਤ ‘ਚ ਮਿਲਦੀਆਂ ਹਨ ਅਲੌਕਿਕ ਖੁਸ਼ੀਆਂ

ਜਗਰਾਜ ਸਿੰਘ ਨੇ ਦੱਸਿਆ ਕਿ ਜਦੋਂ ਮੰਦਬੁੱਧੀ ਵਿਅਕਤੀ ਤੋਂ ਉਸ ਦਾ ਨਾਂਅ ਤੇ ਰਿਹਾਇਸ਼ ਬਾਰੇ ਪੁੱਛਿਆ ਗਿਆ ਤਾਂ ਉਕਤ ਵਿਅਕਤੀ ਨੇ ਆਪਣਾ ਨਾਂਅ ਹਰਨਾਮ ਵਾਸੀ ਪਾਰਾ ਨੇੜੇ ਬਾਂਦਾ ਉੱਤਰ ਪ੍ਰਦੇਸ ਦੱਸਿਆ। ਜਿਸ ਤੋਂ ਬਾਅਦ ਉਕਤ ਵਿਅਕਤੀ ਸਬੰਧੀ ਸਥਾਨਕ ਥਾਣੇ ’ਚ ਰਿਪੋਰਟ ਦਰਜ ਕਰਵਾਈ ਗਈ ਤੇ ਹਸਪਤਾਲ ਵਿੱਚੋਂ ਮੈਡੀਕਲ ਕਰਵਾਉਣ ਉਪਰੰਤ ਉਸਨੂੰ ਸਾਂਭ-ਸੰਭਾਲ ਲਈ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾ ਦਿੱਤਾ ਗਿਆ। ਇਸ ਮੌਕੇ ਪ੍ਰੇਮੀ ਵਿਵੇਕ ਸੰਟੀ, ਸਤਪਾਲ ਇੰਸਾਂ, ਨਾਹਰ ਸਿੰਘ ਕਾਲਾ, ਦਿਕਸ਼ਾਂਤ ਇੰਸਾਂ ਤੇ ਹੋਰ ਵੀ ਸੇਵਾਦਾਰ ਮੌਜ਼ੂਦ ਸਨ। (Dera Sacha Sauda)