ਵੱਖ-ਵੱਖ ਸੂਬਿਆਂ ‘ਚ ਲੱਗੇ ਖੂਨਦਾਨ ਕੈਂਪਾਂ ‘ਚ ਭਾਰੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ
ਸਰਸਾ (ਸੱਚ ਕਹੂੰ ਨਿਊਜ਼)। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੁਲਵਾਮਾ ‘ਚ ਸ਼ਹੀਦ ਹੋਏ 40 ਭਾਰਤੀ ਵੀਰ ਜਵਾਨਾਂ ਨੂੰ ਆਪਣਾ ਖੂਨ ਦੇ ਸ਼ਰਧਾਂਜਲੀ ਭੇਂਟ ਕਰ ਰਹੇ ਹਨ। ਡੇਰਾ ਸੱਚਾ ਸੌਦਾ ਹਮੇਸ਼ਾ ਹੀ ਭਾਰਤੀ ਫੌਜ ਲਈ ਖੂਨ ਮੁਹੱਈਆ ਕਰਵਾ ਕੇ ਲਗਾਤਾਰ ਮਾਨਵਤਾ ਦਾ ਫਰਜ਼ ਨਿਭਾਉਂਦਾ ਆ ਰਿਹਾ। ਡੇਰਾ ਸੱਚਾ ਦੀ ਸਾਧ-ਸੰਗਤ ਦੇਸ਼ ਭਰ ‘ਚ ਅੱਜ ਨੂੰ ਅਨੇਕ ਥਾਵਾਂ ‘ਤੇ ਵਿਸ਼ਾਲ ਖੂਨਦਾਨ ਕੈਂਪ ਲਾ ਕੇ ਖ਼ੂਨਦਾਨ ਕਰ ਰਹੀ ਹੈ। ਇਹ ਖੂਨਦਾਨ ਕੈਂਪ ਹਰਿਆਣਾ, ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼ ਤੇ ਮਹਾਂਰਾਸ਼ਟਰ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਸ਼ੂਰੂ ਹੋ ਚੁੱਕੇ ਹਨ। ਇਨ੍ਹਾਂ ਖੂਨਦਾਨ ਕੈਂਪਾਂ ‘ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ। (Dera Sacha Sauda)


ਪੰਜਾਬ ਤੋਂ ਆਈਆਂ ਰਿਪੋਰਟਾਂ ਮੁਤਾਬਿਕ ਚੰਡੀਗੜ੍ਹ, ਪਟਿਆਲਾ, ਬਠਿੰਡਾ, ਸੰਗਰੂਰ, ਲੁਧਿਆਣਾ, ਪੰਚਕੂਲਾ ਵਿਖੇ ਖ਼ੂਨਦਾਨ ਕੈਂਪਾਂ ‘ਚ ਵੱਡੀ ਗਿਣਤੀ ‘ਚ ਸਾਧ-ਸੰਗਤ ਖ਼ੂਨਦਾਨ ਕਰਨ ਪਹੁੰਚ ਚੁੱਕੀ ਹੈ ਤੇ ਖ਼ੂਨਦਾਨ ਕੈਂਪ ਜਾਰੀ ਹਨ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਪਿਛਲੇ ਕਰੀਬ ਡੇਢ ਦਹਾਕੇ ਤੋਂ ਭਾਰਤੀ ਫੌਜ ਲਈ ਖੂਨਦਾਨ ਕੈਂਪ ਲਾਉਂਦਾ ਆ ਰਿਹਾ ਹੈ ਜਿਨ੍ਹਾਂ ‘ਚ ਹਜ਼ਾਰਾਂ ਯੂਨਿਟ ਖੂਨ ਇਕੱਠਾ ਕਰਕੇ ਭਾਰਤੀ ਫੌਜ ਨੂੰ ਦਿੱਤਾ ਜਾ ਚੁੱਕਾ ਹੈ। ਖੂਨਦਾਨ ‘ਚ ਡੇਰਾ ਸੱਚਾ ਸੌਦਾ ਦੇ ਨਾਂਅ 3 ਗਿੰਨੀਜ਼ ਆਫ਼ ਵਰਲਡ ਰਿਕਾਰਡ, ਇੱਕ ਏਸ਼ੀਆ ਬੁੱਕ ਆਫ਼ ਰਿਕਾਰਡ ਤੇ ਇੱਕ ਲਿੰਮਕਾ ਬੁੱਕ ਆਫ਼ ਰਿਕਾਰਡ ਵੀ ਦਰਜ ਹੈ।




ਦੁਪਹਿਰ 1:00 ਵਜੇ ਤੱਕ ਵੱਖ-ਵੱਖ ਥਾਵਾਂ ਤੋਂ ਆਈਆਂ ਰਿਪੋਰਟਾਂ ਮੁਤਾਬਿਕ ਇੱਕ ਹਜ਼ਾਰ ਯੂਨਿਟ ਤੋਂ ਵੱਧ ਖ਼ੁਨਦਾਨ ਹੋ ਚੁੱਕਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ