ਮਾਲਕ ਦਾ ਨਾਮ ਹਰ ਥਾਂ ਸਹਾਈ

Dera sacha sauda

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ  ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁਖਦਾਈ ਹੈ ਅਤੇ ਹਮੇਸ਼ਾ ਸਾਥ ਦੇਣ ਵਾਲਾ ਹੈ ਇਸ ਲਈ ਜੇਕਰ ਤੁਸੀਂ ਚੱਲਦੇ, ਬੈਠਦੇ, ਲੇਟ ਕੇ, ਕੰਮ-ਧੰਦਾ ਕਰਦੇ ਹੋਏ ਸਿਮਰਨ ਕਰਦੇ ਹੋ ਤਾਂ ਤੁਹਾਡੀ ਅੰਦਰੂਨੀ ਮੈਲ ਧੋਤੀ ਜਾਂਦੀ ਹੈ ਅਤੇ ਤੁਸੀਂ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ ਬਣਦੇ ਚਲੇ ਜਾਂਦੇ ਹਨ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਨਮ-ਮਰਨ ਦਾ ਚੱਕਰ ਸਦੀਆਂ ਲੰਮਾ ਹੈ ਆਤਮਾ ਨੂੰ ਮਾਲਕ ਤੋਂ ਵਿੱਛੜੇ ਹੋਏ ਸਦੀਆਂ ਗੁਜ਼ਰ ਗਈਆਂ ਇਸਦਾ ਕੁਝ ਪਤਾ ਨਹੀਂ ਕਿ ਆਤਮਾ ਮਾਲਕ ‘ਚ ਕਦੋਂ ਸਮਾਵੇਗੀ ਜੇਕਰ ਤੁਹਾਨੂੰ ਇਸ ਦਾ ਪਤਾ ਕਰਨਾ ਹੈ ਤਾਂ ਤੁਸੀਂ ਮਾਲਕ ਦਾ ਨਾਮ ਜਪੋ ਮਾਲਕ ਦਾ ਨਾਮ ਤੁਹਾਨੂੰ ਪਤਾ ਹੀ ਨਹੀਂ ਕਰਵਾਏਗਾ ਸਗੋਂ ਦਿਖਾ ਵੀ ਦੇਵੇਗਾ ਕਿ ਉਸ ਮਾਲਕ ਨਾਲ ਮਿਲਾਪ ਕਿਵੇਂ ਹੁੰਦਾ ਹੈ ਉਸ ਮਾਲਕ ਨੇ ਤੁਹਾਡੀ ਅੱਖ ਬਣਾ ਦੇਣੀ ਹੈ ਅਤੇ ਉਸ ਅੱਖ ਰਾਹੀਂ ਤੁਹਾਨੂੰ ਮਾਲਕ ਹੀ ਮਾਲਕ ਨਜ਼ਰ ਆਉਣ ਲੱਗੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਜਪਨਾ ਹਰ ਇਨਸਾਨ ਲਈ ਜ਼ਰੂਰੀ ਹੈ ਮਾਲਕ ਦੇ ਨਾਮ ਨਾਲ ਇਨਸਾਨ ਦੇ ਗ਼ਮ, ਚਿੰਤਾ, ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਇਨਸਾਨ ਆਪਣੇ ਸਤਿਗੁਰੂ ‘ਤੇ ਦ੍ਰਿੜ ਵਿਸ਼ਵਾਸ਼ ਕਰੇ, ਸਿਮਰਨ ਕਰੇ ਤਾਂ ਅਜਿਹੇ-ਅਜਿਹੇ ਕਰਿਸ਼ਮੇ, ਮਾਲਕ ਦੀ ਰਹਿਮਤ ਦੀ ਅਜਿਹੀ ਨੂਰ-ਏ-ਨਜ਼ਰ ਹੋਈ ਹੈ, ਜੋ ਆਪਣੇ-ਆਪ ‘ਚ ਅਜੂਬਿਆਂ ਦਾ ਵੀ ਪਿਓ ਹੈ ਪਰ ਇਸ ਲਈ ਆਦਮੀ ਬਚਨਾਂ ‘ਤੇ ਪੱਕਾ ਰਹੇ, ਸਿਮਰਨ ਕਰਦਾ ਰਹੇ ਜਦੋਂ ਕੋਈ ਗ਼ਮ, ਚਿੰਤਾ ਜਾਂ ਕੰਮ ਪੈਂਦਾ ਹੈ ਤਾਂ ਹਰ ਕੋਈ ਕਾਲੀ, ਪੀਲੀ, ਨੀਲੀ ਗਾਂ ਬਣ ਜਾਂਦਾ ਹੈ ਮਜ਼ਾ ਤਦ ਹੈ, ਜਦੋਂ ਸੁੱਖ ‘ਚ ਵੀ ਅਜਿਹਾ ਬਣ ਕੇ ਦਿਖਾਓ ਪਰ ਸੁੱਖ ‘ਚ ਤਾਂ ਮਾਲਕ ਯਾਦ ਹੀ ਨਹੀਂ ਰਹਿੰਦਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਤੜਫ਼ ਨਾਲ ਲਗਾਤਾਰ ਮਾਲਕ ਨਾਲ ਲਿਵ ਜੋੜ ਕੇ ਰੱਖਣੀ ਚਾਹੀਦੀ ਹੈ ਸਵੇਰੇ-ਸ਼ਾਮ ਥੋੜ੍ਹਾ-ਥੋੜ੍ਹਾ ਸਮਾਂ ਮਾਲਕ ਦੀ ਯਾਦ ‘ਚ ਦੇਣਾ ਚਾਹੀਦਾ ਹੈ ਥੋੜ੍ਹਾ ਜਿਹਾ ਸਮਾਂ ਵੀ ਤੁਸੀਂ ਮਾਲਕ ਦੀ ਯਾਦ ‘ਚ ਲਾਵੋਗੇ ਤਾਂ ਉਹ ਤੁਹਾਡੇ ਆਉਣ ਵਾਲੇ ਸਮੇਂ ਨੂੰ ਬਹੁਤ ਚੰਗਾ ਕਰ ਦੇਵੇਗਾ ਤੁਹਾਡੇ ਭਵਿੱਖ ਨੂੰ ਪਵਿੱਤਰ, ਉੱਜਵਲ ਬਣਾ ਦੇਵੇਗਾ ਮਾਲਕ ਦਾ ਨਾਮ ਜਪਨਾ ਤਿੰਨਾਂ ਕਾਲਾਂ ਲਈ ਜ਼ਰੂਰੀ ਹੈ ਕਿਉਂਕਿ ਕੀਤਾ ਗਿਆ ਸਿਮਰਨ ਤੁਹਾਡੇ ਪਿਛਲੇ ਜਨਮ ਦੇ ਭਿਆਨਕ ਕਰਮਾਂ ਨੂੰ ਕੱਟ ਦੇਵੇਗਾ ਵਰਤਮਾਨ ‘ਚ ਤੁਹਾਨੂੰ ਬੇਹੱਦ ਸੁੱਖ, ਟੈਸ਼ਨ ਫ੍ਰੀ ਕਰ ਦਿੰਦਾ ਹੈ ਅਤੇ ਕੀਤਾ ਗਿਆ ਸਿਮਰਨ ਆਉਣ ਵਾਲੇ ਪਹਾੜ ਵਰਗੇ ਕਰਮਾਂ ਨੂੰ ਕੰਕੜ ‘ਚ ਬਦਲ ਦਿੰਦਾ ਹੈ ਹੋਰ ਕੋਈ ਵੀ ਚੀਜ਼ ਨਹੀਂ ਹੈ, ਜੋ ਤਿੰਨਾਂ ਕਾਲਾਂ ‘ਚ ਕੰਮ ਕਰਦੀ ਹੋਵੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕੋਈ ਸੰਤਾਂ ਦੇ ਬਚਨਾ ‘ਤੇ ਅਮਲ ਨਾ ਕਰੇ ਤਾਂ ਉਸ ਨੂੰ ਕੀ ਮਿਲੇਗਾ ਅਜਿਹੇ ‘ਚ ਤਾਂ ਅੰਮ੍ਰਿਤ ਵੀ ਪਾਣੀ ਬਣ ਜਾਂਦਾ ਹੈ ਜੇਕਰ ਇਨਸਾਨ ਦਾ ਵਿਸ਼ਵਾਸ਼ ਦ੍ਰਿੜ ਹੋਵੇ ਤਾਂ ਪਾਣੀ ਵੀ ਅੰਮ੍ਰਿਤ ਬਣ ਜਾਂਦਾ ਹੈ ਆਪਣੇ ਵਿਸ਼ਵਾਸ਼ ਨੂੰ ਦ੍ਰਿੜ ਰੱਖੋ ਤਾਂ ਕਿ ਤੁਸੀਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਸਕੋਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।