ਸਵ: ਅਵਤਾਰ ਸਿੰਘ ਤਾਰੀ ਦੀ ਯਾਦ ’ਚ 26ਵਾਂ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

Kabaddi Cup
ਬਲਬੇੜ੍ਹਾ ਕਬੱਡੀ ਕੱਪ ਦੌਰਾਨ ਜੇਤੂ ਟੀਮਾਂ ਨੂੰ ਸਨਮਾਨਿਤ ਕਰਦੇ ਹੋਏ ਹਰਮੇਸ਼ ਸਿੰਘ ਰੋਡਾ ਆਸਟਰੇਲੀਆ ਨਾਲ ਕਲੱਬ ਮੈਂਬਰ ਤੇ ਹੋਰ ਪੰਤਵੰਤੇ । ਰਾਮ ਸਰੂਪ ਪੰਜੋਲਾ

Kabaddi Cup : ਭੁੱਲਣ ਦੇ ਗੱਭਰੂਆਂ ਨੇ ਦਿੜਬਾ ਨੂੰ ਹਰਾ ਕੇ ਕੱਪ ’ਤੇ ਕੀਤਾ ਕਬਜ਼ਾ

(ਰਾਮ ਸਰੂਪ ਪੰਜੋਲਾ) ਡਕਾਲਾ। ਜ਼ਿਲ੍ਹੇ ਦੇ ਉੱਘੇ ਕਸਬਾ ਬਲਬੇੜ੍ਹਾ ਵਿਖੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵ. ਅਵਤਾਰ ਸਿੰਘ ਤਾਰੀ ਦੀ ਯਾਦ ’ਚ ਐਨਆਰਆਈ ਭਰਾਵਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ 26ਵਾਂ ਦੋ ਰੋਜ਼ਾ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ । (Kabaddi Cup) ਆਸਟਰੇਲੀਆ ਦੇ ਪੱਕੇ ਵਸਨੀਕ ਹੋਏ ਪਿੰਡ ਦੇ ਨੌਜਵਾਨ ਹਰਮੇਸ਼ ਸਿੰਘ ਰੋਡਾ ਦੀ ਅਗਵਾਈ ਹੇਠ ਕਰਵਾਏ ਗਏ ਦੋ ਰੋਜ਼ਾ ਕਬੱਡੀ ਕੱਪ ਦੌਰਾਨ ਜਿੱਥੇ ਪਹਿਲੇ ਦਿਨ ਕਬੱਡੀ ਦੇ ਵਜਨੀ ਮੁਕਾਬਲਿਆਂ ਦੇ ਨਾਲ ਹੀ ਪਿੰਡ ਦੀਆਂ ਰਾਸ਼ਟਰੀ ਖਿਡਾਰਨਾਂ ਦੇ ਕੁਸ਼ਤੀ ਦੇ ਮੈਚ ਕਰਵਾਏ ਗਏ, ਉਥੇ ਹੀ ਟੂਰਨਾਮੈਂਟ ਦੇ ਆਖਰੀ ਦਿਨ ਹੋਏ ਮੁਕਾਬਲਿਆਂ ’ਚ ਆਲ ਓਪਨ ਦੇ ਹੋਏ ਫਸਵੇ ਮੈਚਾਂ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਪਿੰਡ ਭੁੱਲਣ ਦੇ ਗੱਭਰੂਆਂ ਨੇ ਦਿੜਬਾ ਮੰਡੀ ਦੀ ਟੀਮ ਨੂੰ ਹਰਾ ਕੇ ਕਬੱਡੀ ਕੱਪ ’ਤੇ ਕਬਜਾ ਕੀਤਾ।

ਮਿੰਨੀ ਓਪਨ ਮੁਕਾਬਲੇ ’ਚ ਘਨੌਰ ਫਸਟ ਅਤੇ ਦੌਣ ਕਲਾਂ ਸੈਕਿੰਡ ਰਹੀ। ਇਸ ਦੌਰਾਨ ਕੁੜੀਆਂ ਦਾ ਕਬੱਡੀ ਮੈਚ ਕਰਵਾਇਆ ਗਿਆ, ਉਥੇ ਹੀ 50 ਸਾਲਾ ਬਜੁਰਗਾਂ ਦਾ ਕਬੱਡੀ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ’ਚ ਪੁਰਾਣੇ ਕਬੱਡੀ ਖਿਡਾਰੀਆਂ ਨੇ ਜੌਹਰ ਦਿਖਾਏ। ਇਸ ਮੌਕੇ ਪ੍ਰਸਿੱਧ ਬਜ਼ੁਰਗ ਖਿਡਾਰੀ ਬੁਗਲਾ ਬਠਿੰਡਾ ਵਾਲੇ ਨੇ ਰੇਡਾਂ ਪਾ ਕੇ ਵਾਹ ਵਾਹ ਖੱਟੀ। ਇਸ ਮੌਕੇ ਐਨਆਰਆਈ ਹਰਮੇਸ਼ ਸਿੰਘ ਰੋਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦੇਸ਼ਾਂ ਦੀ ਧਰਤੀ ’ਤੇ ਵਸੇ ਪਿੰਡ ਦੇ ਨੌਜਵਾਨਾਂ ਅਤੇ ਹੋਰਨਾਂ ਕਬੱਡੀ ਪ੍ਰਮੋਟਰਾਂ ਦੇ ਵੱਡੇ ਸਹਿਯੋਗ ਨਾਲ ਕਰਵਾਏ ਗਏ ਇਸ ਕਬੱਡੀ ਕੱਪ ’ਚ ਸਮੂਹ ਨਗਰ ਨਿਵਾਸੀਆਂ ਦਾ ਵੱਡਾ ਯੋਗਦਾਨ ਹੈ। (Kabaddi Cup)

Kabaddi Cup
ਬਲਬੇੜ੍ਹਾ ਕਬੱਡੀ ਕੱਪ ਦੌਰਾਨ ਜੇਤੂ ਟੀਮਾਂ ਨੂੰ ਸਨਮਾਨਿਤ ਕਰਦੇ ਹੋਏ ਹਰਮੇਸ਼ ਸਿੰਘ ਰੋਡਾ ਆਸਟਰੇਲੀਆ ਨਾਲ ਕਲੱਬ ਮੈਂਬਰ ਤੇ ਹੋਰ ਪੰਤਵੰਤੇ । ਰਾਮ ਸਰੂਪ ਪੰਜੋਲਾ

ਭੁੱਲਣ ਦੀ ਟੀਮ ਨੂੰ 81 ਹਜ਼ਾਰ ਰੁਪਏ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਕੀਤਾ ਸਨਮਾਨਿਤ

ਐਨਆਰਆਈ ਹਰਮੇਸ਼ ਰੋਡਾ ਨੇ ਆਖਿਆ ਕਿ ਕਬੱਡੀ ਪੇਂਡੂ ਖੇਡ ਮੇਲਿਆਂ ਦੀ ਜਿੰਦ ਜਾਨ ਹੈ ਅਤੇ ਕਬੱਡੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ। ਇਸ ਲਈ ਇਸ ਨੂੰ ਜਿਊਂਦਾ ਰੱਖਣ ਲਈ ਸਮੇਂ ਸਮੇਂ ਉਪਰਾਲੇ ਕੀਤੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਜੇਤੂ ਰਹੀ ਭੁੱਲਣ ਦੀ ਟੀਮ ਨੂੰ 81 ਹਜ਼ਾਰ ਰੁਪਏ ਅਤੇ ਦੂਜੇ ਨੰਬਰ ’ਤੇ ਰਹੀ ਦਿੜਬਾ ਮੰਡੀ ਦੀ ਟੀਮ ਨੂੰ 51 ਹਜਾਰ ਰੁਪਏ ਦੀ ਨਗਦ ਰਾਸ਼ੀ ਦੇ ਨਾਲ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ : ਸਹਾਰਾ ਇੰਡੀਆ ਦੇ ਮੁਖੀ ਦੀ ਮੌਤ ਤੋਂ ਬਾਅਦ ਕੀ ਨਿਵੇਸ਼ਕਾਂ ਨੂੰ ਮਿਲੇਗਾ ਉਨ੍ਹਾਂ ਦਾ ਪੈਸਾ? ਪੜ੍ਹੋ ਜਵਾਬ…

ਇਸ ਮੌਕੇ ਕਬੱਡੀ ਕੱਪ ਦੇ ਬੈਸਟ ਰੇਡਰ ਅਤੇ ਜਾਫੀ ਨੂੰ ਐੱਨਆਰਆਈ ਨਾਜਰ ਸਿੰਘ ਰਾਣਾ ਆਸਟਰੇਲੀਆ ਵੱਲੋਂ 51-51 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਹਰਮੇਸ਼ ਰੋਡਾ ਨੇ ਦੱਸਿਆ ਕਿ ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ’ਚ ਨਾਜਰ ਸਿੰਘ ਰਾਣਾ, ਦਲਬੀਰ ਗਿੱਲ ਯੂਕੇ, ਅਮਨਿੰਦਰ ਨਿੰਦੀ ਆਸਟਰੇਲੀਆ, ਲਖਵਿੰਦਰ ਸਿੰਘ ਵਾਈਸ ਚੇਅਰਮੈਨ, ਸੋਨੀ ਚਰਾਸੋਂ, ਲਖਵਿੰਦਰ ਜਰਮਨ, ਸ਼ਕਤੀਮਾਨ ਬਲਬੇੜਾ, ਗੁਲਾਬਾ, ਸ਼ਿੰਦੋ, ਸੋਨੂੰ ਕਨੇਡਾ, ਅਵਤਾਰ ਸਿੰਘ, ਦੀਪੀ ਨਨਾਨਸੂ ਸਮੇਤ ਪਿੰਡ ਦੇ ਪ੍ਰਵਾਸੀਆਂ ਤੇ ਨਗਰ ਨਿਵਾਸੀਆਂ ਦਾ ਵੱਡਾ ਯੋਗਦਾਨ ਰਿਹਾ।

ਇਸ ਮੌਕੇ ਕਲੱਬ ਪ੍ਰਧਾਨ ਗੁਰਜੰਟ ਸਿੰਘ, ਸਮਾਜ ਸੇਵਕ ਸੁਖਬੀਰ ਸਿੰਘ ਬਲਬੇੜਾ, ਹਰਜਸ਼ਨ ਸਿੰਘ ਪਠਾਣਮਾਜਰਾ, ਰਣਜੀਤ ਸਿੰਘ ਤਾਜਲਪੁਰ, ਜਿਲ੍ਹਾ ਪ੍ਰਧਾਨ ਅਕਾਲੀ ਦਲ ਜਰਨੈਲ ਸਿੰਘ ਕਰਤਾਰਪੁਰ, ਡਾ. ਕਰਮ ਸਿੰਘ ਰਾਜਗੜ੍ਹ, ਜਿਲ੍ਹਾ ਯੂਥ ਪ੍ਰਧਾਨ ਹੈਪੀ ਪਹਾੜੀਪੁਰ, ਸਾਬਕਾ ਚੇਅਰਮੈਨ ਲਖਵਿੰਦਰ ਸਿੰਘ ਅੰਟਾਲ, ਗੁਰਮੇਲ ਸਿੰਘ ਘੁੰਮਣ, ਕਰਮਜੀਤ ਸਿੰਘ ਪ੍ਰਧਾਨ, ਗੁਰਪ੍ਰੀਤ ਬਲਬੇੜ੍ਹਾ,ਹਰਵਿੰਦਰ ਸਿੰਘ, ਸੋਨੀ ਚਰਾਸੋਂ, ਭੁਪਿੰਦਰ ਪੂਨੀਆ ਸਮੇਤ ਕਲੱਬ ਮੈਂਬਰ ਤੇ ਵੱਡੀ ਗਿਣਤੀ ’ਚ ਹਾਜ਼ਰ ਸਨ।