(ਨਰੇਸ਼ ਕੁਮਾਰ) ਸੰਗਰੂਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂਆਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵਿਅਕਤੀ ਨੂੰ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਇੱਕ ਮੰਦਬੁੱਧੀ ਵਿਅਕਤੀ ਲਾਵਾਰਿਸ ਹਾਲਤ ’ਚ ਸੰਗਰੂਰ ਤੋਂ ਪਟਿਆਲਾ ਰੋਡ ਸੜਕ ’ਤੇ ਜਾ ਰਿਹਾ ਸੀ, ਜਿਸ ਦੀ ਹਾਲਤ ਤਰਸਯੋਗ ਸੀ। ਜਿਸ ਤੋਂ ਬਾਅਦ ਸਾਡੀ ਟੀਮ ਵੱਲੋਂ ਮੰਦਬੁੱਧੀ ਵਿਅਕਤੀ ਦੀ ਸਾਂਭ-ਸੰਭਾਲ ਕੀਤੀ ਗਈ। (Reunite With Family)
ਇਹ ਵੀ ਪੜ੍ਹੋ : ਸਵ: ਅਵਤਾਰ ਸਿੰਘ ਤਾਰੀ ਦੀ ਯਾਦ ’ਚ 26ਵਾਂ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ
ਉਸਨੂੰ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆਂਦਾ ਗਿਆ ਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਮੰਦਬੁੱਧੀ ਵਿਅਕਤੀ ਨੂੰ ਨਵ੍ਹਾਇਆ-ਧਵ੍ਹਾਇਆ ਗਿਆ ਤੇ ਉਸ ਨੂੰ ਨਵੇਂ ਕੱਪੜੇ ਪਹਿਨਾਏ ਗਏ। ਜਗਰਾਜ ਸਿੰਘ ਨੇ ਦੱਸਿਆ ਕਿ ਮੰਦਬੁੱਧੀ ਵਿਅਕਤੀ ਆਪਣਾ ਨਾਂਅ ਤੇ ਰਿਹਾਇਸ਼ ਬਾਰੇ ਦੱਸਣ ਤੋਂ ਅਸਮਰੱਥ ਸੀ। ਜਿਸ ਤੋਂ ਬਾਅਦ ਸਥਾਨਕ ਥਾਣੇ ’ਚ ਰਿਪੋਰਟ ਦਰਜ ਕਰਵਾਈ ਗਈ ਤੇ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਉਣ ਉਪਰੰਤ ਮੰਦਬੁੱਧੀ ਵਿਅਕਤੀ ਨੂੰ ਸਾਂਭ-ਸੰਭਾਲ ਲਈ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾ ਦਿੱਤਾ ਗਿਆ। ਇਸ ਮੌਕੇ ਪ੍ਰੇਮੀ ਹਰਵਿੰਦਰ ਧੀਮਾਨ, ਵਿਵੇਕ ਸੰਟੀ, ਸਤਪਾਲ ਇੰਸਾਂ, ਨਾਹਰ ਸਿੰਘ ਕਾਲਾ, ਹੈਪੀ ਖੁਰਾਣਾ, ਮਿਸਤਰੀ ਅਵਤਾਰ ਇੰਸਾਂ, ਦਿਕਸ਼ਾਂਤ ਇੰਸਾਂ ਤੇ ਹੋਰ ਵੀ ਸੇਵਾਦਾਰ ਮੌਜ਼ੂਦ ਸਨ। (Reunite With Family)